ਸੁਖਜਿੰਦਰ ਮਾਨ
ਬਠਿੰਡਾ, 05 ਮਾਰਚ:ਡੀ.ਏ.ਵੀ ਕਾਲਜ ਦੇ ਵਿਗਿਆਨ ਵਿਭਾਗਾਂ (ਰਸਾਇਣ, ਭੌਤਿਕ, ਬਨਸਪਤੀ ਅਤੇ ਜੀਵ ਵਿਗਿਆਨ) ਨੇ 05 ਮਾਰਚ, 2022 ਨੂੰ ‘ਸਥਾਈ ਵਿਕਾਸ ਲਈ ਵਿਗਿਆਨ ਅਤੇ ਤਕਨਾਲੌਜੀ ਵਿੱਚ ਅਜੋਕੀ ਤਰੱਕੀ’ ਵਿਸ਼ੇ ‘ਤੇ ਐਸ.ਈ.ਆਰ.ਬੀ-ਡੀ.ਐਸ.ਟੀ ਅਤੇ ਡੀ.ਬੀ.ਟੀ ਦੁਆਰਾ ਸਪਾਂਸਰਡ ਬਹੁ-ਅਨੁਸ਼ਾਸਨੀ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ। ਕਾਨਫਰੰਸ ਦੀ ਸ਼ੂਰੁਆਤ ਦੀਪ ਜਗਾ ਕੇ ਗਾਇਤ੍ਰੀ ਮੰਤਰ ਦੇ ਜਾਪ ਨਾਲ ਹੋਈ।ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਰਾਘਵੇਂਦਰ ਪੀ. ਤਿਵਾੜੀ (ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ) ਅਤੇ ਹੋਰ ਪਤਵੰਤੇ ਮਹਿਮਾਨ ਪ੍ਰੋ. ਐਸ.ਕੇ. ਮਹਿਤਾ (ਵਾਈਸ ਚਾਂਸਲਰ, ਲਦਾਖ਼ ਯੂਨੀਵਰਸਿਟੀ)ਅਤੇ ਪ੍ਰੋ. ਜੀ.ਐਸ. ਚੌਹਾਨ (ਸੀ.ਐਸ.ਆਈ.ਆਰ.-ਇਮੇਰੀਟਸ ਸਾਇੰਟਿਸਟ, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ), ਪ੍ਰੋ: ਜਗਬੀਰ ਸਿੰਘ ਜ਼ੂਆਲੋਜੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ.ਨਰਿੰਦਰ ਸਿੰਘ ਕਮਿਸਟਰੀ ਵਿਭਾਗ (ਆਈ.ਆਈ.ਟੀ. ਰੋਪੜ ਪੰਜਾਬ) ਅਤੇ ਪ੍ਰੋ.ਅਤੁਲ ਖੰਨਾ (ਭੌਤਿਕ ਵਿਗਿਆਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦਾ ਕਾਲਜ ਪੁੱਜਣ ‘ਤੇ ਪ੍ਰਿੰਸੀਪਲ ਡਾ.ਰਾਜੀਵ ਕੁਮਾਰ ਸ਼ਰਮਾ, ਪ੍ਰੋ.ਪਰਵੀਨ ਕੁਮਾਰ ਗਰਗ (ਮੁਖੀ, ਕਾਮਰਸ ਵਿਭਾਗ), ਡਾ. ਗੁਰਪ੍ਰੀਤ ਸਿੰਘ (ਮੁਖੀ, ਭੌਤਿਕ ਵਿਗਿਆਨ ਵਿਭਾਗ), ਪ੍ਰੋ ਮੀਤੂ ਐਸ. ਵਧਵਾ (ਮੁਖੀ, ਰਸਾਇਣ ਵਿਭਾਗ), ਡਾ. ਕ੍ਰਿਤੀ ਗੁਪਤਾ (ਮੁਖੀ, ਬਾਟਨੀ ਵਿਭਾਗ), ਡਾ: ਅਮਰ ਸੰਤੋਸ਼ ਸਿੰਘ (ਮੁਖੀ, ਜ਼ੂਆਲੋਜੀ ਵਿਭਾਗ) ਅਤੇ ਸਾਇੰਸ ਵਿਭਾਗਾਂ ਦੇ ਹੋਰ ਪ੍ਰੋ. ਸਾਹਿਬਾਨਾਂ ਨੇ ਸਵਾਗਤ ਕੀਤਾ।ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਉਚੇਚੇ ਤੌਰ ‘ਤੇ ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ, ਨਵੀਂ ਦਿੱਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਨਾ ਅਤੇ ਸਹਿਯੋਗ ਸਾਨੂੰ ਸਮੇਂ ਸਮੇਂ ‘ਤੇ ਮਿਲਦਾ ਰਿਹਾ ਹੈ। ਉਨ੍ਹਾਂ ਸ੍ਰੀ ਸ਼ਿਵ ਰਮਨ ਗੌੜ ਡਾਇਰੈਕਟਰ ਉਚੇਰੀ ਸਿੱਖਿਆ ਦੁਆਰਾ ਕਾਨਫਰੰਸ ਵਿਚ ਸ਼ਮੂਲੀਅਤ ਕਰਨ ‘ਤੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਪ੍ਰਤੀਯੋਗੀਆਂ ਅਤੇ ਖੋਜ-ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਕਾਨਫਰੰਸ ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰ ਵਿੱਚ ਸਫ਼ਲਤਾ ਪ੍ਰਦਾਨ ਕਰੇਗੀ, ਜਿਹੜਾ ਕਿ ਮਨੁੱਖੀ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਉਨ੍ਹਾਂ ਇਸ ਰਾਸ਼ਟਰੀ ਕਾਨਫਰੰਸ ਦੇ ਆਯੋਜਨ ਲਈ ਵਿਗਿਆਨ ਵਿਭਾਗਾਂ ਦੇ ਸਹਿਯੋਗੀ ਯਤਨਾਂ ਦੀ ਸ਼ਲਾਘਾ ਕੀਤੀ। ਕਾਨਫਰੰਸ ਵਿਚ ਸੰਬੋਧਨ ਕਰਦਿਆਂ ਸ਼੍ਰੀ ਸ਼ਿਵ ਰਮਨ ਗੌੜ ਨੇ ਡੀ.ਏ.ਵੀ. ਕਾਲਜ ਬਠਿੰਡਾ ਵੱਲੋਂ ਇਸ ਢੁੱਕਵੇਂ ਵਿਸ਼ੇ ’ਤੇ ਰਾਸ਼ਟਰੀ ਕਾਨਫਰੰਸ ਕਰਵਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਨਹਿਰੀ ਭਵਿੱਖ ਚਾਹੁੰਦੇ ਹਾਂ ਤਾਂ ਕੁਦਰਤੀ ਸਰੋਤਾਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।ਉਦਘਾਟਨੀ ਭਾਸ਼ਣ ਪ੍ਰੋ. ਐਸ ਕੇ ਮਹਿਤਾ (ਵਾਈਸ ਚਾਂਸਲਰ, ਲਦਾਖ਼ ਯੂਨੀਵਰਸਿਟੀ) ਨੇ ਦਿੱਤਾ। ਉਹਨਾਂ ਠੰਢੇ ਰੇਗਿਸਤਾਨਾਂ ’ਤੇ ਗਲੋਬਲ ਵਾਰਮਿੰਗ ਦੇ ਪ੍ਰਭਾਵ ਵਿਸ਼ੇ ’ਤੇ ਭਾਸ਼ਣ ਦਿੱਤਾ। ਉਹਨਾਂ ਲੱਦਾਖ ਵਰਗੇ ਠੰਢੇ ਰੇਗਿਸਤਾਨ ਅਤੇ ਅਜਿਹੇ ਹੋਰ ਖੇਤਰਾਂ ਦੀ ਮੌਸਮੀ ਸਥਿਤੀ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਉਹਨਾਂ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਅਤੇ ਲੱਦਾਖ ਖੇਤਰ ਵਿਚ ਗ੍ਰੀਨ ਹਾਊਸ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਨਕਲੀ ਗਲੇਸ਼ੀਅਰਾਂ ਅਤੇ ਆਈਸ ਸਟੂਪਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਸਮੱਸਿਆਵਾਂ ਦੀ ਪਹਿਚਾਣ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਅਤੇ ਅਜਿਹੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ।ਕੁੰਜੀਵਤ ਭਾਸ਼ਣ ਪ੍ਰੋ. ਜੀ.ਐਸ. ਚੌਹਾਨ (ਸੀ.ਐਸ.ਆਈ.ਆਰ ਇਮੈਰੀਟਸ ਸਾਇੰਟਿਸਟ, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ) ਨੇ ਦਿੱਤਾ। ਉਹਨਾਂ ਨੇ E2 ਸੰਕਲਪ ਨੂੰ ਅੱਗੇ ਵਧਾਉਣਾ ਅਤੇ ਟਿਕਾਊ ਵਿਕਾਸ ਲਈ ਖੋਜ ਬਾਰੇ ਗੱਲ ਚਰਚਾ ਕੀਤੀ। ਉਹਨਾਂ ਕਿਹਾ ਕਿ ਹਰਿਆਲੀ ਵਿਕਾਸ ਉਦੋਂ ਸੰਭਵ ਹੈ ਜਦੋਂ ਵਾਤਾਵਰਣ ਅਤੇ ਆਰਥਿਕਤਾ ਨਾਲ-ਨਾਲ ਵੱਧਦੀ ਹੈ। ਉਹਨਾਂ ਨੇ ਪਾਣੀ ਦੀ ਗੁਣਵੱਤਾ ਵਿਚ ਤੇਜ਼ੀ ਨਾਲ ਗਿਰਾਵਟ ਅਤੇ ਇਸਦੇ ਦੂਸ਼ਿਤ ਹੋਣ ਬਾਰੇ ਜਾਗਰੂਕ ਕਰਦਿਆਂ ਕੂੜੇ ਦੀ ਰੀਸਾਇਕਲਿੰਗ ਅਤੇ ਬਾਓ-ਵੇਸਟ ਸੈਲੂਲੋਜ ਦੀ ਵਰਤੋਂ ’ਤੇ ਜ਼ੋਰ ਦਿੱਤਾ।ਪਹਿਲੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਐਸ.ਕੇ. ਮਹਿਤਾ ਨੇ ਕੀਤੀ। ਪ੍ਰੋ. ਜਗਬੀਰ ਸਿੰਘ (ਜੁਆਲੋਜੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਲਿੰਗ ਅਤੇ ਜਲਵਾਯੂ ਪਰਿਵਰਤਨ ਅਨੁਕੂਲਨ ਵਿਸ਼ੇ ’ਤੇ ਲੈਕਚਰ ਦਿੱਤਾ। ਉਹਨਾਂ ਪੰਜਾਬ ਨੂੰ ਜਲਵਾਯੂ ਪਰਿਵਰਤਨ, ਪਾਣੀ ਦੀ ਕਮੀ, ਸੌਕੇ, ਖੁਰਾਕ ਉਤਪਾਦਨ, ਵਾਤਾਵਰਣ ਅਤੇ ਹੋਰ ਬਹੁਤ ਸਾਰੀਆਂ ਚੁਣੌਤੀਆਂ ਬਾਰੇ ਦੱਸਿਆ। ਉਹਨਾਂ ਨੇ ਔਰਤਾਂ ਦੇ ਹਾਸ਼ੀਏ ’ਤੇ ਰਹਿਣ ਬਾਰੇ ਵੀ ਗੱਲ ਕੀਤੀ ਅਤੇ ਇਸਦੇ ਨਾਲ ਹੀ ਪਰਿਵਾਰਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਔਰਤਾਂ ਦੀ ਪ੍ਰਮੁੱਖ ਭੂਮਿਕਾ ਬਾਰੇ ਵੀ ਗੱਲ ਕੀਤੀ ਕਿ ਸਰੋਤਾਂ ਦੀ ਪ੍ਰਭਾਵਸ਼ਾਲੀ ਤੇ ਸਮਝਦਾਰੀ ਨਾਲ ਕਿਵੇਂ ਵਰਤੋਂ ਕੀਤੀ ਜਾ ਸਕਦੀ ਹੈ।ਦੂਜੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਜਗਬੀਰ ਸਿੰਘ ਨੇ ਕੀਤੀ। ਡਾ. ਨਰਿੰਦਰ ਸਿੰਘ (ਕੈਮਿਟਰੀ ਵਿਭਾਗ ਆਈ.ਆਈ.ਟੀ. ਰੋਪੜ, ਪੰਜਾਬ) ਨੇ ਕੀਮੋ ਸੈਂਸਰ ਅਤੇ ਪ੍ਰਦੂਸ਼ਕਾਂ, ਪਾਣੀ ਵਿਚ ਵੱਖ-ਵੱਖ ਆਈਨਾਂ ਦਾ ਪਤਾ ਲਗਾਉਣ ਲਈ ਕਲੋਰੀਮੀਟ੍ਰਿਕ ਸੈਂਸਰ, ਭੋਜਨ ਦੀ ਖਰਾਬੀ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਬਾਰੇ ਭਾਸ਼ਣ ਦਿੱਤਾ। ਪ੍ਰੋ. ਅਤੁਲ ਖੰਨਾ (ਭੌਤਿਕ ਵਿਗਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਲਿਊਮਿਨਸੈਂਟ ਅਤੇ ਐਨਰਜੀ ਸਟੋਰੇਜ਼ ਡਿਵਾਈਸਿਸ ਵਿਚ ਆਪਲੀਕੇਸ਼ਨ ਲਈ ਆਕਸਾਈਡ ਪਦਾਰਥਾਂ ਦੇ ਸੰਸਲੇਸਣ ਅਤੇ ਗੁਣਾਂ ਬਾਰੇ ਲੈਕਚਰ ਦਿੱਤਾ।ਕਾਨਫਰੰਸ ਵਿਚ ਲਗਭਗ 75 ਪੋਸਟਰ ਪੇਸ਼ਕਾਰੀਆਂ ਹੋਈਆਂ। ਇਸ ਵਿਚ 34 ਫੈਕਲਟੀ ਮੈਂਬਰਾਂ, 24 ਖੋਜ ਵਿਦਵਾਨਾਂ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਸਮੇਤ 170 ਤੋਂ ਜ਼ਿਆਦਾ ਰਜਿਸਟ੍ਰੇਸ਼ਨਾਂ ਕੀਤੀਆਂ ਗਈਆਂ।ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪ੍ਰੋ: ਰਾਘਵੇਂਦਰ ਪੀ. ਤਿਵਾੜੀ (ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ) ਨੇ ਕੀਤੀ। ਉਨ੍ਹਾਂ ਨੇ ਟਿਕਾਊ ਵਿਕਾਸ ਦੇ ਫੋਕਲ ਥੀਮ ’ਤੇ ਰਾਸ਼ਟਰੀ ਕਾਨਫਰੰਸ ਆਯੋਜਿਤ ਕਰਨ ਲਈ ਕਾਲਜ ਦੀ ਪਹਿਲਕਦਮੀ ’ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਅਤੇ ਸਿੱਖਣ ਪ੍ਰਣਾਲੀ ਦੇ ਲੋਕਤੰਤਰੀਕਰਨ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੀਵਨ ਦੀਆਂ ਸਾਰੀਆਂ ਦਿਸ਼ਾਵਾਂ ਵਿੱਚ ਫੈਲਣ ਵਾਲੇ ਗਿਆਨ ਦੇ ਵਿਸਥਾਰ ਦੇ ਨਾਲ ਹੀ ਭਾਰਤ ਨੂੰ ਸ਼ਾਨਦਾਰ ਬਣਾਇਆ ਜਾ ਸਕਦਾ ਹੈ।ਇਸ ਮੌਕੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਗਏ।ਮੰਚ ਸੰਚਾਲਨ ਡਾ. ਨੇਹਾ ਜਿੰਦਲ ਅਤੇ ਪ੍ਰੋ. ਹਰਪ੍ਰੀਤ ਕੌਰ ਬਰਾੜ ਨੇ ਕੀਤਾ। ਡਾ. ਗੁਰਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ, ਪ੍ਰਤੀਯੋਗੀਆਂ ਅਤੇ ਪ੍ਰੋ. ਸਾਹਿਬਾਨਾਂ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਸਾਇੰਸ ਵਿਭਾਗਾਂ ਦੇ ਫੈਕਲਟੀ ਮੈਂਬਰਾਂ, ਪ੍ਰੋ. ਮੀਤੂ ਐਸ. ਵਧਵਾ, ਪ੍ਰੋ.ਅਮਨ ਮਲਹੋਤਰਾ, ਡਾ.ਪਰਵੀਨ ਬਾਲਾ, ਡਾ. ਕੁਲਵਿੰਦਰ ਸਿੰਘ ਮਾਨ, ਡਾ.ਪਰਮਜੀਤ ਕੌਰ, ਡਾ. ਕ੍ਰਿਤੀ ਗੁਪਤਾ, ਡਾ. ਅਮਰ ਸੰਤੋਸ਼ ਸਿੰਘ, ਡਾ. ਨੇਹਾ ਜਿੰਦਲ, ਪ੍ਰੋ.ਹਰਪ੍ਰੀਤ ਕੌਰ ਬਰਾੜ, ਡਾ.ਵਿਕਾਸ ਦੁੱਗਲ, ਡਾ. ਰਣਜੀਤ ਸਿੰਘ, ਡਾ.ਅਮਨਦੀਪ ਕੌਰ, ਡਾ. ਪੂਜਾ ਰਾਣੀ, ਪ੍ਰੋ. ਆਂਚਲ, ਪ੍ਰੋ. ਅਮਨਦੀਪ ਅਤੇ ਪ੍ਰੋ. ਅਮਰਿੰਦਰ ਸਿੰਘ ਪਨੇਸਰ ਵੱਲੋਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਉਨ੍ਹਾਂ ਵਲੋਂ ਸਮਰਪਿਤ ਅਤੇ ਲਗਨ ਨਾਲ ਕੀਤੇ ਯਤਨਾਂ ਲਈ ਧੰਨਵਾਦ ਕੀਤਾ।
ਡੀ.ਏ.ਵੀ ਕਾਲਜ ਵਿਖੇ ਰਾਸਟਰੀ ਕਾਨਫਰੰਸ ਦਾ ਆਯੋਜਨ
9 Views