ਬਠਿੰਡਾ, 07 ਨਵੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਉਪ-ਕੁਲਪਤੀ ਪ੍ਰੋ. (ਡਾ.) ਐੱਸ. ਕੇ. ਬਾਵਾ ਦੀ ਦੇਖ-ਰੇਖ ਹੇਠ ਆਯੋਜਿਤ ਤਿੰਨ ਰੋਜ਼ਾ ਅੰਤਰ ਰਾਸ਼ਟਰੀ ਡਾਇਆਸ਼ੋਪ “ਐਜ਼ੁਕੋਨ-2023” ਦੇ ਤਹਿਤ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਮਾਹਿਰਾਂ ਅਤੇ ਖੋਜ਼ਾਰਥੀਆਂ ਵੱਲੋਂ ਸਿਖਿਆ ਵਿੱਚ ਆ ਰਹੇ ਬਦਲਾਅ,ਤਕਨੋਲੋਜੀ ਦੇ ਇਸਤੇਮਾਲ, ਇੰਟਰਨੈਟ ਤੇ ਆਨ-ਲਾਈਨ ਸਿੱਖਿਆ ਰਾਹੀਂ ਵਿਦਿਆਰਥੀਆਂ ਅਤੇ ਸਮਾਜ ਤੇ ਪੈ ਰਹੇ ਪ੍ਰਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਨਾਲ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਬਾਰੇ ਗੱਲਬਾਤ ਕੀਤੀ ਗਈ।
ਆਸਟ੍ਰੇਲਿਆ ਦੇ ਇਕ ਸਥਾਨਕ ਪੱਬ ਵਿਚ ਪੰਜ ਭਾਰਤੀਆਂ ਦੀ ਮੌਤ
ਚੈਟ ਜੀ.ਪੀ.ਟੀ., ਵਟਸਐਪ, ਆਨ-ਲਾਈਨ ਸਿੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਸਾਫਟਵੇਅਰ ਅਤੇ ਤਕਨਾਲੋਜੀ ਨਾਲ ਜੁੜੇ ਸਾਧਨਾਂ ਦੇ ਫਾਇਦੇ ਅਤੇ ਨੁਕਸਾਨ ਬਾਰੇ ਡਾ. ਮੰਜੂਲਾ (ਸ਼੍ਰੀ ਲੰਕਾ) ਤੇ ਡਾ. ਕਿ੍ਰਤੀਕਾ (ਥਾਈਲੈਂਡ) ਦੇ ਨਿਰਦੇਸ਼ਨ ਹੇਠ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਕਾਨਫਰੈਂਸ ਦੇ ਦੂਜੇ ਪੜਾਅ ਵਿੱਚ ਡਾਇਰੈਕਟਰ ਵਿਦਿਆਰਥੀ ਭਲਾਈ, ਐਨ. ਐਸ. ਐਸ. ਵਲੰਟੀਅਰਾਂ, ਪਿੰਡ ਸੀਗੋਂ, ਮਾਹੀਨੰਗਲ, ਨਵਾਂ ਪਿੰਡ ਤੇ ਸ਼ੇਖਪੁਰਾ ਦੀਆਂ ਪੰਚਾਇਤਾਂ, ਗੁਰਦੁਆਰਾ ਕਮੇਟੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹਨਾਂ ਪਿੰਡਾਂ ਵਿੱਚ ਆਖੰਡ ਡਾਇਆਸ਼ੋਪ ਦਾ ਆਯੋਜਨ ਵੀ ਕੀਤਾ ਗਿਆ।
ਵਿਆਹ ਦੇ ਬੰਧਨ ‘ਚ ਬੱਝੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ
ਜਿਸ ਵਿੱਚ ਖੋਜਾਰਥੀਆਂ ਵਲੋਂ ਨੌਜਵਾਨ ਪੀੜ੍ਹੀ 18 ਤੋਂ 20 ਸਾਲ, 25 ਤੋਂ 35 ਸਾਲ, 35 ਤੋਂ 50 ਸਾਲ ਤੇ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਜ਼ਿੰਦਗੀ ਦਾ ਉਦੇਸ਼, ਆਪਣੇ-ਆਪ ਨੂੰ ਤੰਦਰੁਸਤ ਰੱਖਣ, ਵਿਆਕਤੀਗਤ ਅਤੇ ਸਮਾਜਿਕ ਸਮੱਸਿਆਵਾਂ ਦੇ ਸਮਾਧਾਨ ਵਿੱਚ ਫੈਸਲੇ ਲੈਣ ਦੀ ਸ਼ਮਤਾ, ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਸੰਬੰਧੀ ਪਹਿਲ ਕਦਮੀਆਂ ਤੇ ਫੈਸਲੇ ਲੈਣ ਦੀ ਸਵੈ-ਭੂਮਿਕਾ ਬਾਰੇ ਸਿੱਧੇ ਤੌਰ ਤੇ ਜਾਣਕਾਰੀ ਲਈ ਗਈ। ਡਾਇਆਸ਼ੋਪ ਬਾਰੇ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਉਚੇਰੀ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਅਤੇ ਸਿੱਖਿਆ ਦੇ ਮਾਧਿਅਮ ਰਾਂਹੀ ਸਭਨਾਂ ਦੇ ਜੀਵਨ ਨੂੰ ਖੁਸ਼ਹਾਲ ਅਤੇ ਖੁਸ਼ੀ ਭਰਪੂਰ ਜੀਵਨ ਬਣਾਉਣ ਦੇ ਸਾਧਨਾਂ ਅਤੇ ਨੁਕਤਿਆਂ ਬਾਰੇ ਮਾਹਿਰਾਂ ਨਾਲ ਬੈਠ ਕੇ ਸਮਾਧਾਨ ਲੱਭਣਾ ਕਾਨਫਰੈਂਸ ਦਾ ਮੰਤਵ ਸੀ।
ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ‘ਚ ਨਵਜੋਤ ਸਿੱਧੂ ਨੂੰ ਨਹੀਂ ਮਿਲੀ ਜੱਗ੍ਹਾਂ
ਉਹਨਾਂ ਦੱਸਿਆ ਕਿ ਸਿੱਖਿਆ ਵਿੱਚ ਤਕਨਾਲੋਜੀ ਦੇ ਜ਼ਿਆਦਾ ਇਸਤੇਮਾਲ ਨਾਲ ਵਿਦਿਆਰਥੀ ਹਾਈਬਿ੍ਰਡ ਮੋਡ ਰਾਹੀਂ ਸਿੱਖਿਆ ਗ੍ਰਹਿਣ ਕਰਨ ਨੂੰ ਤਰਜ਼ੀਹ ਦੇ ਰਹੇ ਹਨ। ਇਸ ਲਈ ਇਸ ਦੇ ਲਾਭ ਅਤੇ ਹਾਨੀਆਂ ਬਾਰੇ ਜਾਗਰੂਕ ਕਰਨਾ ਅਤੇ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨਾ ਸਾਡਾ ਮਕਸਦ ਹੈ। ਤੀਜੇ ਸ਼ੈਸ਼ਨ ਵਿੱਚ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਵੰਨਗੀਆਂ ਅਤੇ ਪੰਜਾਬੀ ਲੋਕ-ਨਾਚ ਗਿੱਧੇ ਨੇ ਸਭਨਾਂ ਨੂੰ ਕੀਲ ਕੇ ਰੱਖ ਦਿੱਤਾ।