ਹਰਿਆਣਾ ਕਿਸਾਨ ਭਲਾਈ ਅਥਾਰਿਟੀ ਜਲਦੀ ਤੋਂ ਜਲਦੀ ਤਿਆਰ ਕਰਨ ਵਿਜਨ ਡਾਕਿਯੂਮੈਂਟ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਦੀ ਲਈ ਮੀਟਿੰਗ
ਸੁਖਜਿੰਦਰ ਮਾਨ
ਚੰਡੀਗੜ੍ਹ, 28 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਖੇਤੀ ਅਤੇ ਕਿਸਾਨਾਂ ਨੂੰ ਅੱਗੇ ਵਧਾਉਣ ਲਈ ਜਲਦੀ ਤੋਂ ਜਲਦੀ ਵਿਜਨ ਡਾਕਿਯੂਮੈਂਟ-2047 ਤਿਆਰ ਕਰਨ। ਇਸ ਦੇ ਨਾਲ-ਨਾਲ ਅਥਾਰਿਟੀ ਕਿਸਾਨ ਭਲਾਈ ਲਈ ਖੇਤੀ ਨਾਲ ਜੁੜੀ ਵੱਖ-ਵੱਖ ਕਮੇਟੀਆਂ ਦਾ ਵੀ ਗਠਨ ਕਰਨ, ਤਾਂ ਜੋ ਇੰਨ੍ਹਾਂ ਦੇ ਸੁਝਾਆਂ ਨੂੰ ਭਵਿੱਖ ਵਿਚ ਸਰਕਾਰ ਵੱਲੋਂ ਲਾਗੂ ਕੀਤਾ ਜਾ ਸਕੇ। ਮੁੱਖ ਮੰਤਰੀ ਵੀਰਵਾਰ ਨੂੰ ਹਰਿਆਣਾ ਨਿਵਾਸ ਵਿਚ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਦੀ ਦੂਜੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਅਥਾਰਿਟੀ ਇਕ ਸੁਪਰ ਥਿੰਕ ਟੈਂਕ ਦਾ ਕੰਮ ਕਰੇਗਾ। ਇਸ ਦੇ ਤਹਿਤ ਖਾਰਾ ਪਾਣੀ, ਜਲ ਭਰਾਵ, ਮੱਛੀ ਪਾਲਣ, ਮਧੂਮੱਖੀ ਪਾਲਣ, ਮੁਰਗੀਪਾਲਣ, ਮਸ਼ਰੂਮ ਫਾਰਮਿਗ, ਆਰਗੇਨਿਕ ਖੇਤੀ, ਮਾਈਕਰੋ ਇਰੀਗੇਸ਼ਨ ਆਦਿ ਵਿਸ਼ਿਆਂ ‘ਤੇ ਕਮੇਟੀਆਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅਥਾਰਿਟੀ ਨੂੰ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਵੱਖ-ਵੱਖ ਕਮੇਟੀਆਂ ਵਿਚ ਸਬੰਧਿਤ ਖੇਤਰ ਦੇ ਖੋਜਕਾਰਾਂ, ਮਾਹਰਾਂ, ਕੌਮੀ ਅਵਾਰਡੀ ਕਿਸਾਲਾਂ ਆਦਿ ਨੂੰ ਸ਼ਾਮਿਲ ਕੀਤਾ ਜਾਵੇ। ਇਹ ਕਮੇਟੀਆਂ ਸਬੰਧਿਤ ਖੇਤਰਾਂ ‘ਤੇ ਗੰਭੀਰਤਾ ਨਾਲ ਕੰਮ ਕਰਨ ਅਤੇ ਸਰਕਾਰ ਨੂੰ ਸੁਝਾਅ ਦੇਣ ਤਾਂ ਜੋ ਕਿਸਾਨਾਂ ਦੀ ਆਮਦਨੀ ਨੂੰ ਵੱਧ ਤੋਂ ਵੱਧ ਵਧਾਇਆ ਜਾ ਸਕੇ ਅਤੇ ਬਿਹਤਰ ਫਸਲ ਲਈ ਜਾ ਸਕੇ।
ਕਿਸਾਨਾਂ ਦੇ ਸਕਿਲ ਡਿਵੇਲਪਮੈਂਟ ਦੇ ਵੀ ਸੁਝਾਅ ਦੇਵੇ ਅਥਾਰਿਟੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਿਸਾਨ ਅਥਾਰਿਟੀ ਖੇਤੀ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਉਨ੍ਹਾਂ ਦੇ ਸਕਿਲ ਡਿਵੇਲਪਮੈਂਟ ਨਾਲ ਜੁੜੇ ਸੁਝਾਅ ਵੀ ਦੇਣ। ਤਾਂ ਜੋ ਕਿਸਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੁੰ ਅੱਗੇ ਵਧਾਇਆ ਜਾ ਸਕੇ। ਕਿਸਾਨਾਂ ਦੇ ਹਿੱਤ ਲਈ ਹੀ ਇਸ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ। ਇਸ ਵਿਚ ਸਰਕਾਰ ਦੇ ਮੈਂਬਰਾਂ ਦੇ ਨਾਲ-ਨਾਲ ਖੇਤੀ, ਬਾਗਬਾਨੀ, ਪਸ਼ੂਪਾਲਣ, ਮੱਛੀ ਪਾਲਣ ਆਦਿ ਦੇ ਮਾਹਰਾਂ ਨੂੰ ਮੈਂਬਰਾਂ ਵਜੋ ਸ਼ਾਮਿਲ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਜੋਰ ਦਿੱਤਾ ਕਿ ਕਮੇਟੀਆਂ ਦਾ ਗਠਨ ਜਲਦੀ ਤੋਂ ਜਲਦੀ ਕੀਤਾ ਜਾਵੇ ਅਤੇ ਅਥਾਰਿਟੀ ਦੀ ਅਗਲੀ ਮੀਟਿੰਗ ਵੀ ਜਲਦੀ ਤੋਂ ਜਲਦੀ ਹੋਵੇ। ਇਸ ਮੀਟਿੰਗ ਵਿਚ ਬਿਜਲੀ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ, ਮੁੱਖ ਸਕੱਤਰ ਸੰਜੀਵ ਕੌਸ਼ਲ, ਏਸੀਐਸ ਪੀਕੇ ਦਾਸ, ਦੇਵੇਂਦਰ ਸਿੰਘ, ਟੀਵੀਵਐਸਐਨ ਪ੍ਰਸਾਦ, ਸੁਮਿਤਾ ਮਿਸ਼ਰਾ, ਅੰਕੁਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਵਾਇਸ ਚਾਂਸਲਰ ਬੀਆਰ ਕੰਬੋਜ, ਸਮਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
Share the post "ਕਿਸਾਨ ਭਲਾਈ ਲਈ ਖੇਤੀ ਨਾਲ ਜੁੜੀ ਵੱਖ-ਵੱਖ ਕਮੇਟੀਆਂ ਦਾ ਜਲਦੀ ਹੋਵੇ ਗਠਨ- ਮੁੱਖ ਮੰਤਰੀ ਮਨੋਹਰ ਲਾਲ"