13 Views
ਸੁਖਜਿੰਦਰ ਮਾਨ
ਬਠਿੰਡਾ, 08 ਮਾਰਚ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੌੜ ਵਲੋਂ ਅੱਜ ਪਿੰਡ ਭਾਈ ਬਖਤੌਰ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ ਡਾ ਚੰਨਪ੍ਰੀਤ ਸਿੰਘ ਏ.ਡੀ.ਓ ਵਲੋਂ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਹਮਲੇ ਨੂੰ ਠੱਲ ਪਾਉਣ ਲਈ ਛਿਟੀਆਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਬਾਅਦ ਡਾ .ਅਮਨਦੀਪ ਸਿੰਘ ਏ.ਡੀ .ਓ . ਕਣਕ ਦੇ ਬੀਜ ਉਤਪਾਦਨ ਬਾਰੇ ਅਤੇ ਕਣਕ ਤੇ ਸਰੋਂ ਦੀ ਫਸਲ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ। ਅੰਤ ਵਿਚ ਬਲਾਕ ਖੇਤੀਬਾੜੀ ਅਫਸਰ ਮੌੜ ਡਾ . ਡੂੰਗਰ ਸਿੰਘ ਬਰਾੜ ਵੱਲੋਂ ਵਿਭਿੰਨ ਖੇਤੀ ਪ੍ਰਣਾਲੀ ਅਪਨਾਉਣ ਦੀ ਅਪੀਲ ਕੀਤੀ ਗਈ ਅਤੇ ਖੇਤੀ ਖਰਚੇ ਘਟਾਕੇ ਕੁੱਲ ਆਮਦਨ ਵਿੱਚ ਵਾਧਾ ਕਰਨ ਬਾਰੇ ਜਾਗਰੂਕ ਕੀਤਾ ਗਿਆ।