Bathinda News: ਵਾਰਡ 48 ਦੀ ਉਪ ਚੋਣ; ਬਠਿੰਡਾ ਨਿਗਮ ਵਿਚ ਵੱਡੀ ਸਿਆਸੀ ਉਥਲ-ਪੁਥਲ ਦੀ ਚੱਲੀ ਚਰਚਾ

0
896

👉ਆਉਣ ਵਾਲੇ ਦਿਨਾਂ ‘ਚ ਮੇਅਰ ਦੀ ਕੁਰਸੀ ਲਈ ਹੋਵੇਗੀ ਕਸ਼ਮਕਸ਼, ਕਾਂਗਰਸ ਨੂੰ ਹੋ ਸਕਦਾ ਸਿਆਸੀ ਨੁਕਸਾਨ
ਬਠਿੰਡਾ, 22 ਦਸੰਬਰ:Bathinda News: ਬੀਤੇ ਕੱਲ ਬਠਿੰਡਾ ਦੀ ਬਹੁਚਰਚਿਤ ਵਾਰਡ ਨੰਬਰ 48 ਦੀ ਉਪ ਚੋਣ ਦੇ ਨਤੀਜਿਆਂ ਤੋਂ ਬਾਅਦ ਬਠਿੰਡਾ ’ਚ ਵੱਡੀ ਸਿਆਸੀ ਉਥਲ-ਪੁਥਲ ਦੀ ਸੰਭਾਵਨਾ ਬਣ ਗਈ ਹੈ। ਚੱਲ ਰਹੀਆਂ ਕਿਆਸਅਰਾਈਆਂ ਦੇ ਮੁਤਾਬਕ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਤੇ ਨਾਮੀ ਵਪਾਰੀ ਅਮਰਜੀਤ ਸਿੰਘ ਮਹਿਤਾ ਵੱਲੋਂ ਆਪਣੇ ਪੁੱਤਰ ਪਦਮਜੀਤ ਮਹਿਤਾ ਨੂੰ ਇਹ ਚੋਣ ਸਿਰਫ ਕੋਂਸਲਰ ਬਣਾਉਣ ਲਈ ਹੀਂ ਨਹੀਂ, ਬਲਕਿ ਮੇਅਰ ਬਣਾਉਣ ਲਈ ਲੜਾਈ ਗਈ ਸੀ। ਜੇਕਰ ਇਹ ਕਿਆਸਅਰਾਈਆਂ ਸੱਚ ਸਾਬਤ ਹੁੰਦੀਆਂ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਨਗਰ ਨਿਗਮ ਬਠਿੰਡਾ ਅੰਦਰ ਵੱਡਾ ਸਿਆਸੀ ਉਲਟ-ਫ਼ੇਰ ਹੋ ਸਕਦਾ ਹੈ, ਜਿਸਦੇ ਵਿਚ ਸਭ ਤੋਂ ਵੱਡਾ ਨੁਕਸਾਨ ਕਾਂਗਰਸ ਪਾਰਟੀ ਨੂੰ ਝੱਲਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ ਨਗਰ ਨਿਗਮ ਚੋਣਾਂ: ਲੁਧਿਆਣਾ ’ਚ ਸਾਬਕਾ ਮੰਤਰੀ ਤੇ ਦੋ ਵਿਧਾਇਕਾਂ ਦੀਆਂ ‘ਪਤਨੀਆਂ’ ਨੂੰ ਵੋਟਰਾਂ ਨੇ ਹਰਾਇਆ

ਬੇਸ਼ੱਕ ਅੰਕੜਿਆਂ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਆਪਣੇ ਪੱਧਰ ’ਤੇ ਬਠਿੰਡਾ ਅੰਦਰ ਮੇਅਰ ਬਣਾਉਣ ਦੇ ਸਮਰੱਥ ਨਹੀਂ ਹੈ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਜਲਦੀ ਹੀ ਦੂਜੀਆਂ ਪਾਰਟੀਆਂ ਦੇ ਅੰਦਰ ਵੱਡੀ ਟੁੱਟ-ਭੱਜ ਹੋ ਸਕਦੀ ਹੈ। ਇਸਤੋਂ ਇਲਾਵਾ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਦਾ ਧੜਾ ਵੀ ਮਹਿਤਾ ਦੇ ਪੁੱਤਰ ਦੇ ਹੱਕ ਵਿਚ ਆ ਸਕਦਾ ਹੈ। ਗੌਰਤਲਬ ਹੈ ਕਿ ਨਵੰਬਰ 2023 ਦੇ ਵਿਚ ਇਸ ਧੜੇ ਨਾਲ ਸਬੰਧਤ ਬਠਿੰਡਾ ਦੀ ਪਹਿਲੀ ਮਹਿਲਾ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰ ਦਿੱਤਾ ਸੀ। ਹਾਲਾਂਕਿ ਬਾਅਦ ਵਿਚ ਇਹ ਮਾਮਲਾ ਅਦਾਲਤ ਵਿਚ ਚਲਾ ਗਿਆ ਪ੍ਰੰਤੂ ਉਥੋਂ ਵੀ ਹਰੀ ਝੰਡੀ ਮਿਲਣ ਦੇ ਬਾਵਜੂਦ ਮੇਅਰ ਦੀ ‘ਕੁਰਸੀ’ ਹਾਲੇ ਤੱਕ ਖ਼ਾਲੀ ਪਈ ਹੈ, ਜਿਸ ਉਪਰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਕਾਰਜ਼ਕਾਰੀ ਮੇਅਰ ਦੇ ਤੌਰ ’ਤੇ ਕੰਮਕਾਜ਼ ਸੰਭਾਲ ਰਹੇ ਹਨ।

ਇਹ ਵੀ ਪੜ੍ਹੋ Ex CM ਚੰਨੀ ਦੀ ਅਗਵਾਈ ਹੇਠ ਪਾਰਲੀਮੈਂਟ ਦੀ ਕਮੇਟੀ ਨੇ MSP ’ਤੇ ਕਾਨੂੰਨੀ ਗਰੰਟੀ ਦੀ ਕੀਤੀ ਸਿਫ਼ਾਰਿਸ਼

ਜੇਕਰ ਨਿਗਮ ਅੰਦਰ ਪਾਰਟੀ ਵਾਈਜ਼ ਕੋਂਸਲਰਾਂ ਦੀ ਗਿਣਤੀ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਕਾਂਗਰਸ ਦੇ ਸਭ ਤੋਂ ਵੱਧ 25 ਦੇ ਕਰੀਬ ਮੈਂਬਰ ਹਨ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਧੜੇ ਦੇ ਵੀ ਪੌਣੀ ਦਰਜ਼ਨ ਦੇ ਕਰੀਬ ਕੋਂਸਲਰ ਹਨ। ਆਮ ਆਦਮੀ ਪਾਰਟੀ ਦੇ ਕੋਲ ਵੀ ਅੱਧੀ ਦਰਜ਼ਨ ਤੋਂ ਵੱਧ ਕੋਂਸਲਰ ਹਨ। ਜਦੋਂਕਿ ਅਕਾਲੀ ਦਲ ਕੋਲ 4 ਅਤੇ ਭਾਜਪਾ ਦਾ ਇੱਕ ਕੋਂਸਲਰ ਹੈ। 50 ਮੈਂਬਰੀ ਹਾਊਸ ਤੋਂ ਇਲਾਵਾ ਇੱਕ ਵੋਟ ਵਿਧਾਇਕ ਜਗਰੂਪ ਸਿੰਘ ਗਿੱਲ ਕੋਲ ਵੀ ਹੈ। ਜਿਸਦੇ ਚੱਲਦੇ ਮੇਅਰ ਬਣਾਉਣ ਦੇ ਲਈ ਘੱਟੋਂ ਘੱਟ 26 ਮੈਂਬਰਾਂ ਦੀ ਲੋੜ ਹੈ। ਇਸ ਹਿਸਾਬ ਦੇ ਨਾਲ ਬਹੁਤ ਸਾਰੇ ਅਣਗੋਲੇ ਤੇ ਖੂੰਜੇ ਲੱਗੇ ਕੋਂਸਲਰਾਂ ਦੀ ਹੁਣ ਵੱਡੀ ‘ਵੁੱਕਤ’ ਪੈਣ ਦਾ ‘ਵਕਤ’ ਆ ਗਿਆ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here