ਮਸਲਾ ਮੁਲਾਜਮ ਮੰਗਾਂ ਨੂੰ ਬੱਜਟ ਵਿੱਚ ਅਣਗੋਲਿਆ ਕਰਨ ਦਾ
ਸੁਖਜਿੰਦਰ ਮਾਨ
ਬਠਿੰਡਾ, 4 ਜੁਲਾਈ : ਪੰਜਾਬ-ਯੂ.ਟੀ. ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਫੈਸਲੇ ਤਹਿਤ ਡੈਮੋਕਰੈਟਿਕ ਟੀਚਰਜ ਫਰੰਟ (ਡੀਟੀਐਫ) ਦੀ ਸੂਬਾ ਕਮੇਟੀ ਦੇ ਕੀਤੇ ਫੈਸਲੇ 2 ਜੁਲਾਈ ਤੇ 4 ਜੁਲਾਈ ਨੂੰ ਪੰਜਾਬ ਸਰਕਾਰ ਦੇ ਪੇਸ਼ ਕੀਤੇ ਪਲੇਠੇ ਬੱਜਟ ਜਿਸ ਵਿੱਚ ਮੁਲਾਜਮਾ ਨੂੰ ਬਿਲਕੁਲ ਅਣਗੌਲਿਆ ਕੀਤਾ ਗਿਆ ਹੈ, ਦੀਆਂ ਕਾਪੀਆਂ ਸਾੜਨ ਦੇ ਅੇੈਕਸ਼ਨਾਂ ਤਹਿਤ ਅੱਜ ਪਹਿਲੇ ਦਿਨ ਜਿਲ੍ਹਾ ਬਠਿੰਡਾ ਦੇ ਵੱਖ ਵੱਖ ਸਕੂਲਾਂ ਵਿੱਚ ਬੱਜਟ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟ ਕੀਤਾ ਗਿਆ। ਇਸ ਸਮੇਂ ਵੱਖ ਵੱਖ ਸਕੂਲਾਂ ਵਿੱਚ ਬੱਜਟ ਦੀਆਂ ਕਾਪੀਆਂ ਸਾੜਦੇ ਹੋਏ ਪ੍ਰੈਸ ਨੁੂੰ ਜਾਣਕਾਰੀ ਦਿੰਦਿਆਂ ਡੀ ਟੀ ਅੇੈੱਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕਿ ਵੋਟਾਂ ਤੋ ਪਹਿਲਾਂ ਆਪ ਪਾਰਟੀ ਦੇ ਸਭ ਆਗੂਆਂ ਵਲੋਂ ਮੁਲਾਜਮਾ ਦੇ ਪ੍ਰਦਰਸਨਾ ਵਿੱਚ ਸ਼ਾਮਲ ਹੋ ਕੇ ਇਹ ਕਹਿੰਦੇ ਸਨ ਕਿ ਜੇ ਆਪ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਮੁਲਾਜਮਾ ਦੀਆਂ ਹਰ ਤਰਾਂ ਦੀਆਂ ਮੰਗਾਂ ਨੁੂੰ ਪਹਿਲ ਦੇ ਅਧਾਰ ਤੇ ਪੂਰੀਆਂ ਕਰਾਂਗੇ ਪਰ ਸਰਕਾਰ ਦੇ ਪਹਿਲੇ ਬੱਜਟ ਵਿੱਚ ਹੀ ਮੁਲਾਜਮਾ ਦੀਆਂ ਅਹਿਮ ਮੰਗਾਂ ਪਹਿਲੀ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਲੱਖਾਂ ਮੁਲਾਜ਼ਮਾਂ ‘ਤੇ ਬਾਜ਼ਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸਨ ਸਕੀਮ ਬਹਾਲ ਕਰਨਾ ,ਇੱਕ ਲੱਖ ਤੋਂ ਵਧੇਰੇ ਗਿਣਤੀ ਦੇ ਸਮੂਹ ਕੱਚੇ ਮੁਲਾਜਮਾਂ ਨੂੰ ਬਿਨਾਂ ਸ਼ਰਤ ਪੱਕੇ ਕਰਨ ਤੋਂ ਟਾਲਾ ਵੱਟਣਾ,ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਸਕੇਲਾਂ ਸਮੇਤ ਮਰਜ ਨਾ ਕਰਨਾ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਤੇ ਹੈਂਡੀਕੈਪਡ ਸਫਰੀ ਭੱਤੇ ਸਮੇਤ ਮੁਲਾਜਮਾਂ ਦੇ ਕੱਟੇ ਗਏ 37 ਕਿਸਮ ਦੇ ਭੱਤੇ ਅਤੇ ਏ.ਸੀ.ਪੀ. ਦੇ ਲਾਭ ਬਹਾਲ ਕਰਨਾ,ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ ਅਤੇ ਇਸਦੇ ਬਕਾਏ ਜਾਰੀ ਕਰਨ ਸਬੰਧੀ ਬਜਟ ਵਿੱਚ ਕੋਈ ਜਿਕਰ ਤੱਕ ਨਾ ਕਰਨਾ,ਨਵੀਂ ਭਰਤੀ ਤਹਿਤ ਮੁਲਾਜਮਾਂ ਦਾ ਪ੍ਰੋਬੇਸਨ ਦੇ ਨਾਂ ਤੇ ਮੁੱਢਲੀ ਤਨਖਾਹ ਅਤੇ ਕੇਂਦਰੀ ਸਕੇਲ ਰਾਹੀਂ ਆਰਥਿਕ ਸੋਸਣ ਜਾਰੀ ਰੱਖਣਾ ਵਾਲੇ ਪੱਤਰ ਨੂੰ ਵਾਪਸ ਲੈਣਾ, ਪੰਜਾਬ ਸਰਕਾਰ ਦੇ ਬੱਜਟ ਰਾਹੀਂ ਪੰਜਾਬ ਦੇ 19 ਹਜ਼ਾਰ ਦੇ ਕਰੀਬ ਸਕੂਲਾਂ ਵਿੱਚੋਂ 100 ਸਕੂਲਾਂ (ਮਹਿਜ 0.5 ਫੀਸਦੀ) ਨੂੰ ਚੁਣ ਕੇ ਸੁਧਾਰ ਕਰਨ ਦਾ ਵਿਖਾਵਾ ਕਰਨਾ, ਜਮਾਤ ਸਿੱਖਿਆ ਦੀ ਥਾਂ ਡਿਜੀਟਲ ਸਿੱਖਿਆ ਨੂੰ ਪ੍ਰਮੋਟ ਕਰਦਿਆ,ਨਿੱਜੀਕਰਨ ਅਤੇ ਕਾਰਪੋਰੇਟੀਕਰਨ ਪੱਖੀ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਨਾ,ਮਾਣ ਭੱਤਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਧੀਨ ਲਿਆਉਣ ਬਾਰੇ ਆਦਿ ਮੰਗਾਂ ਤੇ ਕੋਈ ਵੀ ਕਾਰਵਾਈ ਨਾ ਕਰਨਾ ਪੰਜਾਬ ਦੇ ਸਮੂਹ ਮੁਲਾਜਮਾ ਨਾਲ ਧੋਖਾ ਹੈ। ਇਸ ਸਮੇਂ ਵੱਖ ਵੱਖ ਸਕੂਲਾਂ ਵਿਚ ਗੁਰਮੇਲ ਸਿੰਘ ਮਲਕਾਣਾ, ਅੰਗਰੇਜ਼ ਸਿੰਘ ਮੌੜ, ਹਰਜਿੰਦਰ ਸੇਮਾ ,ਨਛੱਤਰ ਸਿੰਘ ਜੇਠੂਕੇ, ਸੁਨੀਲ ਕੁਮਾਰ, ਨਰਿੰਦਰ ਬੱਲੂਆਣਾ, ਜਤਿੰਦਰ ਸ਼ਰਮਾ,ਦੀ ਅਗਵਾਈ ਚ ਵੱਖ ਵੱਖ ਸਕੂਲਾਂ ਵਿੱਚ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ ।
Share the post "ਡੈਮੋਕਰੈਟਿਕ ਟੀਚਰਜ ਫਰੰਟ ਵਲੋਂ ਵੱਖ ਵੱਖ ਸਕੂਲਾਂ ਵਿੱਚ ਬੱਜਟ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟ ਕੀਤਾ"