ਪੰਜਾਬੀ ਖ਼ਬਰਸਾਰ ਬਿਉਰੋ
ਦਿੱਲੀ, 21 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਸਮਾਗਮਾਂ ਉੱਪਰ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਤਿੰਨ ਕਰੋੜ ਦੇ ਨਾਜਾਇਜ਼ ਖਰਚ ਸੰਬੰਧੀ ਕੀਤੀ ਟਿੱਪਣੀ ਬਾਰੇ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਸਮੁੱਚਾ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫੈਡਰੈਸ਼ਨ ਜਿਸ ਦੇ ਪ੍ਰਧਾਨ ਸ ਸੁਖਦੇਵ ਸਿੰਘ ਰਿਆਤ ਹਨ ਵੱਲੋਂ 50-55 ਲੱਖ ਰੁਪਏ ਦੇ ਖ਼ਰਚੇ ਨਾਲ ਚਾਰ ਦਿਨਾਂ ਦੇ ਇਸ ਵੱਡੇ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ । ਉਹਨਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਦਾ ਦਿਮਾਗੀ ਤਵਾਜ਼ਨ ਵਿਗੜ ਚੁੱਕਿਆ ਹੈ । ਜਿਸ ਕਰਕੇ ਉਹ ਹੁਣ ਗੁਰਮਤਿ ਸਮਾਗਮਾਂ ਬਾਰੇ ਵੀ ਊਲ ਜਲੂਲ ਬੋਲਣ ਲੱਗੇ ਹਨ । ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ਨੇ ਪੂਰੇ ਉਤਸ਼ਾਹ ਨਾਲ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਦਿਆਂ ਨਾਮ , ਬਾਣੀ ਤੇ ਆਪਣੇ ਵਿਰਸੇ ਨਾਲ ਜੁੜੀ । ਪਰ ਇਹ ਟਕੇ ਟਕੇ ਤੇ ਵਿਕਣ ਵਾਲੀ ਸਰਕਾਰੀ ਝੋਲੀ ਚੁੱਕ ਜੁੰਡਲੀ ਜਿਹੜੇ ਕਿ ਸਰਕਾਰੀ ਸ਼ਹਿ ਨਾਲ ਸਾਡੇ ਗੁਰਧਾਮਾਂ ਦੇ ਪ੍ਰਬੰਧ ਤੇ ਕਾਬਜ਼ ਹੋਏ ਬੈਠੇ ਹਨ । ਜਿੰਨਾ ਦਾ ਆਪਣਾ ਇਹ ਫ਼ਰਜ਼ ਬਣਦਾ ਸੀ ਕਿ ਉਹ ਇਹੋ ਜਿਹੇ ਸਮਾਗਮ ਉਲੀਕਦੇ ਪਰ ਇਹਨਾਂ ਖੁਦ ਇਹੋ ਜਿਹੇ ਸਮਾਗਮ ਉਲੀਕਣ ਦੀ ਬਜਾਏ ਸਰਕਾਰੀ ਸਰਪ੍ਰਸਤੀ ਨਾਲ ਨਗਰ ਕੀਰਤਨ ਕੱਢੇ ਜਿੰਨਾ ਨੂੰ ਕਿ ਸੰਗਤ ਵੱਲੋਂ ਨਕਾਰ ਦਿੱਤਾ ਗਿਆ । ਉਹਨਾਂ ਕਿਹਾ ਕਿ ਉਹਨਾਂ ਨੂੰ ਸੰਗਤ ਅੱਗੇ ਸਾਰਾ ਹਿਸਾਬ ਦੇਣ ਤੋਂ ਕੋਈ ਗੁਰੇਜ਼ ਨਹੀ । ਸ: ਸਰਨਾ ਨੇ ਸਵਾਲ ਕਰਦਿਆਂ ਕਿਹਾ ਕਿ ਉਹਨਾਂ ਸਰਕਾਰੀ ਨਗਰ ਕੀਰਤਨਾਂ ਦੇ ਬਹਾਨੇ ਜੋ ਕਰੋੜਾਂ ਰੁਪਿਆ ਕੌਮ ਦਾ ਹੱੜਪ ਕੀਤਾ ਹੈ, ਉਸਦਾ ਹਿਸਾਬ ਕਦੋਂ ਦਿੱਤਾ ਜਾਾਵੇਗਾ। ਪ੍ਰਧਾਨ ਸ਼ਰਨਾ ਨੇ ਅੱਗੇ ਕਿਹਾ ਕਿ ਇੰਨਾਂ ਵੱਲੋਂ ਸਰਕਾਰ ਨਾਲ ਮਿਲਕੇ ਕੀਤੇ ਇਕ ਸਮਾਗਮ ਦਾ ਖਰਚ ਸਰਕਾਰ ਨੂੰ ਸਾਢੇ ਚਾਰ ਕਰੋੜ ਦੱਸਿਆ ਹੈ। ਦੂਜੇ ਪਾਸੇ ਚਾਰ ਦਿਨ ਦੇ ਏਡੇ ਵੱਡੇ ਸਮਾਗਮਾਂ ਦਾ ਖ਼ਰਚ ਸਿਰਫ 50-55 ਲੱਖ ਆਇਆ ਹੈ ਤਾਂ ਇਕ ਦਿਨ ਦੇ ਸਰਕਾਰੀ ਆਯੋਜਨ ਦਾ 4.50 ਕਰੋੜ ਨਿਰੀ ਠੱਗੀ ਹੈ,।ਸ. ਸਰਨਾ ਕਿਹਾ ਕਿ ਹਰਮੀਤ ਕਾਲਕੇ ਨੂੰ ਗੁਰਬਾਣੀ ਦਾ ਇਹ ਪ੍ਰਮਾਣ ਨਹੀਂ ਭੁੱਲਣਾ ਚਾਹੀਦਾ ਹੈ ਕਿ , “ ਚੋਰ ਕੀ ਹਾਮਾ ਭਰੇ ਨ ਕੋਈ”। ਉਸਨੇ ਗੁਰੂ ਦੀ ਗੋਲਕ ਨੂੰ ਜੋ ਚੋਰੀਆਂ ਤੇ ਹੇਰਾ ਫੇਰੀਆਂ ਨਾਲ ਲੁੱਟਿਆ ਹੈ । ਉਹਦੇ ਲਈ ਸੱਚੀ ਦਰਗਾਹ ‘ਚ ਇਹਨਾਂ ਦੀ ਕੋਈ ਸਰਕਾਰੀ ਸਰਪ੍ਰਸਤੀ ਕੰਮ ਨਹੀਂ ਆਉਣੀ ।
Share the post "ਦਿੱਲੀ ਕਮੇਟੀ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸਤਾਬਦੀ ਮੌਕੇ ਹੋਏ ਖ਼ਰਚ ’ਤੇ ਕੀਤੀ ਟਿੱਪਦੀ ਉਪਰ ਪਰਮਜੀਤ ਸਿੰਘ ਸਰਨਾ ਨੇ ਚੂੱਕੇ ਸਵਾਲ"