ਰਾਮ ਸਿੰਘ ਕਲਿਆਣ
ਨਥਾਣਾ ,27 ਮਈ: ਪੰਜਾਬੀਆਂ ਨੇ ਜਿੱਥੇ ਵਿਦੇਸ਼ਾਂ ਵਿੱਚ ਜਾ ਕੇ ਸਖਤ ਮਿਹਨਤ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ, ਉੱਥੇ ਹੀ ਆਪਣੇ ਪਿੰਡ ਦੀ ਸਹੂਲਤ ਲਈ ਸਮੇ ਸਮੇ ਤੇ ਸਹਿਯੋਗ ਦਿੱਤਾ ਜਾਂਦਾ ਹੈ।ਇਸੇ ਤਰਾਂ ਪਿੰਡ ਕਲਿਆਣ ਸੁੱਖਾ ਤੋ ਲਗਭਗ 20 ਸਾਲ ਪਹਿਲਾ ਕੈਨੇਡਾ ਪ੍ਰਵਾਸ ਕਰ ਚੁੱਕੇ ਸਵ. ਲਖਬੀਰ ਸਿੰਘ ਸਿੱਧੂ ਦੇ ਪਰਿਵਾਰ ਵੱਲੋ ਉਨਾਂ ਦੀ ਯਾਦ ਵਿੱਚ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਅਤੇ ਸਰਕਾਰੀ ਪ੍ਰਾਈਮਰੀ ਸਕੂਲ ਕਲਿਆਣ ਭਾਈ ਕਾ ਦੇ ਵਿਦਿਆਰਥੀਆ ਲਈ ਵਾਟਰ ਕੂਲਰ ਦਾਨ ਕੀਤੇ। ਪਰਿਵਾਰ ਦੇ ਨਜਦੀਕੀ ਹਰਮੀਤ ਸਿੰਘ ਬਾਹੀਆ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਨਥਾਣਾਂ ਨੇ ਦੱਸਿਆ ਕਿ ਲਖਬੀਰ ਸਿੰਘ ਉਰਫ ਕਾਕਾ ਸਿੰਘ ਦੇ ਸਪੁੱਤਰ ਖੁਸ਼ਵੰਤ ਸਿੰਘ ਅਤੇ ਸਮੂਹ ਪਰਿਵਾਰ ਵੱਲੋ ਪਿੰਡ ਦੇ ਸਕੂਲਾ ਲਈ ਦੋ ਵਾਟਰ ਕੂਲਰਾਂ ਤੋ ਇਲਾਵਾ ਪੱਤੀ ਕਲਿਆਣ ਸੱਦਾ ਦੇ ਸਮਸ਼ਾਨ ਘਾਟ ਲਈ ਭੱਠੀ ਅਤੇ ਪਿੰਡ ਦੇ ਬਾਨੀ ਬਾਬਾ ਕਲਿਆਣ ਦਾਸ ਜੀ ਦੇ ਇਤਿਹਾਸਕ ਧੜੇ ਤੇ ਨਲਕੇ ਦੀ ਸੇਵਾ ਕਰਵਾਈ ਗਈ ਹੈ।ਪਿੰਡ ਵਾਸੀਆ ਸਮੇਤ ਮਹਿੰਦਰ ਸਿੰਘ ਲਾਲਾ ਚੇਅਰਮੈਨ ਸਕੂਲ ਕਮੇਟੀ ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣ ਭਾਈ ਕਾ , ਗੁਰਪ੍ਰੀਤ ਕੌਰ ਮੁੱਖ ਅਧਿਆਪਕਾ ਅਤੇ ਬਲਜੀਤ ਸਿੰਘ ਕਲਿਆਣ ਸੀਨੀਅਰ ਆਗੂ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਸੰਦੀਪ ਕੌਰ, ਭਿੰਦਰ ਕੌਰ, ਪ੍ਰਿਤਪਾਲ ਕੌਰ , ਸੁਰਿੰਦਰ ਸਿੰਘ ਅਤੇ ਸੁਰਜੀਤ ਸਿੰਘ ਆਦਿ ਨੇ ਦਾਨੀ ਪਰਿਵਾਰ ਲਈ ਸਨਮਾਨ ਚਿੰਨ੍ਹ ਭੇਂਟ ਕੀਤਾ।
ਕੈਨੇਡਾ ਵਸਦੇ ਪਰਿਵਾਰ ਵੱਲੋ ਸਕੂਲਾਂ ਲਈ ਵਾਟਰ ਕੂਲਰ ਦਾਨ
14 Views