ਸੁਖਜਿੰਦਰ ਮਾਨ
ਬਠਿੰਡਾ, 14 ਸਤੰਬਰ: ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਪੂਰੇ ਪੰਜਾਬ ਭਰ ਦੇ ਡਿੱਪੂਆਂ ਤੇ ਵਿਭਾਗ ਵਲੋਂ ਮੰਨੀਆ ਮੰਗਾਂ ਲਾਗੂ ਨਾ ਕਰਨ ਅਤੇ 14 ਸਤੰਬਰ ਦੀ ਮੀਟਿੰਗ ਤੋ ਭੱਜਣ ਵਾਲੀ ਸਰਕਾਰ ਦੇ ਖਿਲਾਫ ਰੋਸ ਵਜੋ ਪੁਤਲੇ ਫੂਕ ਕੇ ਜ਼ੋਰਦਾਰ ਨਾਹਰੇਬਾਜੀ ਕੀਤੀ। ਬਠਿੰਡਾ ਡਿਪੂ ਦੇ ਗੇਟ ’ਤੇ ਬੋਲਦਿਆਂ ਸੂਬਾ ਆਗੂ ਸੰਦੀਪ ਗਰੇਵਾਲ ਅਤੇ ਡਿਪੂ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ ਸਾਬਿਤ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯੂਨੀਅਨ ਨੂੰ 3 ਤੋਂ 4 ਮੀਟਿੰਗ ਦੇ ਕੇ ਭੱਜ ਚੁੱਕੇ ਹਨ।
ਇਸਤੋਂ ਇਲਾਵਾ ਜਥੇਬੰਦੀ ਦੇ ਆਗੂਆਂ ਵਲੋਂ ਸਟੇਟ ਟਰਾਂਸਪੋਰਟ ਸੈਕਟਰੀ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ 15-16 ਮੀਟਿੰਗਾਂ ਕਰਨ ਤੋਂ ਬਾਅਦ ਪਿਛਲੀ ਸਮੇ ਵਿੱਚ 30% ਤਨਖ਼ਾਹ ਵਾਧਾ ਅਤੇ ਹਰ ਸਾਲ 5% ਵਾਧਾ ਲਾਗੂ ਕਰਨ ਦੀ ਮੰਗ ਪੂਰੀ ਕਰਵਾਈ ਸੀ ਪ੍ਰੰਤੂ ਹਾਲੇ ਤੱਕ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਪਟਿਆਲਾ ਪ੍ਰਸ਼ਾਸਨ ਵੱਲੋ ਮੁੱਖ ਮੰਤਰੀ ਨਾਲ 25 ਅਗਸਤ ਦੀ ਮੀਟਿੰਗ ਤਹਿ ਕਰਵਾਈ ਗਈ ਸੀ ਪ੍ਰੰਤੂ ਮੌਕੇ ’ਤੇ ਮੀਟਿੰਗ ਪੋਸਟਪੌਨ ਕਰਕੇ 14 ਸਤੰਬਰ ਦੀ ਮੀਟਿੰਗ ਤਹਿ ਕੀਤੀ ਗਈ ਸੀ ਪਰ ਹੁਣ ਫੇਰ ਇਸ ਮੀਟਿੰਗ ਨੂੰ ਪੋਸਟਪੌਨ ਕਰਕੇ 29/9/2023 ਦੀ ਕਰ ਦਿੱਤੀ ਗਈ ਹੈ ।
ਆਪ ਨਾਲ ਕਾਂਗਰਸ ਦੇ ਗੱਠਜੋੜ ਦਾ ਮਾਮਲਾ: ਯੂਥ ਕਾਂਗਰਸ ਨੇ ਅਪਣੀ ਰਾਏ ਹਾਈਕਮਾਂਡ ਨੂੰ ਦੱਸੀ: ਮੋਹਿਤ ਮਹਿੰਦਰਾ
ਉਨਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਕੱਲ ਅਮ੍ਰਿਤਸਰ ਰੈਲੀ ਲਈ 1064 ਦੇ ਕਰੀਬ ਪਨਬੱਸ ਅਤੇ ਪੀ ਆਰ ਟੀ ਸੀ ਦੀਆਂ ਸਰਕਾਰੀ ਬੱਸਾਂ ਵਰਤੀਆਂ ਗਈਆ ਹਨ। ਜਿਸਦੇ ਚੱਲਦੇ ਕੱਚੇ ਮੁਲਾਜ਼ਮਾਂ ਨੂੰ ਸਿਆਸੀ ਰੈਲੀਆਂ ਤੇ ਲੋਕ ਲਿਜਾਣ ਸਮੇਂ ਹੀ ਯਾਦ ਕੀਤਾ ਜਾਂਦਾ ਹੈ ਪ੍ਰੰਤੂ ਮੰਗਾਂ ਹੱਲ ਕਰਨ ਲਈ ਇਹਨਾਂ ਮੁਲਾਜ਼ਮਾਂ ਲਈ ਸਰਕਾਰ ਕੋਲ ਕੋਈ ਸਮਾਂ ਨਹੀਂ ਹੈ।
ਮਾਨ ਸਰਕਾਰ ਦਾ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ, 2 ਟੋਲ ਪਾਲਜ਼ੇ ਕੀਤੇ ਬੰਦ
ਸਰਕਾਰ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੀ ਤੇ ਜਾਣ ਬੁੱਝ ਕੇ ਮੀਟਿੰਗਾਂ ਤੋ ਭੱਜ ਕੇ ਹੜਤਾਲ ਕਰਵਾਉਣਾ ਚਾਹੁੰਦੀ ਹੈ।ਉਨਾਂ ਐਲਾਨ ਕੀਤਾ ਪੱਨਬੱਸ ਤੇ ਪੀ. ਆਰ. ਟੀ. ਸੀ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ,ਟਰਾਂਸਪੋਰਟ ਮੰਤਰੀ ਪੰਜਾਬ ਦੀ ਰਹਾਇਸ਼ ਦੇ ਪ੍ਰੋਗਰਾਮ ਸਮੇਤ ਪੰਜਾਬ ਬੰਦ ਅਤੇ ਤਿੱਖੇ ਸੰਘਰਸ਼ ਕਰਾਂਗੇ ਅਤੇ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।
Share the post "ਕੱਚੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਪੀਆਰਟੀਸੀ ਕਾਮਿਆਂ ਨੇ ਸਰਕਾਰ ਦੇ ਪੁਤਲੇ ਫੂਕੇ"