ਯੂਥ ਵੀਰਾਂਗਣਾਂਏਂ ਨੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ

0
20

ਬਠਿੰਡਾ, 14 ਜਨਵਰੀ: ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਲੋਹੜੀ ਦਾ ਤਿਉਹਾਰ ਸਥਾਨਕ ਕੱਚਾ ਧੋਬੀਆਣਾ ਬਸਤੀ ਵਿਖੇ ਵਸਦੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਮੂੰਗਫਲੀ, ਰੇਵੜੀਆਂ, ਬਿਸਕਿਟਸ ਅਤੇ ਹੋਰ ਖਾਣ ਦੇ ਸਮਾਨ ਦੇ ਨਾਲ 25 ਜੈਕਟਾਂ, ਟੋਪੀਆਂ, ਸੂਟ ਅਤੇ ਹੋਰ ਗਰਮ ਕੱਪੜੇ ਆਦਿ ਵੰਡ ਕੇ ਮਨਾਇਆ ਗਿਆ। ਇਸ ਮੌਕੇ ਸੰਸਥਾ ਵਲੰਟੀਅਰ ਸਪਨਾ ਨੇ ਕਿਹਾ ਕਿ ਅੱਜ ਸਾਡੀ ਸੰਸਥਾ ਦੇ ਮੈਂਬਰਾਂ ਵੱਲੋਂ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਤੇ ਲੋਹੜੀ ਦਾ ਸਮਾਨ ਵੰਡਿਆ ਗਿਆ, ਬੱਚੇ ਖਾਣ ਪੀਣ ਦਾ ਸਮਾਨ ਲੈ ਕੇ ਬਹੁਤ ਹੀ ਖੁਸ਼ ਨਜ਼ਰ ਆਏ।

ਇਹ ਵੀ ਪੜ੍ਹੋ ਸੁਖਬੀਰ ਬਾਦਲ ਦੀ ਧੀ ਦੇ ਵਿਆਹ ਮੌਕੇ ਲੱਗੀਆਂ ਰੌਣਕਾਂ, ਅਫ਼ਸਾਨਾ ਖ਼ਾਨ ਨੇ ਬੰਨਿਆ ਰੰਗ,ਦੇਖੋ ਵੀਡਿਓ

ਯੂਥ ਵਲੰਟੀਅਰਾਂ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਵੀ ਕੀਤੀ । ਉਨਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਵੀ ਖੋਲੇ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਆਰਥਿਕ ਤੰਗੀ ਕਾਰਨ ਪੜ ਨਹੀਂ ਸਕਦਾ ਤਾਂ ਸਾਡੀ ਸੰਸਥਾ ਉਸ ਬੱਚੇ ਨੂੰ ਪੜਨ ’ਚ ਵੀ ਮੱਦਦ ਕਰਦੀ ਹੈ। ਇਸ ਲਈ ਜਿੰਨਾਂ ਪਰਿਵਾਰਾਂ ਦੇ ਬੱਚੇ ਪੜਨਾ ਚਾਹੁੰਦੇ ਹਨ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਯੂਥ ਵਲੰਟੀਅਰਾਂ ਸੁਨੀਤਾ, ਰੇਖਾ, ਪ੍ਰੀਤੀ, ਆਰਤੀ, ਪ੍ਰੇਮ, ਗੁਰਪ੍ਰੀਤ, ਜੱਸੀ, ਸਿਮਰਨ ਅਤੇ ਹੋਰ ਮੈਂਬਰਾਂ ਹਾਜਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here