WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਪੰਜਾਬ

ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਜਨਮ ਸ਼ਤਾਬਦੀ ਸਮਾਗਮ ਲਈ ਪੰਜ ਸਿੰਘ ਸਾਹਿਬਾਨਾਂ ਨੂੰ ਭੇਜਾਂਗੇ ਸੱਦਾ: ਜੱਥੇਦਾਰ ਵਡਾਲਾ

ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਅਤੇ ਪੰਥਕ ਹਿੱਤਾਂ ਲਈ ਮੁੜ ਵਚਨਬੱਧਤਾ ਦਿਖਾਈ
ਚੰਡੀਗੜ, 16 ਸਤੰਬਰ: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋ ਅੱਜ ਪਿਛਲੇ ਦਿਨਾਂ ਦੌਰਾਨ ਕਰਵਾਏ ਗਏ ਸਮਾਗਮਾਂ ਦੀ ਪੜਚੋਲ ਅਤੇ ਭਵਿੱਖ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਅਗਲੀ ਰਣਨੀਤੀ ਬਣਾਉਣ ਲਈ ਪ੍ਰਜੀਡੀਅਮ ਦੀ ਅਹਿਮ ਮੀਟਿੰਗ ਕਨਵੀਨਰ ਗੁਰਪ੍ਰਤਾਪ ਵਡਾਲਾ ਦੀ ਅਗਵਾਈ ਹੇਠ ਚੰਡੀਗੜ ਵਿਖੇ ਹੋਈ। ਇਸ ਸਮੀਖਿਆ ਮੀਟਿੰਗ ਵਿੱਚ ਹਾਜ਼ਰ ਮੈਬਰ ਸਾਹਿਬਾਨਾਂ ਨੇ ਇਸ ਗੱਲ ਤੇ ਸੰਤੁਸ਼ਟੀ ਜਾਹਿਰ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲ੍ਹਾ ਲਈ ਜਿਹੜਾ ਓਹ ਭਵਿੱਖ ਲਈ ਸੰਕਲਪ ਲੈਕੇ ਚੱਲੇ ਹਨ,ਉਸ ਵਿੱਚ ਓਹਨਾ ਨੂੰ ਵਰਕਰਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ।

ਛੜੇ ਨੂੰ ਔਰਤ ਨਾਲ ਟਿੱਚਰ ਕਰਨੀ ਪਈ ਮਹਿੰਗੀ, ਕੁੱਟ-ਕੁੱਟ ਕੇ ਮਾਰਿਆਂ

ਇਸ ਤੋਂ ਇਲਾਵਾ ਪਿਛਲੇ ਦਿਨਾਂ ਵਿੱਚ ਹੋਏ ਸਮਾਗਮਾਂ ਦੀ ਪੜਚੋਲ ਕੀਤੀ ਗਈ ਅਤੇ ਸਮਾਗਮਾਂ ਦੀ ਕਾਮਯਾਬੀ ਲਈ ਜਿੰਮੇਵਾਰੀ ਨਿਭਾਉਣ ਵਾਲੇ ਆਗੂਆਂ ਲਈ ਧਨਵਾਦ ਮਤਾ ਪਾਸ ਕੀਤਾ ਗਿਆ।ਰਾਹੁਲ ਗਾਂਧੀ ਵਲੋਂ ਅਮਰੀਕਾ ਵਿੱਚ ਦਿੱਤੇ ਬਿਆਨ ਤੇ ਜੱਥੇਦਾਰ ਵਡਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਿੱਖਾਂ ਨਾਲ ਹਮਦਰਦੀ ਦਿਖਾਉਣ ਲਈ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਪਵੇਗੀ। ਜੱਥੇਦਾਰ ਵਡਾਲਾ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਵਾਕਿਆ ਹੀ ਸਿੱਖਾਂ ਪ੍ਰਤੀ ਹਮਦਰਦੀ ਰੱਖਦੇ ਹਨ ਤਾਂ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਸੰਸਦ ਵਿੱਚ ਇੱਕ ਨਿੰਦਾ ਪ੍ਰਸਤਾਵ ਲੈਕੇ ਆਉਣਾ ਚਾਹੀਦਾ ਹੈ।

Sad news: NEET topper ਡਾਕਟਰ ਦੀ ਰਹੱਸਮਈ ਹਾਲਾਤਾਂ ’ਚ ਹੋਈ ਮੌ+ਤ

ਜਿਸ ਨਿੰਦਾ ਪ੍ਰਸਤਾਵ ਵਿੱਚ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਨਾਲ ਨਾਲ ਆਪਣੀ ਦਾਦੀ ਇੰਦਰਾ ਗਾਂਧੀ ਦਾ ਨਾਮ ਲਿਖਣਾ ਚਾਹੀਦਾ ਅਤੇ ਫਿਰ ਉਸ ਤੋਂ ਬਾਅਦ ਆਪਣੇ ਪਿਤਾ ਰਾਜੀਵ ਗਾਂਧੀ ਦਾ ਨਾਮ ਲਿਖਣਾ ਚਾਹੀਦਾ ਅਤੇ ਉਸ ਤੋਂ ਬਾਅਦ ਆਪਣੀ ਮਾਤਾ ਸੋਨੀਆ ਗਾਂਧੀ ਦਾ ਵੀ ਨਾਮ ਲਿਖਣਾ ਚਾਹੀਦਾ, ਕਿਉਂਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਇਸ ਤੋਂ ਬਾਅਦ ਰਾਜੀਵ ਗਾਂਧੀ ਨੇ ਦਿੱਲੀ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਵਾਈ। ਇਸ ਤੋਂ ਬਿਨਾਂ ਓਹਨਾ ਦੀ ਮਾਤਾ ਸੋਨੀਆ ਗਾਂਧੀ ਵੱਲੋਂ ਅੱਜ ਤੱਕ ਕਮਲਨਾਥ, ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਵੱਡੇ ਅਹੁਦੇ ਦੇ ਕੇ ਨਿਵਾਜਿਆ।

ਪੰਜਾਬ ਦੀ ਤਰਜ਼ ’ਤੇ ਹਰਿਆਣਾ ’ਚ ਵੀ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਸ਼ੁਰੂ

ਇਸ ਤੋਂ ਇਲਾਵਾ ਅੱਜ ਦੀ ਮੀਟਿੰਗ ਵਿੱਚ ਪੰਥ ਦਾ ਰੌਸ਼ਨ ਦਿਮਾਗ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮਨਾਈ ਜਾਣ ਵਾਲੀ ਜਨਮ ਸ਼ਤਾਬਦੀ ਨੂੰ ਲੈਕੇ ਤਿਆਰੀਆਂ ਅਤੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਹੋਇਆ। ਇਸ ਮਹੀਨੇ ਦੀ 24 ਤਾਰੀਖ਼ ਨੂੰ ਮਨਾਈ ਜਾ ਰਹੀ ਸ਼ਤਾਬਦੀ ਦੇ ਸੰਬੰਧ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਸ਼ਤਾਬਦੀ ਸਮਾਗਮ ਲਈ ਪੰਜ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਵਿਸ਼ੇਸ਼ ਰੂਪ ਵਿੱਚ ਸੱਦਾ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦੁਨੀਆਂ ਵਿੱਚ ਬੈਠੀਆਂ ਸਾਰੀਆਂ ਪੰਥਕ ਸ਼ਖਸ਼ੀਅਤਾਂ ਨੂੰ ਸੱਦਾ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ । ਇਸ ਸਮੇਂ ਪ੍ਰਜੀਡੀਅਮ ਦੇ ਮੈਂਬਰ ਸਕੱਤਰ ਤੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ, ਜਥੇਦਾਰ ਸੁੱਚਾ ਸਿੰਘ ਛੋਟੇਪੁੱਰ, ਜਥੇਦਾਰ ਸੰਤਾ ਸਿੰਘ ਉਮੈਸਪੁੱਰੀ, ਜਥੇਦਾਰ ਸੁਰਿੰਦਰ ਸਿੰਘ ਭੁਲੇਵਾਲਰਾਠਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਗਗਨਜੀਤ ਸਿੰਘ ਬਰਨਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਡਰਾਂ ਉਤੇ ਹਰਿੰਦਰਪਾਲ ਸਿੰਘ ਟੌਹੜਾ ਹਾਜ਼ਰ ਸਨ।

 

Related posts

ਪੰਜਾਬ ਵੱਲੋਂ ਚਾਲੂ ਵਿੱਤੀ ਵਰ੍ਹੇ ਦੌਰਾਨ ਜੀ.ਐਸ.ਟੀ ਵਿੱਚ 23 ਫੀਸਦੀ ਵਾਧਾ ਦਰਜ: ਚੀਮਾ

punjabusernewssite

ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਤੋਂ ਝੋਨੇ ਦੇ ਖਰੀਦ ਕਾਰਜਾਂ ਦੀ ਰਸਮੀ ਸ਼ੁਰੂਆਤ

punjabusernewssite

ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਦੇਸ਼ ਭਰ ਦੇ ਕਿਸਾਨ ਨਾਖੁਸ਼: ਮਾਇਆਵਤੀ

punjabusernewssite