ਮੌੜ ਖੁਰਦ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਇਆ ਸੰਸਕਾਰ
ਭੋਲਾ ਸਿੰਘ ਮਾਨ
ਮੌੜ ਮੰਡੀ, 9 ਫਰਵਰੀ: ਦੇਸ਼ ਦੀ ਰਾਖੀ ਲਈ ਤਿੰਨ ਜੰਗਾਂ ਲੜਨ ਵਾਲੇ 13 ਪੰਜਾਬ ਰੇਜੀਮੈਂਟ ਦੇ ਸਾਬਕਾ ਫੌਜੀ ਕਾਕਾ ਸਿੰਘ ਪੁੱਤਰ ਰਤਨ ਸਿੰਘ ਵਾਸੀ ਮੌੜ ਖੁਰਦ ਬੁੱਧਵਾਰ ਨੂੰ ਅਕਾਲ ਚਲਾਣਾ ਕਰ ਗਏ। ਨਾਇਬ ਸੂਬੇਦਾਰ ਤਾਮਿਲਔਰਾ ਏ.ਡੀ. ਰੇਜੀਮੈਂਟ ਬਠਿੰਡਾ ਕੈਂਟ ਵੱਲੋਂ ਸਲਾਮੀ ਦਿੱਤੀ ਗਈ ਅਤੇ ਸਰਕਾਰੀ ਰਸਮਾਂ ਅਨੁਸਾਰ ਉਹਨਾਂ ਦਾ ਸੰਸਕਾਰ ਵਿਖੇ ਕੀਤਾ ਗਿਆ। ਇਸ ਮੌਕੇ ਸਾਬਕਾ ਫੌਜੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵ: ਕਾਕਾ ਸਿੰਘ ਸੰਨ 1957 ਨੂੰ ਪੰਜਾਬ ਰੇਜੀਮੈਂਟ ’ਚ ਭਰਤੀ ਹੋਇਆ ਸੀ। ਦੇਸ਼ ਦੀ ਰਾਖੀ ਲਈ ਉਹਨਾਂ 1962 ਅਤੇ 1965 ਦੀ ਜੰਗ ਲੜੀ। ਦੇਸ਼ ਲਈ ਵਧੀਆਂ ਸੇਵਾਵਾਂ ਦੇਣ ਤੋਂ ਬਾਅਦ ਉਹ 1966 ਨੂੰ ਰਿਟਾਇਰਡ ਹੋ ਗਏ। ਜਦੋਂ 1971 ’ਚ ਭਾਰਤ ਦੀ ਪਾਕਿਸਤਾਨ ਨਾਲ ਜੰਗ ਹੋਈ ਤਾਂ ਰਿਟਾਇਰਡ ਕਾਕਾ ਸਿੰਘ ਨੂੰ ਦੁਆਰਾ ਵਾਪਸ ਬੁਲਾ ਲਿਆ। ਦੇਸ਼ ਲਈ ਵਫ਼ਾਦਾਰੀ ਨਿਭਾਉਂਦੇ ਹੋਏ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਤੀਜੀ ਵਾਰ ਫਿਰ ਜੰਗ ’ ਚ ਕੁੱਦ ਪਏ ਸਨ। ਜੰਗ ਖਤਮ ਹੋਣ ਤੋਂ ਬਾਅਦ ਉਹਨਾਂ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਮੌੜ ’ਚ ਬੜੀ ਇਮਾਨਦਾਰੀ ਨਾਲ ਸਕਿਉਰਿਟੀ ਗਾਰਡ ਵਜੋਂ ਸੇਵਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਸਵ: ਕਾਕਾ ਸਿੰਘ ਚਲੇ ਜਾਣ ਨਾਲ ਜਿੱਥੇ ਪਿੰਡ ਵਾਸੀਆਂ ਨੂੰ ਘਾਟਾ ਪਿਆ ਹੈ। ਉੱਥੇ ਹੀ ਪਰਿਵਾਰ ਨੂੰ ਵੀ ਵੱਡਾ ਘਾਟਾ ਪਿਆ ਹੈ। ਇਸ ਮੌਕੇ ਸਾਬਕਾ ਫੌਜੀ ਅਤੇ ਪਿੰਡ ਵਾਸੀ ਮੌਜੂਦ ਸਨ।
ਤਿੰਨ ਜੰਗਾਂ ਲੜਨ ਵਾਲੇ ਸਾਬਕਾ ਫੌਜੀ ਕਾਕਾ ਸਿੰਘ ਚਲ ਵਸੇ
19 Views