ਵਾਰਡ 48 ਦੀ ਉਪ ਚੋਣ: ਆਮ ਆਦਮੀ ਪਾਰਟੀ ਦੇ ਪਦਮ ਮਹਿਤਾ ਨੇ ਰਿਕਾਰਡਤੋੜ ਵੋਟਾਂ ਨਾਲ ਪ੍ਰਾਪਤ ਕੀਤੀ ਜਿੱਤ

0
1472

ਬਠਿੰਡਾ, 21 ਦਸੰਬਰ: ਬਠਿੰਡਾ ਜ਼ਿਲ੍ਹੇ ਦੀ ਸਭ ਤੋਂ ਚਰਚਿਤ ਮੰਨੀ ਜਾ ਰਹੀ ਵਾਰਡ ਨੰਬਰ 48 ਦੀ ਉਪ ਚੋਣ ਲਈ ਅੱਜ ਹੋਈ ਵੋਟਿੰਗ ਦੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਨੇ ਜਿੱਤ ਹਾਸਲ ਕਰ ਲਈ ਹੈ। ਇਸ ਵਾਰਡ ਉਪਰ ਇਂਕੱਲੇ ਬਠਿੰਡਾ ਸ਼ਹਿਰ ਦੇ ਹੀ ਨਹੀਂ, ਬਲਕਿ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇਸ ਵਾਰਡ ਦੀ ਕੁੱਲ 4167 ਵੋਟਾਂ ਵਿਚੋਂ 2908 ਵੋਟਾਂ ਪੋਲ ਹੋਈਆਂ ਸਨ। ਜਿਸਦੇ ਵਿਚੋਂ ਪਦਮ ਮਹਿਤਾ ਨੂੰ 1672, ਅਜਾਦ ਉਮੀਦਵਾਰ ਬਲਵਿੰਦਰ ਬਿੰਦਰ ਨੂੰ 843, ਕਾਂਗਰਸ ਦੇ ਮੱਖਣ ਠੇਕੇਦਾਰ ਨੂੰ 181 ਅਤੇ ਅਕਾਲੀ ਉਮੀਦਵਾਰ ਵਿਜੇ ਕੁਮਾਰ ਨੂੰ 92 ਵੋਟਾਂ ਹੀ ਮਿਲੀਆਂ।

ਇਹ ਵੀ ਪੜ੍ਹੋ ਟਿਕਾਊ ਭਵਿੱਖ ਲਈ ਰਿਵਾਇਤੀ ਈਂਧਨ ‘ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹੈ ਪੰਜਾਬ- ਅਮਨ ਅਰੋੜਾ

ਜਿੱਤਣ ਤੋਂ ਬਾਅਦ ਪਦਮ ਮਹਿਤਾ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਭਰੋਸੇ ਉਪਰ ਖ਼ਰਾ ਉਤਰਨ ਦਾ ਵਿਸਵਾਸ ਦਿਵਾਇਆ। ਕਿਸੇ ਤਰ੍ਹਾਂ ਦੀ ਗੜਬੜੀ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਭਾਰੀ ਇੰਤਜਾਮ ਕੀਤੇ ਹੋਏ ਸਨ। ਇਸ ਚੋਣ ਦੀ ਦਿਲਚਪਸੀ ਦਾ ਮੁੱਖ ਕਾਰਨ ਇਹ ਸੀ ਕਿ ਇੱਥੇ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਬਿੰਦਰ ਨੂੰ ਹੀ ਟਿਕਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂੁ ਅਚਾਨਕ ਰਾਤੋ-ਰਾਤ ਹੀ ਇਹ ਟਿਕਟ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੂੰ ਦੇ ਦਿੱਤੀ ਗਈ ਸੀ,

ਇਹ ਵੀ ਪੜ੍ਹੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 23 ਦਸੰਬਰ ਨੂੰ ਮੁੜ ਸੱਦੀ SGPC ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ

ਜਿਸਤੋਂ ਬਾਅਦ ਵਿਧਾਇਕ ਗਿੱਲ ਨਰਾਜ਼ ਹੋ ਗਏ ਸਨ, ਕਿਉਂਕਿ ਬਿੰਦਰ ਨੂੰ ਉਹ ਹੀ ਅਕਾਲੀ ਦਲ ਵਿਚੋਂ ਲੈ ਕੇ ਆਏ ਸਨ ਤੇ ਉਨ੍ਹਾਂ ਹੀ ਉਸਨੂੰ ਟਿਕਟ ਦਿਵਾਉਣ ਦਾ ਭਰੋਸਾ ਦਿੱਤਾ ਸੀ। ਜਿਸ ਕਾਰਨ ਉਹ ਇਸ ਕਦਰ ਨਰਾਜ਼ ਹੋ ਗਏ ਸਨ ਕਿ ਉਨ੍ਹਾਂ ਆਪ ਦੇ ਵਿਧਾਇਕ ਹੋਣ ਦੇ ਬਾਵਜੂਦ ਪਾਰਟੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਨਹੀਂ ਕੀਤਾ ਸੀ। ਚਰਚਾ ਇਹ ਵੀ ਸੁਣਾਈ ਦੇ ਰਹੀ ਸੀ ਕਿ ਵੋਟਾਂ ਵਾਲੇ ਦਿਨ ਇੱਥੇ ਗੜਬੜੀ ਹੋ ਸਕਦੀ ਹੈ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਖ਼ਾਈ ਸਖ਼ਤੀ ਕਾਰਨ ਸਾਰਾ ਦਿਨ ਅਮਨ-ਅਮਾਨ ਵਾਲਾ ਮਾਹੌਲ ਰਿਹਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here