ਸੁਖਜਿੰਦਰ ਮਾਨ
ਬਠਿੰਡਾ, 17 ਮਈ: ਸਿਹਤ ਵਿਭਾਗ ਵਿੱਚ ਨਵ ਨਿਯੁਕਤ 38 ਵਾਰਡ ਅਟੈਂਡੈਂਟਾਂ ਨੂੰ ਮੈਡੀਕਲ ਕਰਵਾਉਣ ਉਪਰੰਤ ਅੱਜ ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਅਨੁਪਮਾ ਸ਼ਰਮਾ ਵੱਲੋਂ ਡਿਊਟੀ ਸਟੇਸ਼ਨ ਅਲਾਟ ਕੀਤੇ ਗਏ । ਇਸ ਮੌਕੇ ਡਾ. ਅਨੁਪਮਾ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਬਠਿੰਡਾ ਦਾ ਸਿਵਲ ਹਸਪਤਾਲ, ਜੱਚਾ-ਬੱਚਾ ਹਸਪਤਾਲ ਅਤੇ ਡਿਸਪੈਂਸਰੀਆਂ ਵਿੱਚ ਵਾਰਡ ਅਟੈਂਡਟਾਂ ਦੀ ਘਾਟ ਕਾਰਣ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਰਿਹਾ ਸੀ। ਉਹਨਾਂ ਦੱਸਿਆ ਕਿ ਇਸ ਬੈਚ ਵਿੱਚ ਸਾਡੇ ਕੋਲ 38 ਵਾਰਡ ਅਟੈਂਡੈਂਟਾਂ ਵੱਲੋਂ ਆਪਣੇ ਨਿਯੁਕਤੀ ਪੱਤਰਾਂ ਨਾਲ ਰਿਪੋਰਟ ਕੀਤਾ ਗਿਆ ਹੈ, ਜੋ ਕਿ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਡ ਅਟੈਂਡਟਾਂ ਦੀ ਨਿਯੁਕਤੀ ਨਾਲ ਸਿਹਤ ਵਿਭਾਗ ਬਠਿੰਡਾ ਦੀਆਂ ਸਿਹਤ ਸੰਸਥਾਵਾਂ ਵਿੱਚ ਮਰੀਜਾਂ ਨੂੰ ਹੋਰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ।
ਇਸ ਮੌਕੇ ਡਾ. ਅਨੁਪਮਾ ਸ਼ਰਮਾ ਵੱਲੋਂ ਨਵ-ਨਿਯੁਕਤ ਵਾਰਡ ਅਟੈਂਡੈਟਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਹੋਇਆਂ ਆਪਣੀ ਡਿਊਟੀ ਤਨਦੇਹੀ, ਅਨੁਸ਼ਾਸਨ ਨਾਲ ਅਤੇ ਸਮੇਂ-ਸਿਰ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਊਂਸਪਲ ਕਾਰਪੋਰੇਸ਼ਨ ਦੇ ਪੱਕੇ ਕੀਤੇ ਲਗਭਗ 126 ਸਫ਼ਾਈ ਕਰਮਚਾਰੀਆਂ ਦੇ ਅੱਜ ਮੈਡੀਕਲ ਟੈਸਟ ਵੀ ਕੀਤੇ ਗਏ। ਇਸ ਮੌਕੇ ਨਵ- ਨਿਯੁਕਤ ਕਰਮਚਾਰੀਆਂ ਨੂੰ ਸਹਿਯੋਗ ਕਰਨ ਵਾਲੇ ਹਰਜਿੰਦਰ ਕੌਰ ਸਟੈਨੋ, ਗੁਰਮੀਤ ਕੌਰ ਕੰਮਪਿਊਟਰ ਅਪਰੇਟਰ, ਅਮਿਤ ਕੁਮਾਰ ਕਲਰਕ, ਅਮਨਦੀਪ ਕੌਰ ਡੀਲਿੰਗ ਸਹਾਇਕ ਅਤੇ ਸਿਹਤ ਵਿਭਾਗ ਦੇ ਮੀਡੀਆ ਵਿੰਗ ਦੇ ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਲਖਵਿੰਦਰ ਸਿੰਘ ਕੈਂਥ ਬਲਾਕ ਐਜੂਕੇਟਰ, ਗਗਨਦੀਪ ਸਿੰਘ ਭੁੱਲਰ ਬਲਾਕ ਐਜੂਕੇਟਰ ਅਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।
ਨਵ ਨਿਯੁਕਤ 38 ਵਾਰਡ ਅਟੈਂਡੈਂਟਾਂ ਨੂੰ ਡਿਊਟੀ ਸਟੇਸ਼ਨ ਕੀਤੇ ਅਲਾਟ
8 Views