ਕਿਹਾ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਲਿਖਤੀ ਮੁਆਫੀ ਮੰਗੋ ਜਾਂ ਫਿਰ ਦੀਵਾਨੀ ਤੇ ਫੌਜਦਾਰੀ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੋ
ਸੁਖਜਿੰਦਰ ਮਾਨ
ਚੰਡੀਗੜ੍ਹ, 25 ਦਸੰਬਰ: ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਮੁਆਫੀ ਦੇ ਸੰਬੰਧ ਵਿਚ ਝੁਠੇ ਤੇ ਆਧਾਰਹੀਣ ਦਾਅਵੇ ਕਰਨ ਲਈ ਲੀਗਲ ਨੋਟਿਸ ਭੇਜਿਆ ਹੈ ਅਤੇ ਉਹਨਾਂ ਨੁੰ ਤਿੰਨ ਦਿਨਾਂ ਦੇ ਅੰਦਰ ਅੰਦਰ ਲਿਖਤੀ ਮੁਆਫੀ ਮੰਗਣ ਜਾਂ ਫਿਰ ਦੀਵਾਨੀ ਤੇ ਫੌਜਦਾਰੀ ਦੋਹਾਂ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ।ਵਕੀਲ ਜਸਪ੍ਰੀਤ ਸਿੰਘ ਰਾਏ ਰਾਹੀਂ ਭੇਜੇ ਗਏ ਇਸ ਨੋਟਿਸ ਵਿਚ ਕਿਹਾ ਗਿਆ ਕਿ ਚੰਨੀ ਨੇ ਅਰਵਿੰਦ ਕੇਜਰੀਵਾਲ ਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ਹੋਏ ਕਥਿਤ ਸਮਝੋਤੇ ਨੁੰ ਲੈ ਕੇ ਝੁਠੀਆਂ ਤੇ ਅਪਮਾਨਜਨਕ ਟਿੱਪਣੀਆਂ ਸਿਰਸਾ ਬਾਰੇ ਕੀਤੀਆਂ ਹਨ। ਇਸ ਵਿਚ ਕਿਹਾ ਗਿਆ ਕਿ ਚੰਨੀ ਨੇ ਇਹ ਝੁਠਾ ਵਾਅਦਾ ਕੀਤਾ ਹੈ ਕਿ ਕੇਜਰੀਵਾਲ ਤੇ ਮਜੀਠੀਆ ਦਰਮਿਆਨ ਸਮਝੌਤਾ ਕਰਵਾਉਣ ਵਿਚ ਸਿਰਸਾ ਦੀ ਭੂਮਿਕਾ ਸੀ।ਇਸ ਨੋਟਿਸ ਵਿਚ ਸਿਰਸਾ ਦੀ ਲੀਗਲ ਟੀਮ ਨੇ ਸੋਸ਼ਲ ਮੀਡੀਆ ਤੇ ਮੀਡੀਆ ਸੰਗਠਨਾਂ ਦੇ ਨਾਲ ਨਾਲ ਵੈਬਸਾਈਟਸ ਦੇ ਲਿੰਕ ਵੀ ਨੱਥੀ ਕੀਤੇ ਹਨ ਜਿਹਨਾਂ ਵਿਚ ਚੰਨੀ ਸਬੰਧਤ ਦਾਅਵਾ ਕਰਦੇ ਵੇਖੇ ਨਜ਼ਰ ਆਉਂਦੇ ਹਨ।ਨੋਟਿਸ ਵਿਚ ਕਿਹਾ ਗਿਆ ਕਿ ਚੰਨੀ ਨੇ ਸਿਰਸਾ ਖਿਲਾਫ ਝੂਠਾ ਦਾਅਵਾ ਸਿਰਫ ਸਸਤੀ ਸ਼ੌਹਰਤ ਹਾਸਲ ਕਰਨ ਵਾਸਤੇ ਕੀਤਾ ਜੋ ਬੇਹੱਣ ਨਿੰਦਣਯੋਗ ਹੈ ਕਿਉਂਕਿ ਉਹਨਾਂ ਦਾ ਦਾਅਵਾ ਬਿਲਕੁਲ ਬੋਗਸ ਹੈ ਤੇ ਇਸਦਾ ਮਕਸਦ ਮੀਡੀਆ ਦੇ ਪ੍ਰਭਾਵ ਦਾ ਲਾਭ ਲੈਣਾ ਤੇ ਆਪਣਾ ਸਿਆਸੀ ਪ੍ਰਾਪੇਗੰਡਾ ਅੱਗੇ ਤੋਰਨਾ ਹੈ।ਇਸ ਨੋਟਿਸ ਵਿਚ ਚੰਨੀ ਨੁੰ ਕਿਹਾ ਗਿਆ ਕਿ ਉਹ ਇਹ ਨੋਟਿਸ ਪ੍ਰਾਪਤ ਹੋਣ ਦੇ ਤਿੰਨ ਦਿਨਾਂ ਦੇਅ ੰਦਰ ਅੰਦਰ ਲਿਖੀ ਮੁਆਫੀ ਮੰਗਣ ਨਹੀਂ ਤਾਂ ਫਿਰ ਸਿਰਸਾ ਉਹਨਾਂ ਦੇ ਖਿਲਾਫ ਦੀਵਾਨੀ ਤੇ ਫੌਜਦਾਰੀ ਮੁਕੱਦਮਾ ਦਾਇਰ ਕਰਨਗੇ।
Share the post "ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੰਗੀ ਮੁਆਫੀ ਦੇ ਮਾਮਲੇ ਵਿਚ:ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਚੰਨੀ ਨੁੰ ਭੇਜਿਆ ਲੀਗਲ ਨੋਟਿਸ"