Fazilka News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਨੂੰ ਹੋਰ ਅੱਗੇ ਤੋਰਦਿਆਂ ਫ਼ਾਜਲਿਕਾ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫ਼ਾਸ ਕਰਦਿਆਂ ਡੇਢ ਕਿਲੋਂ ਹੈਰੋਇਨ ਸਹਿਤ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਫਾਜਿਲਕਾ ਪੁਲਿਸ ਦੇ ਸੀ.ਆਈ.ਏ ਸਟਾਫ ਅਤੇ ਬੀ.ਐਸ.ਐਫ ਦੇ ਸਾਂਝੇ ਓਪ੍ਰੇਸ਼ਨ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਿਤੀ 26/27-03-2025 ਦੀ ਦਰਮਿਆਨੀ ਰਾਤ ਨੂੰ ਸਬ ਇੰਸਪੈਕਟਰ ਜੁਗਰਾਜ ਸਿੰਘ ਇੰਚਾਰਜ ਸੀ.ਆਈ.ਏ ਫਾਜਿਲਕਾ ਦੀ ਟੀਮ ਗਸ਼ਤ ਉਪਰ ਥਾਣਾ ਸਦਰ ਫਾਜਿਲਕਾ ਦੇ ਇਲਾਕੇ ਵਿੱਚ ਮੌਜੂਦ ਸੀ। ਇਸ ਦੌਰਾਨ ਪੁਲਿਸ ਪਾਰਟੀ ਨੂੰ ਸੇਮਨਾਲਾ ਲਾਧੂਕਾ ਕੋਲ ਇੱਕ ਨੌਜਵਾਨ ਆਪਣੇ ਪਿੱਛੇ ਪਿੱਠੂ ਬੈਗ ਪਾ ਕੇ ਖੜਾ ਦਿਖਾਈ ਦਿੱਤਾ।
ਇਹ ਵੀ ਪੜ੍ਹੋ ਕਲਯੁੱਗੀ ਭਰਾ ਨੇ ਪੇਕੇ ਘਰ ਆਈ ਸਕੀ ਭੈਣ ਤੇ ਜੀਜ਼ੇ ਦਾ ਕੀਤਾ ਕਤਲ
ਜਦ ਪੁਲਿਸ ਪਾਰਟੀ ਨੇ ਸੱਕ ਦੇ ਅਧਾਰ ’ਤੇ ਨੌਜਵਾਨ ਨੂੰ ਚੈਕ ਕਰਨ ਲਈ ਗੱਡੀ ਰੁਕਵਾਈ ਤਾਂ ਇਹ ਨੌਜਵਾਨ ਸੇਮਨਾਲੇ ਦੀ ਪਟੜੀ ਵੱਲ ਨੂੰ ਹੋ ਤੁਰਿਆ। ਪੁਲਿਸ ਪਾਰਟੀ ਨੇ ਨੌਜਵਾਨ ਦਾ ਤੁਰੰਤ ਪਿੱਛਾ ਕਰਦਿਆਂ ਉਸਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਹੋਈ। ਜਿਸਦੇ ਬੈਗ ਦੀ ਤਲਾਸ਼ੀ ਦੌਰਾਨ ਇਹ ਹੈਰੋਇਨ ਬਰਾਮਦ ਹੋਈ। ਮੁਲਜਮ ਦੀ ਪਹਿਚਾਣ ਅੰਗਰੇਜ ਸਿੰਘ ਵਾਸੀ ਪਿੰਡ ਅਲੀਕੇ ਥਾਣਾ ਸਦਰ ਫਿਰੋਜਪੁਰ ਦੇ ਤੌਰ ’ਤੇ ਹੋਈ ਹੈ। ਪੁਲਿਸ ਨੇ ਉਸਦੇ ਖਿਲਾਫ ਮੁਕੱਦਮਾ ਨੰਬਰ 69 ਮਿਤੀ 27-03-2025 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਾਜਿਲਕਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਾਬੂ ਕੀਤੇ ਨਸ਼ਾ ਤਸਕਰ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਯੁੱਧ ਨਸ਼ਿਆਂ ਵਿਰੁੱਧ : ਫਾਜਿਲਕਾ ਪੁਲਿਸ ਵੱਲੋਂ ਅੰਤਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫ਼ਾਸ, ਡੇਢ ਕਿਲੋ ਹੈਰੋਇਨ ਸਮੇਤ ਇੱਕ ਕਾਬੂ"