ਤਹਿਸੀਲਦਾਰ ਦੇ ਨਾਂ ’ਤੇ 11,000 ਰੁਪਏ ਦੀ ਰਿਸ਼ਵਤ ਲੈਂਦਾ ਵਸੀਕਾ ਨਵੀਸ ਵਿਜੀਲੈਂਸ ਵੱਲੋਂ ਗ੍ਰਿਫਤਾਰ

0
1187

ਗਿੱਦੜਬਾਹਾ, 7 ਜਨਵਰੀ: ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵੱਲੋਂ ਮੰਗਲਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ ਇੱਥੋਂ ਦੇ ਇੱਕ ਵਸੀਕਾ ਨਵੀਸ਼ ਰਾਜ ਕੁਮਾਰ ਉਰਫ ਗਿੰਨੀ ਨੂੰ 11,000 ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇਹ ਰਿਸ਼ਵਤ ਮੁਲਜਮ ਵੱਲੋਂ ਤਹਿਸੀਲਦਾਰ ਦੇ ਨਾਂ ’ਤੇ ਲਈ ਜਾ ਰਹੀ ਸੀ। ਹਾਲਾਂਕਿ ਦਸਿਆ ਜਾ ਰਿਹਾ ਕਿ ਤਹਿਸੀਲਦਾਰ ਨੂੰ ਇਸਦੀ ਭਿਣਕ ਵੀ ਨਹੀਂ ਸੀ। ਇਸ ਸਬੰਧ ਵਿਚ ਗੁਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਰਾਭਾ ਨਗਰ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ, 5 ਫਰਵਰੀ ਨੂੰ ਪੈਣਗੀਆਂ ਵੋਟਾਂ ਤੇ 8 ਨੂੰ ਆਉਣਗੇ ਨਤੀਜੇ

ਜਿਸ ਵਿਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਸਨੇ ਆਪਣੀ ਪਤਨੀ ਦਲਜੀਤ ਕੋਰ ਦੇ ਨਾਮ ’ਤੇ ਰਣਜੀਤ ਕੋਰ ਵਾਸੀ ਪਿੰਡ ਚੱਕ ਚਿੱਬੜਾਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ) ਪਾਸੋਂ 17 ਮਰਲੇ ਜਗ੍ਹਾਂ ਪਿੰਡ ਹੁਸਨਰ ਵਿਚ ਖਰੀਦ ਕੀਤੀ ਸੀ। ਜਿਸ ਦੇ ਸਬੰਧ ਵਿੱਚ ਮਿਤੀ 02.12.2024 ਨੂੰ ਉਕਤ ਰਜਿਸਟਰੀ ਕਰਵਾਉਣ ਲਈ ਦਫਤਰ ਜਾਇੰਟ ਸਬ ਰਜਿਸਟਰਾਰ ਗਿੱਦੜਬਾਹਾ ਵਿਖੇ ਗਿਆ ਸੀ, ਉੱਥੇ ਮੋਜੂਦ ਵਸੀਕਾ ਨਵੀਸ਼ ਰਾਜ ਕੁਮਾਰ ਤੋਂ ਉਕਤ ਜਮੀਨ ਦੀ ਰਜਿਸਟਰੀ ਲਿਖਵਾ ਲਈ ਅਤੇ ਬਣਦੀ ਫੀਸ ਮੌਕਾ ਪਰ ਉਸਨੂੰ ਜਮਾਂ ਪਰ ਕਰਵਾ ਦਿੱਤੀ। ਰਾਜ ਕੁਮਾਰ ਵੱਲੋ ਉਕਤ ਰਜਿਸਟਰੀ ਦਫਤਰ ਵਿਖੇ ਜਮਾਂ ਕਰਵਾਉਣ ਤੋਂ ਬਾਅਦ ਬਾਹਰ ਆ ਕੇ ਦੱਸਿਆ ਕਿ ਤਹਿਸੀਲਦਾਰ ਗਿੱਦੜਬਾਹਾ ਵੱਲੋਂ ਉਸਦੀ ਰਜਿਸਟਰੀ ਸਾਇਡ ’ਤੇ ਰੱਖਵਾ ਲਈ ਹੈ ਅਤੇ 11,000 ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ Bathinda Police ਵੱਲੋਂ CEIR ਪੋਰਟਲ ਦੀ ਮੱਦਦ ਨਾਲ ਗੁੰਮ ਹੋਏ 106 ਮੋਬਾਇਲ ਫੋਨ ਲੱਭ ਕੇ ਮਾਲਕਾਂ ਨੂੰ ਸੌਂਪੇ

ਜਿਸਤੋਂ ਬਾਅਦ ਸਿਕਾਇਤਕਰਤਾ ਨੇ ਮਜਬੂਰੀ ਵੱਸ ਇਹ ਪੈਸੇ ਬਾਅਦ ਵਿਚ ਦੇਣ ਦਾ ਭਰੋਸਾ ਦੇ ਕੇ ਰਜਿਸਟਰੀ ਕਰਵਾ ਲਈ। ਪ੍ਰੰਤੂ ਵਸੀਕਾ ਨਵੀਸ ਨੇ ਇਹ ਰਜਿਸਟਰੀ ਆਪਣੈ ਕੋਲ ਰੱਖ ਲਈ ਪੈਸਿਆ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ, ਜਿਸਦੀ ਸਿਕਾਇਤਕਰਤਾ ਨੇ ਰਿਕਾਰਡਿੰਗ ਵੀ ਕਰ ਲਈ ਤੇ ਵਿਜੀਲੈਂਸ ਨੂੰ ਸੌਂਪ ਦਿੱਤੀ। ਜਿਸਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕਰਦਿਆਂ ਵਸੀਕਾ ਨਵੀਸ ਰਾਜ ਕੁਮਾਰ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਪਾਸੋਂ 11,000/— ਰੁਪਏ ਦੀ ਰਿਸ਼ਵਤ ਲੈਂਦੇ ਹੋਏ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਦਿਆਂ ਸਿਕਾਇਤਕਰਤਾ ਦੀ ਰਜਿਸਟਰੀ ਵਸੀਕਾ ਨਵੀਸ਼ ਦੇ ਦਫਤਰ ਦੇ ਦਰਾਜ ਵਿੱਚੋਂ ਬਰਾਮਦ ਕਰ ਲਈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite 

 

LEAVE A REPLY

Please enter your comment!
Please enter your name here