ਸੁਖਜਿੰਦਰ ਮਾਨ
ਬਠਿੰਡਾ, 1 ਸਤੰਬਰ :ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ) ਪੱਛਮ ਜੋਨ ਬਠਿੰਡਾ ਦੀ ਮੀਟਿੰਗ ਜੋਨ ਕਨਵੀਨਰ ਰਛਪਾਲ ਸਿੰਘ ਡੇਮਰੂ ਦੀ ਅਗਵਾਈ ਹੇਠ ਫੋਨ ਰਾਂਹੀ ਹੋਈ,ਜਿਸ ਵਿੱਚ ਸਰਕਲ ਫਰੀਦਕੋਟ ਦੇ ਪ੍ਰਧਾਨ ਸਵਰਨ ਸਿੰਘ, ਸਰਕਲ ਬਠਿੰਡਾ ਦੇ ਪ੍ਰਧਾਨ ਚੰਦਰ ਪ੍ਰਕਾਸ ਤੋਂ ਇਲਾਵਾ ਸਰਕਲ ਮੁਕਤਸਰ ਦੇ ਪ੍ਰਧਾਨ ਜਰਨੈਲ ਸਿੰਘ ਸਾਮਲ ਹੋਏ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਾਵਰਕਾਮ ਦੀ ਮਨੇਜਮੈਂਟ ਗਰਿੱਡਾਂ ਨਾਲ ਸਬੰਧਤ ਬਿਜਲੀ ਕਾਂਮਿਆ ਤੋਂ ਦਿਨ ਰਾਤ ਕੰਮ ਲੈਕੇ ਉਹਨਾਂ ਦਾ ਬਣਦਾ ਉਵਰ ਟਾਈਮ ਦੇਣ ਨੂੰ ਤਿਆਰ ਨਹੀਂ ਹੈ, ਮਨੇਜਮੈਂਟ ਦੀਆਂ ਗਲਤ ਨੀਤੀਆਂ ਤੋਂ ਤੰਗ ਹੋਕੇ ਬਿਜਲੀ ਕਾਮੇ ਸੰਘਰਸ ਦੇ ਰਾਹ ਤੁਰੇ ਹਨ ਅਤੇ ਆਪਣੀ ਬਣਦੀ ਡਿਉਟੀ ਕਰਨ ਲਈ ਮਜਬੂਰ ਹੋ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਉਵਰ ਟਾਈਮ ਦੀ ਤੁਰੰਤ ਅਦਾਇਗੀ ਕੀਤੀ ਜਾਵੇ ਅਤੇ ਖਾਲੀ ਪਈਆਂ ਐਸ,ਐਸ,ਏ, ਦੀਆਂ ਪੋਸਟਾਂ ਨੂੰ ਆਰ,ਟੀ,ਐਮ, ਤੋਂ ਐਸ,ਐਸ,ਏ,ਦੀ ਤਰੱਕੀ ਕਰਕੇ ਖਾਲੀ ਪਈਆਂ ਪੋਸਟਾਂ ਤੇ ਤਾਇਨਾਤ ਕੀਤਾ ਜਾਵੇ, ਆਗੂਆਂ ਨੇ ਕਿਹਾ ਕੇ ਮਨੇਜਮੈਂਟ ਗਰਿਡਾਂ ਉੱਪਰ ਫੀਲਡ ਅੰਦਰ ਕੰਮ ਕਰਦੇ ਬਿਜਲੀ ਕਾਂਮਿਆ ਨੂੰ ਡਿਉਟੀ ਦੇਣ ਲਈ ਮਜਬੂਰ ਕਰ ਰਹੀ ਹੈ, ਜਦੋਂ ਕਿ ਫੀਲਡ ਅੰਦਰ ਕੰਮ ਕਰਦੇ ਲ/ਮ ਅਤੇ ਸ,ਲ,ਮ, ਗਰਿਡਾਂ ਬਾਰੇ ਕੋਈ ਜਾਣਕਾਰੀ ਨਹੀਂ ਰੱਖਦੇ, ਜੇਕਰ ਫੀਲਡ ਕਾਮਿਆਂ ਤੋਂ ਜਬਰੀ ਕੰਮ ਲਿਆ ਗਿਆ ਤਾਂ ਕੋਈ ਹਾਦਸਾ ਵਾਪਰਨ ਤੇ ਮਨੇਜਮੈਂਟ ਤੋਂ ਇਲਾਵਾ ਲੋਕਲ ਅਫਸਰਸਾਹੀ ਜ?ਿੰਮੇਵਾਰ ਹੋਵੇਗੀ। ਪ੍ਰੈੱਸ ਨੂੰ ਇਹ ਜਾਣਕਾਰੀ ਸਕਕਲ ਬਠਿੰਡਾ ਦੇ ਸਕੱਤਰ ਸਤਵਿੰਦਰ ਸੋਨੀ ਨੇ ਦਿੱਤੀ।
Share the post "ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ)ਵੱਲੋਂ ਗਰਿੱਡਾਂ ਨਾਲ ਸਬੰਧਤ ਕਾਂਮਿਆ ਦੇ ਸੰਘਰਸ ਦੀ ਹਮਾਇਤ"