ਛੋਟੇ ਬੱਚਿਆਂ ਲਈ ਕਰੈਚ ਸੈਂਟਰ ਦਾ ਕੀਤਾ ਉਦਘਾਟਨ
ਸਿਲਾਈ ਕਢਾਈ ਸੈਂਟਰ ਲਈ ਮਸ਼ੀਨਾਂ ਤੇ ਹਸਪਤਾਲ ਲਈ ਬੈਡ ਕਰਵਾਏ ਮੁਹੱਈਆ
ਸੁਖਜਿੰਦਰ ਮਾਨ
ਬਠਿੰਡਾ, 29 ਸਤੰਬਰ : ਜ਼ਿਲ੍ਹਾ ਤੇ ਸ਼ੈਸਨਜ਼ ਜੱਜ ਸ੍ਰੀ ਸੁਮੀਤ ਮਲਹੋਤਰਾ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਸਥਾਨਕ ਜਨਾਨਾ ਜੇਲ੍ਹ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਜੇਲ ਵਿੱਚ ਬਣਾਏ ਗਏ ਛੋਟੇ ਬੱਚਿਆਂ ਲਈ ਕਰੈਚ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜੇਲ੍ਹ ਸੁਪਰਡੈਂਟ ਜੀ.ਐਸ ਬਰਾੜ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸ੍ਰੀ ਦਰਸ਼ਨ ਕੁਮਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਜੇਲ੍ਹ ਵਲੋਂ ਚਲਾਏ ਜਾ ਰਹੇ ਕਰੈਚ ਸੈਂਟਰ ਲਈ ਬੱਚਿਆਂ ਦੇ ਖੇਡਣ ਲਈ ਖਿਡੌਣੇ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਇੱਥੇ ਚੱਲ ਰਹੇ ਸਿਲਾਈ-ਕਢਾਈ ਸੈਂਟਰ ਲਈ 1-1 ਕਢਾਈ ਤੇ ਅੰਬਰੇਲਾ ਮਸ਼ੀਨ, ਸਾਫ ਪੀਣ ਵਾਲੇ ਪਾਣੀ ਲਈ 4 ਆਰ.ਓ., 2 ਸਿਲਾਈ ਵਾਲੀਆਂ ਆਮ ਮਸ਼ੀਨਾਂ ਤੇ ਜੇਲ੍ਹ ਵਿੱਚ ਬਣੇ ਹਸਪਤਾਲ ਚ 8 ਬੈੱਡਾਂ ਸਮੇਤ ਬੈਡਿੰਗ ਮਟੀਰੀਅਲ ਅਤੇ ਹੋਰ ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਕਰੈਚ ਸੈਂਟਰ ਵਿੱਚ ਬੱਚਿਆਂ ਦੇ ਖੇਡਣ ਲਈ ਖਿਡੌਣਿਆਂ ਤੋਂ ਇਲਾਵਾ ਜੋ ਵੀ ਸਾਰਾ ਸਮਾਨ ਮੁਹੱਈਆ ਕਰਵਾਇਆ ਗਿਆ ਹੈ ਉਸ ਤੇ ਸਾਰਾ ਖ਼ਰਚ ਭਾਰਤੀ ਰੈਡ ਕਰਾਸ ਸੁਸਾਇਟੀ ਵਲੋਂ ਕੀਤਾ ਗਿਆ।
Share the post "ਜਿਲ੍ਹਾ ਸ਼ੈਸਨਜ਼ ਜੱਜ ਤੇ ਡਿਪਟੀ ਕਮਿਸ਼ਨਰ ਨੇ ਜਨਾਨਾ ਜੇਲ੍ਹ ਦਾ ਦੌਰਾ ਕਰਕੇ ਲਿਆ ਜਾਇਜ਼ਾ"