Amritsar News: ਪਿਛਲੇ ਕਈ ਸਾਲਾਂ ਤੋਂ ਚਰਚਾ ਵਿੱਚ ਚੱਲਿਆ ਆ ਰਹੇ ਪਾਦਰੀ ਬਲਜਿੰਦਰ ਦੀ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਮੁਲਾਕਾਤ ਕੀਤੀ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਇਸ ਮੀਟਿੰਗ ਦੇ ਵਿੱਚ ਜਥੇਦਾਰ ਨੇ ਪੀੜਤਾ ਨੂੰ ਭਰੋਸਾ ਦਵਾਇਆ ਕਿ ਉਹਨਾਂ ਸਮੇਤ ਪੂਰਾ ਸਿੱਖ ਪੰਥ ਉਸਦੇ ਨਾਲ ਹੈ ਅਤੇ ਇਨਸਾਫ ਦਵਾਉਣ ਦੇ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਔਰਤ ਨੇ ਦੋਸ਼ ਲਾਇਆ ਕਿ ਧਰਮ ਦੀ ਆੜ ਦੇ ਵਿੱਚ ਪਾਦਰੀ ਬਲਜਿੰਦਰ ਉਸ ਸਮੇਤ ਬਹੁਤ ਸਾਰੇ ਲੋਕਾਂ ਦੇ ਨਾਲ ਅੱਤਿਆਚਾਰ ਕਰ ਚੁੱਕਿਆ ਹੈ।
ਇਹ ਵੀ ਪੜ੍ਹੋ ਲੁਧਿਆਣਾ ‘ਚ ਅੱਧੀ ਰਾਤ ਗੈਸ ਨਾਲ ਭਰਿਆ ਕੈਂਟਰ ਪਲਟਿਆ
ਜਿਸ ਦੇ ਵਿੱਚ ਬਲਾਤਕਾਰ ਤੇ ਕੁੱਟਮਾਰ ਦੇ ਮਾਮਲੇ ਵੀ ਸ਼ਾਮਿਲ ਹਨ। ਪੀੜਤਾਂ ਨੇ ਬੀਤੇ ਕੱਲ ਪਾਦਰੇ ਬਲਜਿੰਦਰ ਨੂੰ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿ ਅਜਿਹੇ ਵਿਅਕਤੀਆਂ ਦੇ ਲਈ ਜੇਲ ਹੀ ਸਹੀ ਥਾਂ ਹੈ। ਦੱਸਣਾ ਬਣਦਾ ਹੈ ਕਿ ਇਸ ਔਰਤ ਦੀ ਕੁੱਟਮਾਰ ਸਬੰਧੀ ਇੱਕ ਵੀਡੀਓ ਪਿਛਲੇ ਦਿਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਦੇ ਵਿੱਚ ਉਹ ਕਮਰੇ ਦੇ ਵਿੱਚ ਬੈਠੀ ਇਸ ਔਰਤ ਉਪਰ ਹੱਥ ਚੁੱਕਦਾ ਦਿਖਾਈ ਦੇ ਰਿਹਾ ਹੈ। ਬੀਤੇ ਕੱਲ ਹੀ ਪਾਦਰੀ ਬਲਜਿੰਦਰ ਨੂੰ ਸਾਲ 2018 ਵਿੱਚ ਜੀਰਕਪੁਰ ਦੀ ਇੱਕ ਔਰਤ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਹੁਣ ਉਸਨੂੰ ਇੱਕ ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪਾਦਰੀ ਬਲਜਿੰਦਰ ਦੀ ਕੁੱਟਮਾਰ ਦਾ ਸ਼ਿਕਾਰ ਔਰਤ ਨੇ ਕੀਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ"