ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਨਾਲ ਕੋਟਕਪੂਰਾ ਵਿੱਚ ਝੋਨੇ ਦੀ ਚੁਕਾਈ ਸ਼ੁਰੂ

0
90
+1

ਕੋਟਕਪੂਰਾ, 21 ਅਕਤੂਬਰ:ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ, ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਦੌਰਾਨ ਕੋਟਕਪੂਰਾ ਵਿੱਚ ਉਮੀਦ ਦੀ ਕਿਰਨ ਉੱਭਰ ਕੇ ਸਾਹਮਣੇ ਆਈ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਥਿਤੀ ਨੂੰ ਹੱਲ ਕਰਨ ਲਈ ਨਿੱਜੀ ਤੌਰ ’ਤੇ ਯਤਨ ਕੀਤੇ ਹਨ।ਸ. ਸੰਧਵਾਂ ਨੇ ਨਿੱਜੀ ਤੌਰ ’ਤੇ ਆਪਣੇ ਹਲਕੇ ਦੇ ਰਾਈਸ ਮਿੱਲਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਲਈ ਵਚਨਬੱਧ ਹਨ ਅਤੇ ਜਲਦੀ ਤੋਂ ਜਲਦੀ ਸਕਾਰਾਤਮਕ ਨਤੀਜੇ ਦੇਣ ਲਈ ਕੰਮ ਕਰਨਗੇ।

ਇਹ ਵੀ ਪੜ੍ਹੋ:ਪੁਲਿਸ ਵੱਲੋਂ ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਾ+ਤਲਾਂ ਦੇ ਸਕੈਚ ਜਾਰੀ

ਕੋਟਕਪੂਰਾ ਦੇ ਰਾਈਸ ਮਿੱਲਰਾਂ ਨੇ ਆਪਣੇ ਵਿਧਾਇਕ ਅਤੇ ਸਪੀਕਰ ਨਾਲ ਪਿਛਲੇ ਸਮੇਂ ਦਾ ਸਕਾਰਾਤਮਕ ਤਜਰਬਾ ਰੱਖਦਿਆਂ ਰਾਹਤ ਦਾ ਪ੍ਰਗਟਾਵਾ ਕੀਤਾ ਹੈ। ਰਾਈਸ ਮਿੱਲਰਜ਼ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ. ਸੰਧਵਾਂ ਨੇ ਪਿਛਲੇ ਸਾਲ ਔਖੇ ਸਮਿਆਂ ਦੌਰਾਨ ਚੌਲਾਂ ਦੀ ਸਟੋਰੇਜ ਅਤੇ ਵਪਾਰ ਨਾਲ ਜੁੜੇ ਹੋਰ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਦਦ ਕੀਤੀ ਸੀ।

ਇਹ ਵੀ ਪੜ੍ਹੋ:ਕੈਨੇਡਾ ਦੀਆਂ ਚੋਣਾਂ ‘ਚ ਪੰਜਾਬੀਆਂ ਦੀ ਬੱਲੇ-ਬੱਲੇ, ਇੱਕ ਦਰਜ਼ਨ ਦੇ ਕਰੀਬ ਉਮੀਦਵਾਰਾਂ ਨੇ British Columbia ਚੋਣਾਂ ’ਚ ਹਾਸਲ ਕੀਤੀ ਜਿੱਤ

ਸਪੀਕਰ ਦੇ ਯਤਨਾਂ ਦੇ ਨਤੀਜੇ ਵਜੋਂ, 64 ਵਿੱਚੋਂ 41 ਮਿੱਲਾਂ ਨੇ ਹੁਣ ਵਿਭਾਗ ਨਾਲ ਸਮਝੌਤਿਆਂ ’ਤੇ ਦਸਤਖਤ ਕਰਨ ਦੀ ਹਾਮੀ ਭਰੀ ਹੈ। ਪਿਛਲੇ ਚਾਰ ਦਿਨਾਂ ਤੋਂ ਕੋਟਕਪੂਰਾ ਦਾਣਾ ਮੰਡੀ ਵਿੱਚੋਂ ਭਾਰੀ ਮਾਤਰਾ ਵਿੱਚ ਝੋਨੇ ਦੀ ਆਮਦ ਹੋਈ ਹੈ ਅਤੇ ਲਿਫਟਿੰਗ ਦੀ ਰਫ਼ਤਾਰ ਸ਼ਲਾਘਾਯੋਗ ਰਹੀ ਹੈ।ਕੋਟਕਪੂਰਾ ਦੀ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਸਪੀਕਰ ਦੀ ਸਕਾਰਾਤਮਕ ਪਹੁੰਚ ਦੀ ਸ਼ਲਾਘਾ ਕੀਤੀ ਹੈ ਅਤੇ ਦਰਪੇਸ਼ ਸਮੱਸਿਆਵਾਂ ਦੇ ਜਲਦੀ ਹੱਲ ਦੀ ਉਮੀਦ ਪ੍ਰਗਟਾਈ ਹੈ।

 

+1

LEAVE A REPLY

Please enter your comment!
Please enter your name here