ਬਠਿੰਡਾ, 29 ਦਸੰਬਰ: ਬਠਿੰਡਾ ਦੇ ਥਾਣਾ ਕੈਂਟ ਵਿਚ ਅੱਜ ਇਕ ਨੌਜਵਾਨ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋਣ ਦੀ ਸੂਚਨਾ ਹੈ। ਇਸ ਨੌਜਵਾਨ ਨੂੰ ਬੀਤੇ ਕੱਲ੍ਹ ਹੀ ਪੁਲਿਸ ਨੇ ਚੋਰੀ ਦੇ ਇਕ ਚਾਰ ਸਾਲ ਪੁਰਾਣੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਉੱਪਰ ਕੁੱਟਮਾਰ ਦੇ ਦੋਸ਼ ਲਗਾਉਂਦਿਆਂ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਦੂਜੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਨਮੋਹਨ ਸਿੰਘ ਨਾਂ ਦੇ ਇਸ ਨੌਜਵਾਨ ਦੀ ਮੌਤ ਦਿਲ ਦੀ ਧੜਕਣ ਰੁਕਣ ਕਾਰਨ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਜਾਂਚ ਦਾ ਭਰੋਸਾ ਦਿਵਾਇਆ ਹੈ।
ਭਗਵੰਤ ਮਾਨ ਨੇ ਝਾਕੀ ਬਾਰੇ ਸੁਨੀਲ ਜਾਖੜ ਨੂੰ ਅਪਣੇ ਦੋਸ਼ਾਂ ਨੂੰ ਸਾਬਤ ਕਰਨ ਦੀ ਦਿੱਤੀ ਚੁਣੌਤੀ
ਮਿਲੀ ਸੂਚਨਾ ਮੁਤਾਬਕ ਮਿਰਤਕ ਨੌਜਵਾਨ ਮਨਮੋਹਨ ਸਿੰਘ ਪਿੰਡ ਸਿਧਾਣਾ ਦਾ ਰਹਿਣ ਵਾਲਾ ਸੀ ਅਤੇ ਉਸਦੇ ਵਿਰੁੱਧ ਥਾਣਾ ਕੈਂਟ ਵਿਚ 1 ਨਵੰਬਰ 2019 ਨੂੰ ਆਈਪੀਸੀ ਦੀ ਧਾਰਾ 379 ਬੀ ਤਹਿਤ ਪਰਚਾ ਦਰਜ ਹੋਇਆ ਸੀ। ਜਿਸ ਵਿਚ ਇਹ ਫਰਾਰ ਚੱਲਿਆ ਆ ਰਿਹਾ ਸੀ। ਬੀਤੇ ਕੱਲ ਹੀ ਪੁਲਿਸ ਨੇ ਇਸਨੂੰ ਗਿਰਫਤਾਰ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਇਸ ਨੌਜਵਾਨ ਦੀ ਅਚਾਨਕ ਹਾਲਾਤ ਵਿਗੜ ਗਈ, ਜਿਸ ਕਾਰਨ ਇਸਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਪੰਜਾਬ ਭਾਜਪਾ ਨੇ ਸਵਾ ਦਰਜ਼ਨ ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲਿਆਂ, ਜਾਖ਼ੜ ਵਲੋਂ ਨਵੀਂ ਲਿਸਟ ਜਾਰੀ
ਪ੍ਰੰਤੂ ਇਲਾਜ਼ ਦੌਰਾਨ ਮੌਤ ਹੋ ਗਈ। ਜਿਸਤੋਂ ਬਾਅਦ ਇਸਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਇਹ ਮੌਤ ਹੋਈ ਹੈ। ਉਨ੍ਹਾਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਿਹਾ। ਬਹਰਹਾਲ ਪੁਲਿਸ ਇਸ ਮਾਮਲੇ ਵਿੱਚ ਖੁਦ ਨੂੰ ਬੇਕਸੂਰ ਕਰਾਰ ਦੇ ਰਹੀ ਹੈ।
Share the post "ਬਠਿੰਡਾ ਦੇ ਇਕ ਥਾਣੇ ਵਿਚ ਨੌਜਵਾਨ ਦੀ ਹੋਈ ਮੌਤ, ਪ੍ਰਵਾਰ ਵਲੋਂ ਪੁਲਿਸ ‘ਤੇ ਕੁੱਟਮਾਰ ਦੇ ਦੋਸ਼"