👉ਕਿਹਾ: ਇਸ ਸਾਲ ਦੇ ਵਿਨਾਸ਼ਕਾਰੀ ਹੜ੍ਹ ਚੇਤਾਵਨੀ ਦੇ ਸੰਕੇਤ ਵਜੋਂ ਮੰਨੇ ਜਾਣੇ ਚਾਹੀਦੇ ਹਨ
Chandigarh News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਰਿਆਵਾਂ ਦੇ ਤਲਾਂ ਤੋਂ, ਕਿਨਾਰਿਆਂ ‘ਤੇ ਅਤੇ ਸੜਕ ਤੇ ਰੇਲਵੇ ਪੁਲਾਂ ਦੇ ਨੇੜੇ ਵੱਡੇ ਪੱਧਰ ਉੱਤੇ ਰੇਤ ਮਾਈਨਿੰਗ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਵਾਤਾਵਰਣ ਆਡਿਟ ਕਰਵਾਏ ਜਾਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਸਾਲ ਦੇ ਵਿਨਾਸ਼ਕਾਰੀ ਹੜ੍ਹ ਸੂਬੇ ਲਈ ਇੱਕ ਚੇਤਾਵਨੀ ਦੇ ਸੰਕੇਤ ਵਜੋਂ ਮੰਨੇ ਜਾਣੇ ਚਾਹੀਦੇ ਹਨ, ਜਿਹੜੇ ਤੁਰੰਤ ਸੁਧਾਰਾਤਮਕ ਉਪਾਅ ਨਾ ਕੀਤੇ ਜਾਣ ਤੇ ਸਾਡੇ ਸਾਹਮਣੇ ਖੜ੍ਹੇ ਹਨ।ਇੱਥੇ ਜਾਰੀ ਇੱਕ ਬਿਆਨ ਵਿੱਚ, ਵੜਿੰਗ ਨੇ ਅਰਾਵਲੀ ਦੀਆਂ ਪਹਾੜੀਆਂ ਵਿੱਚ ਅੰਨ੍ਹੇਵਾਹ ਮਾਈਨਿੰਗ ਦੀ ਆਗਿਆ ਦੇਣ ਵਿਰੁੱਧ ਵਾਤਾਵਰਣ ਸੰਬੰਧੀ ਚਿੰਤਾ, ਜਾਗਰੂਕਤਾ ਅਤੇ ਸਖ਼ਤ ਵਿਰੋਧ ਦਾ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ ਫਿਰੋਜ਼ਪੁਰ ਦੇ ਸਰਵਣ ਸਿੰਘ ਨੂੰ ਰਾਸ਼ਟਰਪਤੀ ਨੇ ਰਾਸ਼ਟਰੀ ਵੀਰ ਬਾਲ ਪੁਰਸਕਾਰ ਨਾਲ ਕੀਤਾ ਸਨਮਾਨਿਤ
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਸਥਿਤੀ ਵੀ ਓਨੀ ਹੀ ਮਾੜੀ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਨਾਸ਼ਕਾਰੀ ਹੜ੍ਹਾਂ ਦਾ ਸਾਹਮਣਾ ਕਰ ਚੁੱਕੇ ਹਾਂ, ਜਿਨ੍ਹਾਂ ਦਾ ਕਾਰਨ ਮਾਹਿਰਾਂ ਨੇ ਦਰਿਆਵਾਂ ਦੇ ਕੰਢਿਆਂ ਵਿੱਚ ਅੰਨ੍ਹੇਵਾਹ ਮਾਈਨਿੰਗ ਨੂੰ ਦੱਸਿਆ ਹੈ, ਜਿਸਨੂੰ ਸਬੰਧ ਵਿੱਚ ਉਨ੍ਹਾਂ ਨੇ ਸੂਬਾ ਪੱਧਰੀ ਵਾਤਾਵਰਣ ਆਡਿਟ ਅਤੇ ਕਾਰਵਾਈ ਦੀ ਮੰਗ ਕੀਤੀ ਹੈ।ਸੂਬਾ ਕਾਂਗਰਸ ਪ੍ਰਧਾਨ ਨੇ ਇਸ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਵਿਰੁੱਧ ਚੇਤਾਵਨੀ ਦਿੰਦੇ ਹੋਏ, ਕਿਹਾ ਕਿ ਖਾਸ ਕਰਕੇ ਸੜਕ ਅਤੇ ਰੇਲਵੇ ਦੇ ਪੁਲਾਂ ਦੇ ਨੇੜੇ ਦਰਿਆਵਾਂ ਦੇ ਤਲ ‘ਤੇ ਨਵੇਂ ਸਿਰਿਓਂ ਵਾਤਾਵਰਣ ਮੁਲਾਂਕਣ ਹੋਣਾ ਚਾਹੀਦਾ ਹੈ, ਜਿੱਥੇ ਮਾਈਨਿੰਗ ਠੇਕੇਦਾਰ ਬੇਲੋੜੀ ਮਾਈਨਿੰਗ ਕਰਦੇ ਹਨ।ਵੜਿੰਗ ਨੇ ਕਿਹਾ ਕਿ ਅਰਾਵਲੀ ਦਾ ਮੁੱਦਾ ਪੰਜਾਬ ਲਈ ਵੀ ਇੱਕ ਚੇਤਾਵਨੀ ਵਾਲੇ ਸੰਕੇਤ ਵਜੋਂ ਮੰਨਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ ਬਠਿੰਡਾ ਦਾ ਦੋਹਰਾ ਕ+ਤ+ਲ ਕਾਂਡ; ਪੁਲਿਸ ਨੇ ਬਾਕੀ ਮੁਲਜਮਾਂ ਨੂੰ ਵੀ ਕੀਤਾ ਗ੍ਰਿਫਤਾਰ
ਹਾਲਾਂਕਿ ਅਰਾਵਲੀ ਦੀਆਂ ਪਹਾੜੀਆਂ ਅਤੇ ਪੰਜਾਬ ਵਿੱਚ ਵਾਤਾਵਰਣ ਦੇ ਵਿਗਾੜ ਦੀ ਪ੍ਰਕਿਰਤੀ ਵੱਖਰੀ ਹੈ, ਲੇਕਿਨ ਕਾਰਨ ਇੱਕੋ ਹੈ ਅਤੇ ਉਹ ਲਾਲਚ ਵਿੱਚ ਕੀਤੀ ਜਾਣ ਵਾਲੀ ਗੈਰ-ਕਾਨੂੰਨੀ ਮਾਈਨਿੰਗ ਹੈ।ਉਨ੍ਹਾਂ ਕਿਹਾ ਕਿ ਜਿੱਥੇ ਅਰਾਵਲੀ ਦਾ ਮੁੱਦਾ ਕੌਮੀ ਰਾਜਧਾਨੀ ਦੇ ਨੇੜੇ ਹੋਣ ਕਾਰਨ ਧਿਆਨ ਵਿੱਚ ਆਇਆ। ਲੇਕਿਨ ਪੰਜਾਬ ਵਿੱਚ ਹਰ ਕੋਈ ਇਸ ਮੁੱਦੇ ਵੱਲ ਅੱਖਾਂ ਮੀਚ ਰਿਹਾ ਹੈ, ਜੋ ਕਿ ਸੂਬੇ ਲਈ ਸਪੱਸ਼ਟ ਤੌਰ ‘ਤੇ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ, ਜਿਹੜਾ ਇਸ ਸਾਲ ਆਏ ਵਿਨਾਸ਼ਕਾਰੀ ਹੜ੍ਹ ਸਾਫ ਤੌਰ ਤੇ ਦਰਸਾਉਂਦੇ ਹਨ।ਵੜਿੰਗ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਨੂੰ ਗੈਰ-ਪੱਖਪਾਤੀ ਸੋਚ ਨਾਲ ਦੇਖਿਆ ਜਾਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਇੱਕ ਦੂਜੇ ਦੇ ਵਿਰੁੱਧ ਦੋਸ਼ਬਾਜੀ ਕੀਤੇ ਬਗੈਰ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਵਿਚਾਰਿਕ ਮਤਭੇਦ ਤੋਂ ਉਪਰ ਉੱਠਣਾ ਚਾਹੀਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







