Bathinda News: ਪਿੰਡਾਂ ਵਿੱਚ ਗੁਣਵੱਤਾ ਭਰੀ ਸਿਹਤ ਸੇਵਾਵਾਂ ਦੀ ਪਹੁੰਚ ਯਕੀਨੀ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਈਨਰੀ(HMEL) ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ(AIIMS Bathinda) ਨੇ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੈਡੀਸਿਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਪਿੰਡਾਂ ਤੱਕ ਘਰ-ਘਰ ਨਿਸ਼ੁਲਕ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਸੰਬੰਧੀ 15 ਦਸੰਬਰ 2025 ਨੂੰ ਐਚਐਮਈਐਲ ਅਤੇ ਐਮਸ ਬਠਿੰਡਾ ਦਰਮਿਆਨ ਇੱਕ ਸਮਝੌਤਾ ਪੱਤਰ (MoU) ’ਤੇ ਦਸਤਖ਼ਤ ਕੀਤੇ ਗਏ।ਇਸ ਪ੍ਰੋਜੈਕਟ ਤਹਿਤ ਪੰਜਾਬ ਅਤੇ ਹਰਿਆਣਾ ਦੇ ਰਿਫਾਈਨਰੀ ਆਲੇ-ਦੁਆਲੇ ਦੇ 59 ਗੋਦ ਲਏ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਿਸ਼ੁਲਕ ਡਾਕਟਰੀ ਸਲਾਹ, ਜਾਂਚ, ਦਵਾਈਆਂ, ਮਾਹਿਰ ਟੈਲੀ-ਕੰਸਲਟੇਸ਼ਨ ਅਤੇ ਸਿਹਤ ਜਾਗਰੂਕਤਾ ਸੇਵਾਵਾਂ ਮਿਲਣਗੀਆਂ।
ਇਹ ਵੀ ਪੜ੍ਹੋ ਕਬੱਡੀ ਖਿਡਾਰੀ ਤੇ ਪ੍ਰਮੋਟਰ ਦਾ ਕ+ਤ+ਲ; ਪੁਲਿਸ ਨੇ ਕਾਤਲਾਂ ਦੀ ਕੀਤੀ ਪਹਿਚਾਣ
ਇਸ ਨਾਲ ਲਗਭਗ 25,000 ਪਰਿਵਾਰਾਂ ਸਮੇਤ 1.5 ਲੱਖ ਤੋਂ ਵੱਧ ਪਿੰਡ ਵਾਸੀਆਂ ਨੂੰ ਲਾਭ ਹੋਵੇਗਾ।ਸਮਝੌਤਾ ਪੱਤਰ ’ਤੇ ਦਸਤਖ਼ਤ ਐਮਸ ਬਠਿੰਡਾ ਦੇ ਐਗਜ਼ਿਕਿਊਟਿਵ ਡਾਇਰੈਕਟਰ ਪ੍ਰੋ. (ਡਾ.) ਰੱਤਨ ਗੁਪਤਾ ਦੀ ਹਾਜ਼ਰੀ ਵਿੱਚ ਹੋਏ। ਇਸ ਮੌਕੇ HMEL ਦੇ ਸੀਨੀਅਰ ਅਧਿਕਾਰੀ ਸ਼੍ਰੀ ਐਮ. ਬੀ. ਗੋਹਿਲ, ਚੀਫ਼ ਓਪਰੇਟਿੰਗ ਆਫ਼ਿਸਰ, ਸ਼੍ਰੀ ਅਸ਼ੋਕ ਕੁਮਾਰ ਵਾਈਸ ਪ੍ਰੈਜ਼ੀਡੈਂਟ- ਹਿਊਮਨ ਲੀਡਰਸ਼ਿਪ, ਸੇਫ਼ਟੀ ਮੌਜੂਦ ਰਹੇ।ਇਸ ਤੋਂ ਇਲਾਵਾ ਸ਼੍ਰੀ ਅਰੁਣ ਭਾਰਦਵਾਜ਼, ਵਾਈਸ ਪ੍ਰੈਜ਼ਿਡੈਂਟ, ਓਪਰੇਸ਼ਨਲ ਐਕਸਲੈਂਸ, ਸ਼੍ਰੀ ਚਰਨਜੀਤ ਸਿੰਘ, ਜੀਐਮ, ਹਿਊਮਨ ਲੀਡਰਸ਼ਿਪ ਡਾ. ਪ੍ਰਵੀਣ ਮੁਦਗਲ, ਚੀਫ਼ ਮੈਡੀਕਲ ਅਫ਼ਸਰ, ਡਾ. ਰਾਜੀਵ ਕੁਮਾਰ ਗੁਪਤਾ, ਮੈਡੀਕਲ ਸੁਪਰਿੰਟੈਂਡੈਂਟ, ਐਮਸ ਬਠਿੰਡਾ, ਡਾ. ਰਾਕੇਸ਼ ਕੱਕੜ, ਮੁੱਖ, ਕਮਿਊਨਿਟੀ ਅਤੇ ਫੈਮਿਲੀ ਮੈਡੀਸਿਨ ਵਿਭਾਗ ਅਤੇ ਸ਼੍ਰੀ ਵਿਸ਼ਵਮੋਹਨ ਪ੍ਰਸਾਦ, ਡਿਪਟੀ ਜਨਰਲ ਮੈਨੇਜਰ–CSR ਵੀ ਹਾਜ਼ਰ ਸਨ।
ਇਹ ਵੀ ਪੜ੍ਹੋ ਲਾਲਚ ਬੁਰੀ ਬਲ੍ਹਾ; ਬੀਮਾ ਲੈਣ ਲਈ ਅਣਜਾਣ ਬੰਦੇ ਨੂੰ ਜਿੰਦਾਂ ਸਾੜਿਆ,ਪ੍ਰੇਮਿਕਾ ਨੂੰ ਕੀਤੇ ਮੈਸੇਜ ਨੇ ਖੋਲਿਆ ਰਾਜ਼
ਪ੍ਰੋਜੈਕਟ ਦੇ ਤਹਿਤ ਦੋ ਪੂਰੀ ਤਰ੍ਹਾਂ ਆਧੁਨਿਕ ਮੋਬਾਈਲ ਮੈਡੀਕਲ ਯੂਨਿਟਾਂ ਨਿਯਮਿਤ ਤੌਰ ’ਤੇ ਪਿੰਡਾਂ ਵਿੱਚ ਸੇਵਾਵਾਂ ਪ੍ਰਦਾਨ ਕਰਨਗੀਆਂ। ਹਰ ਯੂਨਿਟ ਵਿੱਚ ਐਮਸ ਦਾ ਡਾਕਟਰ, ਨਰਸ, ਫਾਰਮਾਸਿਸਟ, ਪ੍ਰੋਜੈਕਟ ਕੋਆਰਡੀਨੇਟਰ ਅਤੇ ਡਰਾਈਵਰ ਸ਼ਾਮਲ ਹੋਣਗੇ। ਇਨ੍ਹਾਂ ਯੂਨਿਟਾਂ ਵਿੱਚ ਜਾਂਚ ਉਪਕਰਣ, ਪ੍ਰਾਥਮਿਕ ਇਲਾਜ ਸਮੱਗਰੀ, ਆਕਸੀਜਨ ਸਿਲੰਡਰ, ਨੇਬੁਲਾਈਜ਼ਰ, ਅੱਗ ਸੁਰੱਖਿਆ ਉਪਕਰਣ ਅਤੇ ਜ਼ਰੂਰੀ ਦਵਾਈਆਂ ਉਪਲਬਧ ਹੋਣਗੀਆਂ। ਮਰੀਜ਼ਾਂ ਦੀ ਜਾਣਕਾਰੀ ਡਿਜ਼ੀਟਲ ਹੈਲਥ ਰਿਕਾਰਡ ਸਿਸਟਮ ਵਿੱਚ ਦਰਜ ਕੀਤੀ ਜਾਵੇਗੀ ਤਾਂ ਜੋ ਨਿਰੰਤਰ ਫਾਲੋਅਪ ਸੰਭਵ ਹੋ ਸਕੇ। ਗੰਭੀਰ ਮਾਮਲਿਆਂ ਨੂੰ ਐਮਸ ਬਠਿੰਡਾ ਜਾਂ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਜਾਵੇਗਾ। ਮਰੀਜ਼ ਫੀਡਬੈਕ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਵੀ ਲਾਗੂ ਰਹੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕ







