10 Views
ਸੁਖਜਿੰਦਰ ਮਾਨ
ਚੰਡੀਗੜ੍ਹ, 31 ਮਈ : ਦੋ ਦਿਨ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਕੇ ਵਿਖੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਕਾਂਡ ਕਾਰਨ ਸਰਕਾਰ ਦੀ ਹੋ ਰਹੀ ਕਿਰਕਿਰੀ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਈਸ਼ਵਰ ਸਿੰਘ ਨੂੰ ਪੰਜਾਬ ਦਾ ਨਵਾਂ ਏਡੀਜੀਪੀ ਲਾਅ ਐਂਡ ਬਣਾਇਆ ਗਿਆ ਹੈ। ਜਦੋਂਕਿ ਉਨ੍ਹਾਂ ਦੀ ਥਾਂ ਵਰਿੰਦਰ ਕੁਮਾਰ ਨੂੰ ਵਿਜੀਲੈਂਸ ਦਾ ਚੀਫ਼ ਬਣਾਇਆ ਗਿਆ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸੂਬੇ ’ਚ ਲਗਾਤਾਰ ਹੋ ਰਹੀਆਂ ਕਤਲੋਂ ਗਾਰਦ ਕਾਰਨ ਆਪ ਸਰਕਾਰ ’ਤੇ ਉਗਲਾਂ ਉੱਠ ਰਹੀਆਂ ਹਨ। ਹੁਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਰਕਾਰ ਹੋਰ ਵੀ ਰੱਖਿਅਤਮਕ ਸਥਿਤੀ ਵਿਚ ਆ ਗਈ ਹੈ।
Share the post "ਈਸ਼ਵਰ ਸਿੰਘ ਨੂੰ ਬਣਾਇਆ ਏਡੀਜੀਪੀ ਲਾਅ ਐਂਡ ਆਰਡਰ, ਵਰਿੰਦਰ ਕੁਮਾਰ ਨੂੰ ਬਣਾਇਆ ਵਿਜੀਲੈਂਸ ਚੀਫ਼"