ਬਠਿੰਡਾ, 17 ਅਕਤੂਬਰ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਬੌਟਨੀ ਵਿਭਾਗ ਦੇ ਮੁਖੀ ਪ੍ਰੋਫੈਸਰ ਫੇਲਿਕਸ ਬਾਸਤ ਨੂੰ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਪ੍ਰਾਪਤ ਇੱਕ ਪ੍ਰਮੁੱਖ ਥਿੰਕ ਟੈਂਕ ਇੰਟਰਨੈਸ਼ਨਲ ਸਾਇੰਸ ਕੌਂਸਲ (ਆਈ.ਐਸ.ਸੀ.) ਦੀ ਏਸ਼ੀਆ-ਪ੍ਰਸ਼ਾਂਤ ਸਲਾਹਕਾਰ ਕੌਂਸਲ ਲਈ ਚੁਣਿਆ ਗਿਆ ਹੈ। ਇਸ ਸਲਾਹਕਾਰ ਕੌਂਸਲ ਦੀ ਚੋਣ 6 ਅਕਤੂਬਰ 2023 ਨੂੰ ਕੁਆਲਾਲੰਪੁਰ, ਮਲੇਸ਼ੀਆ ਵਿੱਚ ਹੋਈ ਆਈਐਸਸੀ ਮੀਟਿੰਗ ਦੌਰਾਨ ਕੀਤੀ ਗਈ ਸੀ।
ਆਈ.ਐਸ.ਸੀ. ਫਰਾਂਸ ਦੇ ਪੈਰਿਸ ਸ਼ਹਿਰ ਵਿੱਚ ਸਥਿਤ ਇੱਕ ਅੰਤਰਰਾਸ਼ਟਰੀ ਐਨਜੀਓ ਹੈ ਜੋ ਸਾਲ 2018 ਵਿੱਚ ਬਣਾਈ ਗਈ ਸੀ। ਆਈ.ਐਸ.ਸੀ. ਵਿੱਚ ਵੱਖ-ਵੱਖ ਵਿਗਿਆਨਕ ਸੰਸਥਾਵਾਂ ਜਿਵੇਂ ਕਿ ਅੰਤਰਰਾਸ਼ਟਰੀ ਵਿਗਿਆਨਕ ਯੂਨੀਅਨਾਂ, ਕੁਦਰਤੀ ਅਤੇ ਸਮਾਜਿਕ ਵਿਗਿਆਨ ਅਤੇ ਮਨੁੱਖਤਾ ਖੇਤਰ ਦੀਆਂ ਐਸੋਸੀਏਸ਼ਨਾਂ ਦੇ ਮੈਂਬਰ ਸ਼ਾਮਲ ਹਨ।
ਕਾਂਗਰਸ ਨੇ ਮੇਅਰ ਰਮਨ ਗੋਇਲ ਵਿਰੁਧ ਕਮਿਸ਼ਨਰ ਨੂੰ ਸੌਪਿਆ ਬੇਭਰੋਸਗੀ ਦਾ ਮਤਾ
ਆਈ.ਐਸ.ਸੀ. ਦਾ ਦ੍ਰਿਸ਼ਟੀਕੋਣ ਵਿਗਿਆਨ ਨੂੰ ਇੱਕ ਗਲੋਬਲ ਜਨਤਕ ਭਲੇ ਵਜੋਂ ਅੱਗੇ ਵਧਾਉਣਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪ੍ਰੋਫ਼ੈਸਰ ਫ਼ੇਲਿਕਸ ਬਾਸਤ ਨੂੰ ਇਸ ਸ਼ਾਨਦਾਰ ਅੰਤਰਰਾਸ਼ਟਰੀ ਪ੍ਰਾਪਤੀ ’ਤੇ ਵਧਾਈ ਦਿੱਤੀ।
Share the post "ਕੇਂਦਰੀ ਯੂਨੀਵਰਸਿਟੀ ਦੇ ਅਧਿਆਪਕ ਪ੍ਰੋ. ਫੇਲਿਕਸ ਬਾਸਤ ਨੂੰ ਇੰਟਰਨੈਸ਼ਨਲ ਸਾਇੰਸ ਕੌਂਸਲ ਦੀ ਸਲਾਹਕਾਰ ਕੌਂਸਲ ਲਈ ਚੁਣਿਆ"