ਲੁਧਿਆਣਾ, 31 ਅਕਤੂਬਰ: ਸਥਾਨਕ ਸ਼ਹਿਰ ਦੇ ਸਿਮਲਾਪੁਰੀ ਇਲਾਕੇ ’ਚ ਘਰ ਦੇ ਅੱਗੇ ਪਟਾਕੇ ਪਾਉਣ ਤਂੋ ਰੋਕਣ ਨੂੰ ਲੈ ਕੇ ਹੋਏ ਵਿਵਾਦ ਵਿਚ ਔਰਤਾਂ ਸਹਿਤ ਕੁੱਝ ਜਣਿਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਇਹ ਵਿਵਾਦ ਇੰਨ੍ਹਾਂ ਵਧ ਗਿਆ ਕਿ ਮੌਕੇ ’ਤੇ ਪੁਲਿਸ ਨੂੰ ਵੀ ਪੁੱਜਣਾ ਪਿਆ। ਇਸ ਲੜਾਈ ਵਿਚ ਔਰਤ ਸਹਿਤ ਦੋ ਜਣਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮੁਤਾਬਕ ਬੀਤੀ ਸ਼ਾਮ ਦੀਵਾਲੀ ਮੌਕੇ ਕੁੱਝ ਨੌਜਵਾਨ ਇੱਕ ਗੁਆਂਢੀ ਦੇ ਘਰ ਅੱਗੇ ਪਟਾਕੇ ਚਲਾ ਰਹੇ ਸਨ।
ਇਹ ਵੀ ਪੜ੍ਹੋ:ਵੱਡੀ ਖ਼ਬਰ: ‘ਪਿਊ’ ਵੱਲੋਂ ਪਰਾਲੀ ਨੂੰ ਅੱਗ ਲਗਾਉਣ ’ਤੇ ਪ੍ਰਸ਼ਾਸਨ ਨੇ ਖ਼ੋਹੀ ‘ਪੁੱਤ’ ਦੀ ਨੰਬਰਦਾਰੀ
ਪੀੜਤ ਪ੍ਰਵਾਰ ਮੁਤਾਬਕ ਜਦ ਉਨ੍ਹਾਂ ਨੇ ਜਦ ਇੰਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਸਦੇ ਬੱਚੇ ਡਰ ਰਹੇ ਹਨ ਤੇ ਤੁਸੀਂ ਥੋੜਾ ਅੱਗੇ ਜਾ ਕੇ ਪਟਾਕੇ ਚਲਾ ਲਓ ਤਾਂ ਨੌਜਵਾਨਾਂ ਰੁਕਣ ਦੀ ਬਜਾਏ ਉਸਨੂੰ ਬੁਰਾ ਭਲਾ ਕਿਹਾ। ਇਸਤੋਂ ਬਾਅਦ ਕਈ ਨੌਜਵਾਨ ਨੇ ਇਕੱਠੇ ਹੋ ਕੇ ਹਮਲਾ ਬੋਲ ਦਿੱਤਾ, ਜਿਸ ਕਾਰਨ ਦੋ ਜਣਿਆਂ ਦੇ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਦੀਵਾਲੀ ਤੋਂ ਪਹਿਲਾਂ ਲੁਧਿਆਣਾ ’ਚ ਪਾਟੇ ਸਿਰ: ਨੌਜਵਾਨਾਂ ਨੂੰ ਘਰ ਅੱਗੇ ਪਟਾਕੇ ਪਾਉਣ ਤੋਂ ਰੋਕਣਾ ਪਿਆ ਮਹਿੰਗਾ"