29 Views
ਪੰਜਾਬੀ ਖ਼ਬਰਸਾਰ ਬਿਊਰੋ
ਮਲੋਟ, 10 ਜੂਨ: ਸਬ ਡਵੀਜਨ ਮਲੋਟ ਵਿਖੇ ਐਨ ਸੀ ਸੀ ਅਕੈਡਮੀ ਵਿੱਚ ਚੱਲ ਰਹੇ ‘‘ਏਕ ਭਾਰਤ ਸਰੇਸਟ ਭਾਰਤ’’ ਐਨ ਸੀ ਸੀ ਕੈਪ ਵਿੱਚ ਅੱਜ 25 ਸਿੱਖ ਰੈਜੀਮੈਂਟ ਨੇ ਹਥਿਆਰਾਂ ਦੀ ਪ੍ਦਰਸਨੀ ਲਗਾਈ। ਇਸ ਮੌਕੇ ਐਨ ਸੀ ਸੀ ਕੈਡਿਟਸ ਨੂੰ ਸਿਖਲਾਈ ਵੀ ਦਿੱਤੀ ਗਈ, ਜਿਸ ਵਿੱਚ ਉਹ ਹਥਿਆਰ ਰੱਖੇ ਗਏ ਜੋ ਫੌਜ ਵਿੱਚ ਵਰਤੇ ਜਾਂਦੇ ਹਨ। ਕੈਡਿਟਾ ਨੂੰ ਹਥਿਆਰਾਂ ਦੀ ਵਰਤੋਂ ਅਤੇ ਯੁੱਧ ਦੇ ਵਿੱਚ ਹਥਿਆਰਾਂ ਨੂੰ ਕਿਵੇ ਅਤੇ ਕਿਸ ਤਰ੍ਹਾਂ ਚਲਾਇਆ ਜਾਂਦਾ ਹੈ , ਬਾਰੇ ਬਹੁਤ ਹੀ ਸਰਲ ਅਤੇ ਵਿਸਥਾਰ ਰੂਪ ਵਿੱਚ ਦੱਸਿਆ ਗਿਆ। ਇਸ ਮੌਕੇ ਨਾਇਕ ਸੂਬੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਹਥਿਆਰਾਂ ਦੀ ਵਰਤੋਂ ਦਾ ਮਕਸਦ “ਏਕ ਗੋਲੀ ਏਕ ਦੁਸਮਣ“ ਹੁੰਦਾ ਹੈ । ਜਮੀਨ ਤੋਂ ਅਕਾਸ ਵੱਲ ਜਮੀਨ ਤੋਂ ਜਮੀਨ ਤੱਕ ਪਰ ਦੁਸਮਣ ਦਾ ਟਾਰਗੇਟ ਨੂੰ ਖਤਮ ਕਰਨ ਵਾਲੇ ਹਥਿਆਰਾਂ ਦਾ ਪ੍ਰਯੋਗ ਕਰਨ ਬਾਰੇ ਸਿਖਾਇਆਂ ਗਿਆ ।
Share the post "ਐਨ ਸੀ .ਸੀ ਅਕੈਡਮੀ ਵਿੱਚ 25 ਪੰਜਾਬ ਸਿੱਖ ਰੈਜੀਮੈਂਟ ਨੇ ਹਥਿਆਰਾਂ ਦੀ ਲਗਾਈ ਪ੍ਦਰਸਨੀ"