ਖ਼ਬਰਸਾਰ ਬਿਊਰੋ
ਅੰਮਿ੍ਰਤਸਰ, 1 ਮਾਰਚ: ਪਿਛਲੇ ਦਿਨੀਂ ਕੇਂਦਰ ਸਰਕਾਰ ਵਲੋਂ ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀ.ਬੀ.ਐਮ.ਬੀ.) ’ਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੇ ਲਏ ਫੈਸਲੇ ਵਿਰੁਧ ਅੱਜ ਪਹਿਲੀ ਵਾਰ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬੀ ਕਦੇ ਵੀ ਕੇਂਦਰ ਦੇ ਧੱਕੇਸਾਹੀ ਰਵੱਈਏ ਅੱਗੇ ਨਹੀਂ ਝੁਕਣਗੇ, ਬੇਸੱਕ ਇਸਦੇ ਲਈ ਕਿੰਨੀਂ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਅੱਜ ਸ਼ਹਿਰ ਵਿਚ ਇੱਕ ਸਮਾਗਮ ਦੌਰਾਨ ਇਸ ਮੁੱਦੇ ’ਤੇ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਇੱਕ ਸਾਜਿਸ਼ ਤਹਿਤ ਲਿਆ ਹੈ ਤੇ ਜਿਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਨਹਿਰੀ ਪਾਣੀ ਦੀ ਪਹਿਲਾਂ ਹੀ ਕਮੀ ਹੈ ਤੇ ਪੰਜਾਬ ਵਲੋਂ ਸ਼ੁਰੂ ਕੀਤੇ ਪ੍ਰੋਜੈਕਟਾਂ ਨੂੰ ਕੇਂਦਰ ਹੋਲੀ ਹੋਲੀ ਅਪਣੇ ਅਧੀਨ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਟੈਂਡ ਸਪੱਸ਼ਟ ਹੈ ਕਿ ਕੇਂਦਰ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Share the post "ਨਵਜੋਤ ਸਿੱਧੂ ਨੇ ਬੀਬੀਐਮਬੀ ਦੇ ਮਾਮਲੇ ’ਚ ਤੋੜੀ ਚੁੱਪੀ, ਕਿਹਾ ਕੇਂਦਰ ਅੱਗੇ ਨਹੀਂ ਝੁਕਾਂਗੇ"