Bathinda News:ਬਠਿੰਡਾ ਸ਼ਹਿਰ ‘ਚ ਐਤਵਾਰ ਨੂੰ ਇੱਕ ਨੌਜਵਾਨ ਲੜਕੀ ਦਾ ਕ+ਤ+ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਲੜਕੀ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਬਠਿੰਡਾ ਦੀ ਠੰਢੀ ਸੜਕ ਦੇ ਨਜ਼ਦੀਕ ਇੱਕ ਪੰਪ ਦੀ ਡਿੱਗੀ ਕੋਲੋਂ ਬਰਾਮਦ ਹੋਈ ਹੈ। ਲਾਸ਼ ਬੁਰੀ ਤਰ੍ਹਾਂ ਵੱਢੀ-ਟੁੱਕੀ ਹੋਈ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਰਿਤਿਕਾ ਗੋਇਲ(30 ਸਾਲ) ਪਤਨੀ ਸਾਹਿਲ ਯਾਦਵ ਵਾਸੀ ਪਰਸਰਾਮ ਨਗਰ ਬਠਿੰਡਾ ਵਜੋਂ ਹੋਈ ਹੈ। ਵੱਡੀ ਗੱਲ ਇਹ ਹੈ ਕਿ ਰਿਤਿਕਾ ਤੇ ਸਾਹਿਲ ਦਾ ਤਿੰਨ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਤੇ ਹੁਣ ਦੋਨਾਂ ਦੇ ਇੱਕ 2 ਸਾਲਾਂ ਬੱਚਾ ਵੀ ਹੈ।
ਇਹ ਵੀ ਪੜ੍ਹੋ ਜਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਸਫਲ ਮੁਹਿੰਮ, ਜਾਗਰੂਕਤਾ ਵੀ ਫੈਲਾਈ ਤੇ ਤਸਕਰ ਵੀ ਫੜੇ
ਹਾਲੇ ਤੱਕ ਅਧਿਕਾਰਤ ਤੌਰ ‘ਤੇ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਲੜਕੀ ਦਾ ਕਾਤਲ ਉਸਦੀ ਕੋਈ ਖਾਸ ਜਾਣ ਪਹਿਚਾਣ ਵਾਲਾ ਹੀ ਹੈ। ਚਰਚਾ ਨਜ਼ਾਇਜ਼ ਸਬੰਧਾਂ ਦੀ ਵੀ ਚੱਲ ਰਹੀ ਹੈ। ਲੜਕੀ ਦੇ ਪਤੀ ਸਾਹਿਲ ਮੁਤਾਬਕ ਰਿਤਿਕਾ ਬੀਤੇ ਕੱਲ ਦੁਪਿਹਰ ਸਮੇਂ ਘਰੋਂ ਮੋਬਾਇਲ ਦਾ ਕਲੇਮ ਲੈਣ ਦਾ ਦਾਅਵਾ ਕਰਕੇ ਘਰੋਂ ਗਈ ਸੀ ਤੇ ਮੁੜ ਕੇ ਵਾਪਸ ਨਹੀਂ ਪਰਤੀ। ਜਿਸਦੇ ਚੱਲਦੇ ਪ੍ਰਵਾਰ ਵੱਲੋਂ ਪੁਲਿਸ ਕੋਲ ਸਿਕਾਇਤ ਕੀਤੀ ਗਈ। ਰਿਤਿਕਾ ਸ਼ਹਿਰ ਦੇ ਬੈਂਕ ਬਜ਼ਾਰ ਵਿਚ ਇੱਕ ਸੋਅਰੂਮ ‘ਤੇ ਨੌਕਰੀ ਕਰਦੀ ਸੀ। ਜਦਕਿ ਉਸਦਾ ਘਰ ਵਾਲਾ ਵੀ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ। ਐਸਪੀ ਸਿਟੀ ਨਰਿੰਦਰ ਸਿੰਘ ਮੁਤਾਬਕ ਮੁਢਲੀ ਜਾਂਚ ਤੋਂ ਬਾਅਦ ਥਾਣਾ ਕੈਨਾਲ ਕਲੌਨੀ ਵਿਚ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਜਲਦੀ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













