ਬਠਿੰਡਾ, 6 ਅਕਤੂਬਰ: ਕਿਸੇ ਸਮੇਂ ਦੇਸ ਦੇ ਸੋਹਣੇ ਸ਼ਹਿਰਾਂ ’ਚ ਸ਼ੁਮਾਰ ਹੋ ਕੇ ਚੁੱਕੇ ਬਠਿੰਡਾ ’ਚ ਇੰਨ੍ਹੀਂ ਦਿਨੀਂ ਥਾਂ-ਥਾਂ ਕੂੜੇ ਢੋਰ ਲੱਗਣ ਲੱਗੇ ਹਨ। ਸ਼ਹਿਰ ਵਿੱਚ ਕੂੜਾ ਇਕੱਠਾ ਕਰਨ ਵਾਲੇ ਟਿੱਪਰ ਚਾਲਕਾਂ, ਹੈਲਪਰਾਂ ਅਤੇ ਸੀਵਰੇਜ ਵਰਕਰ ਯੂਨੀਅਨ ਦੀ ਚੱਲ ਰਹੀ ਹੜਤਾਲ 14ਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਹਾਲਾਂਕਿ ਨਗਰ ਨਿਗਮ ਵੱਲੋਂ ਘਰਾਂ, ਦੁਕਾਨਾਂ ਆਦਿ ਵਿੱਚੋਂ ਕੂੜਾ ਇਕੱਠਾ ਕਰਨ ਲਈ ਆਪਣੇ ਪੱਧਰ ’ਤੇ ਕੁਝ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ ਪ੍ਰੰਤੂ ਮਹਾਂਨਗਰ ਦਾ ਰੂਪ ਧਾਰਨ ਕਰ ਚੁੱਕੇ ਬਠਿੰਡਾ ਸ਼ਹਿਰ ਵਿਚ ਇਹ ਪ੍ਰ੍ਰਬੰਧ ਵੀ ਨਾਕਸ ਸਾਬਤ ਹੋ ਰਹੇ ਹਨ। ਨਿਗਮ ਦੇ ਨਾਲ-ਨਾਲ ਲੋਕ ਵੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ ਤੇ ਕੂੜੇ ਨੂੰ ਇੱਕ ਥਾਂ ਸਟੋਰ ਕਰਨ ਦੀ ਬਜਾਏ ਲਿਫ਼ਾਫ਼ਿਆਂ ’ਚ ਪਾ ਕੇ ਸੜਕਾਂ, ਗਲੀਆਂ ਅਤੇ ਖਾਲੀ ਪਲਾਟਾਂ ਵਿੱਚ ਹਨੇਰੇ ਦਾ ਫਾਇਦਾ ਉਠਾ ਕੇ ਸੁੱਟ ਰਹੇ ਹਨ।
ਇਹ ਵੀ ਪੜ੍ਹੋ:Panchayat Election: ਜਲਾਲਾਬਾਦ ਗੋ+ਲੀ ਕਾਂਡ ’ਚ ਅਕਾਲੀ ਆਗੂਆਂ ਨੌਨੀ ਮਾਨ ਤੇ ਬੌਬੀ ਮਾਨ ਵਿਰੁਧ ਪਰਚਾ ਦਰਜ਼
ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਜਦੋਂਕਿ ਸ਼ਹਿਰ ਅੰਦਰ ਮਲੇਰੀਏ ਅਤੇ ਡੇਂਗੂ ਦਾ ਖਤਰਾ ਮੰਡਰਾ ਰਿਹਾ ਹੈ। ਜੇਕਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਵਾਟਰ ਵਰਕਸ ਰੋਡ, ਮਾਡਲ ਟਾਊਨ ਫੇਜ਼ ਵਨ, ਪਾਰਕ ਨੰਬਰ 26 ਨੇੜੇ, ਬੈਕਸਾਈਡ ਟੀ.ਵੀ. ਟਾਵਰ, ਭਾਗੂ ਰੋਡ, ਮਹਿਣਾ ਚੌਕ, ਪੁਖਰਾਜ ਕਲੋਨੀ, ਮਿੰਨੀ ਸਕਰਾਟ ਰੋਡ, ਬੀਬੀ ਵਾਲਾ ਰੋਡ, ਇਨਕਮ ਟੈਕਸ ਕਲੋਨੀ ਨੇੜੇ, ਸਿਵਲ ਲਾਈਨਜ਼ ਏਰੀਆ, ਅਜੀਤ ਰੋਡ, ਸਾਹਮਣੇ ਲਾਲਾ ਸੰਤ ਰਾਮ ਲਾਇਬ੍ਰੇਰੀ (ਸਟੇਟਸ 4 ਕੁਆਟਰ), ਪੁਰਾਣੀ ਜੇਲ੍ਹ ਰੋਡ, ਮਾਤਾ ਰਾਣੀ ਗਲੀ, ਬਖਸ਼ੀ ਹਪਤਾਲ ਸਟਰੀਟ, ਭੱਟੀ ਰੋਡ ਆਦਿ ’ਤੇ ਸੜਕਾਂ ਅਤੇ ਗਲੀਆਂ ’ਤੇ ਖੁੱਲ੍ਹੇਆਮ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਵਿਚ ਬੇਸਹਾਰਾ/ਆਵਾਰਾ ਪਸ਼ੂ ਆਦਿ ਘੁੰਮ ਰਹੇ ਹਨ ਅਤੇ ਕੂੜਾ ਖਿਲਾਰ ਰਹੇ ਹਨ।
ਇਹ ਵੀ ਪੜ੍ਹੋ:ਸੜਕ ਹਾਦਸੇ ਵਿਚ ਭੈਣ-ਭਰਾ ਦੀ ਮੌ+ਤ, ਕੈਂਟਰ ਦੀ ਚਪੇਟ ’ਚ ਆਉਣ ਕਾਰਨ ਵਾਪਰਿਆਂ ਹਾਦਸਾ
ਅੱਜਕੱਲ੍ਹ ਤਿਉਹਾਰਾਂ ਦੇ ਮੌਸਮ ਕਾਰਨ ਘਰਾਂ ਅਤੇ ਦੁਕਾਨਾਂ ਦੀ ਸਫ਼ਾਈ ਦਾ ਕੰਮ ਵੀ ਚੱਲ ਰਿਹਾ ਹੈ । ਨਗਰ ਨਿਗਮ ਬਠਿੰਡਾ ਨੂੰ ਕੂੜਾ ਚੁੱਕਣ ਲਈ ਤੁਰੰਤ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ, ਨਹੀਂ ਤਾਂ ਕੂੜੇ ਦੇ ਵੱਡੇ-ਵੱਡੇ ਢੇਰ ਸੜਕਾਂ ਅਤੇ ਗਲੀਆਂ ਵਿੱਚ ਨਜ਼ਰ ਆਉਣ ਵਿੱਚ ਦੇਰ ਨਹੀਂ ਲੱਗੇਗੀ। ਉਧਰ, ਸੀਵਰੇਜ ਵਰਕਰ ਯੂਨੀਅਨ ਦੇ ਪ੍ਰਧਾਨ ਗੁਜਰਜ ਚੋਹਾਨ ਦਾ ਕਹਿਣਾ ਹੈ ਕਿ ਨਿਗਮ ਬਠਿੰਡਾ ਅਧੀਨ ਕੰਮ ਕਰਦੇ 597 ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ ਨਹੀਂ ਤਾਂ ਸਮੁੱਚੇ ਸ਼ਹਿਰ ਅੰਦਰ ਸਫਾਈ ਕਾਮੇ ਵੀ ਹੜਤਾਲ ਵਿੱਚ ਸ਼ਾਮਿਲ ਹੋਣਗੇ। ਦੂਜੇ ਪਾਸੇ ਕਮਿਸ਼ਨਰ ਨਵਜੋਤ ਸਿੰਘ ਰੰਧਾਵਾ ਵੱਲੋਂ ਕਾਮਿਆਂ ਨੂੰ ਪੰਚਾਇਤ ਚੋਣ ਜਾਬਤਾ ਲੱਗਾ ਹੋਣ ਕਾਰਨ ਹੜਤਾਲ ਖ਼ਤਮ ਕਰਨ ਦੀ ਅਪੀਲ ਵੀ ਕੀਤੀ ਹੈ।
Share the post "ਬਠਿੰਡਾ ਨਗਰ ਨਿਗਮ ਦੇ ਟਿੱਪਰਾਂ ਦੇ ਪਹੀਏ ਰੁਕੇ …, ਸ਼ਹਿਰ ’ਚ ਲੱਗੇ ਕੂੜੇ ਦੇ ਢੇਰ"