ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ : ਅਮਰੀਕਾ ਦੀ ਮੈਰੀਲੇਂਡ ਸਟੇਟ ਯੂਨੀਵਰਸਿਟੀ ਨੇ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਬਠਿੰਡਾ ਸ਼ਹਿਰ ਦੇ ਉਘੇ ਕਾਰੋਬਾਰੀ ਤੇ ਸਮਾਜ ਸੇਵਕ ਕਰਤਾਰ ਸਿੰਘ ਜੌੜਾ ਪੀ.ਐਚ.ਡੀ. ਅਵਾਰਡ ਅਤੇ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਸੋਨੇ ਦੇ ਕਾਰੋਬਾਰ ਨਾਲ ਜੁੜੇ ਸ੍ਰੀ ਜੌੜਾ ਸਵਰਨਕਾਰ ਸੰਘ ਦੇ ਕੌਮੀ ਪ੍ਰਧਾਨ ਤੋਂ ਇਲਾਵਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਅਤੇ ਇਨਕਮ ਟੈਕਸ ਐਡਵਾਇਜਰੀ ਕਮੇਟੀ ਦੇ ਬਠਿੰਡਾ ਜੋਨ ਮੈਂਬਰ ਹੋਣ ਦੇ ਨਾਲ ਨਾਲ ਇੰਡੀਅਨ ਰੈਡ ਕਰਾਸ ਸੋਸਾਇਟੀ, ਗਊਸ਼ਾਲਾ ਕਮੇਟੀ ਆਦਿ ਸੰਸਥਾਵਾਂ ਦੇ ਨਾਲ ਜੁੜੇ ਚੱਲੇ ਅ ਰਹੇ ਹਨ। 22 ਵਾਰ ਖੂਨਦਾਨ ਕਰਨ ਦੇ ਨਾਲ ਕਰੋਨਾ ਕਾਲ ਵਿੱਚ ਵਿਸ਼ੇਸ ਸੇਵਾਵਾਂ ਨਿਭਾਉਣ ਵਾਲੇ ਕਰਤਾਰ ਸਿੰਘ ਜੋੜਾ ਕਰੋਨਾ ਵਾਰੀਅਰ ਅਵਾਰਡ ਅਤੇ ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਰਜਿ. ਵੱਲੋਂ ਭਾਮਾਸ਼ਾਹ ਕਰੋਨਾ ਯੋਧਾ ਦੇ ਸਨਮਾਨ ਪੱਤਰ ਦਿੱਤੇ ਗਏ।
Share the post "ਅਮਰੀਕੀ ਯੂਨੀਵਰਸਟੀ ਨੇ ਬਠਿੰਡਾ ਦੇ ਸਮਾਜ ਸੇਵੀ ਕਰਤਾਰ ਜੌੜਾ ਨੂੰ ਪੀ.ਐਚ.ਡੀ. ਅਵਾਰਡ ਤੇ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ"