Bathinda News:Bathinda ਸ਼ਹਿਰ ਦੀ ਧੋਬੀਆਣਾ ਬਸਤੀ ਵਿਚ ਬੀਤੀ ਦੇਰ ਰਾਤ ਗੁੰਡਿਆਂ ਵੱਲੋਂ ਇੱਕ ਨੌਜਵਾਨ ਦੋ ਸਕੇ ਨੌਜਵਾਨਾਂ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਇੱਕ ਭਰਾ ਦੀ ਮੌਤ ਹੋ ਗਈ, ਜਦਕਿ ਦੂਜਾ ਹਸਪਤਾਲ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ। ਅਚਾਨਕ ਵਾਪਰੀ ਇਸ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਪ੍ਰਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਵੱਲੋਂ ਵੀਰਵਾਰ ਦੁਪਿਹਰ ਤੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸੜਕ ‘ਤੇ ਰੱਖ ਕੇ ਇਨਸਾਫ਼ ਲਈ ਧਰਨਾ ਸ਼ੁਰੂ ਕੀਤਾ ਹੋਇਆ।
ਇਹ ਵੀ ਪੜ੍ਹੋ Big News: ਫ਼ਾਂਸੀ ਦੀ ਸਜ਼ਾ ਜਾਫ਼ਤਾ ਕੈਦੀ ਪੁਲਿਸ ਨੂੰ ਧੱਕਾ ਦੇ ਕੇ ਹੋਇਆ ਫ਼ਰਾਰ
ਮ੍ਰਿਤਕ ਨੌਜਵਾਨ ਦੀ ਪਹਿਚਾਣ ਜਤਿੰਦਰ ਮਾਤੋ(26 ਸਾਲ) ਪੁੱਤਰ ਰਾਮ ਨੰਦਨ ਮੈਹਤੋ ਵਾਸੀ ਕੱਚਾ ਧੋਬੀਆਣਾ ਗਲੀ ਨੰ 2 ਬਠਿੰਡਾ ਦੇ ਤੌਰ ‘ਤੇ ਹੋਈ ਹੈ। ਜਖ਼ਮੀ ਛੋਟੇ ਭਰਾ ਦੀ ਪਹਿਚਾਣ ਧਰਮਿੰਦਰ ਮਾਤੋ ਦੇ ਤੌਰ ‘ਤੇ ਹੋਈ ਹੈ।ਪ੍ਰਵਾਰ ਵੱਲੋਂ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੀੜਤ ਪ੍ਰਵਾਰ ਦੇ ਬਿਆਨਾਂ ਉੱਪਰ ਪਰਚਾ ਦਰਜ਼ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਦਾ ਪਿਛੋਕੜ ਦੀਵਾਲੀ ਵਾਲੀ ਰਾਤ ਨਾਲ ਜੁੜਿਆ ਹੋਇਆ।
ਇਹ ਵੀ ਪੜ੍ਹੋ Big News: ਪਿੰਡਾਂ ਦੇ ਸਰਪੰਚ ਹੁਣ ਬਿਨ੍ਹਾਂ ਮੰਨਜੂਰੀ ਨਹੀਂ ਜਾ ਸਕਣਗੇ ਵਿਦੇਸ਼;ਸਰਕਾਰ ਨੇ ਜਾਰੀ ਕੀਤੇ ਇਹ ਹੁਕਮ
ਪ੍ਰਵਾਰਕ ਮੈਂਬਰਾਂ ਮੁਤਾਬਕ ਉਕਤ ਰਾਤ ਪੀੜਤ ਪ੍ਰਵਾਰ ਦੀ ਗਲੀ ਵਿਚ ਕੁੱਝ ਬਾਹਰਲੇ ਨੌਜਵਾਨ ਪਟਾਕੇ ਚਲਾ ਰਹੇ ਸਨ, ਜਿੰਨ੍ਹਾਂ ਨੂੰ ਜਤਿੰਦਰ ਅਤੇ ਧਰਮਿੰਦਰ ਨੇ ਰੋਕ ਦਿੱਤਾ। ਦੋਨੋਂ ਭਰਾ ਇਲਾਕੇ ਵਿਚ ਹੀ ਰੇਹੜੀ ਲਗਾ ਕੇ ਪ੍ਰਵਾਰ ਦਾ ਪੇਟ ਪਾਲਦੇ ਸਨ। ਦੂਜੇ ਪਾਸੇ ਪਟਾਕੇ ਪਾਉਣ ਆਏ ਨੌਜਵਾਨਾਂ ਨੇ ਇਸ ਗੱਲ ਦੀ ਰੰਜਿਸ਼ ਦਿਲ ਵਿਚ ਰੱਖੀ ਅਤੇ ਬੀਤੀ ਰਾਤ ਜਦ ਇਹ ਦੋਨੋਂ ਭਰਾ ਆਪਣੇ ਕੰਮ ਤੋਂ ਵਾਪਸ ਘਰ ਆ ਰਹੇ ਸਨ ਤਾਂ ਇਕੱਠੇ ਹੋਏ ਨੌਜਵਾਨਾਂ ਨੈ ਖਾਪਿਆਂ ਅਤੇ ਤਲਵਾਰਾਂ ਨਾਲ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਜਿਸਦੇ ਚੱਲਦੇ ਜਤਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਛੋਟੇ ਦੀ ਧੋਣ ਉੱਪਰ ਗੰਭੀਰ ਜਖਮ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













