WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਲੁੱਟ-ਖੋਹ ਕਰਨ ਵਾਲਾ ਗਿਰੋਹ ਕਾਬੂ

ਤਿੰਨ ਨੌਜਵਾਨ ਗਿ੍ਫ਼ਤਾਰ,  ਤਿੰਨ ਮੋਟਰਸਾਇਕਲ ਤੇ ਮੋਬਾਇਲ ਫੋਨ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 18 ਮਾਰਚ: ਜ਼ਿਲ੍ਹਾ ਪੁਲੀਸ ਨੇ ਗੈਰ ਸਮਾਜੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਇੱਕ ਅਜਿਹੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਹੜੇ ਆਪਣੇ ਨਸ਼ੇ ਦੀ ਪੂਰਤੀ ਲਈ ਲੁੱਟ ਖੋਹ ਕਰਦੇ ਸਨ। ਸਥਾਨਕ ਦਫਤਰ ‘ਚ ਸੱਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸਦਾ ਖੁਲਾਸਾ ਕਰਦਿਆਂ ਐੱਸ ਪੀ ਇਨਵੈਸਟੀਗੇਸ਼ਨ ਤਰੁਨ ਰਤਨ, ਡੀਅੇਸਪੀ (ਡੀ) ਵਿਸ਼ਵਜੀਤ ਸਿੰਘ ਮਾਨ ਅਤੇ ਸੀਆਈਏ ਸਟਾਫ ਦੇ ਇੰਚਾਰਜ ਐਸ. ਆਈ. ਤਰਜਿੰਦਰ ਸਿੰਘ ਨੇ ਦਸਿਆ ਕਿ ਸਥਾਨਕ ਸੰਤਪੁਰਾ ਰੋਡ ਉਪਰ ਨੇੜੇ ਓਵਰ ਬਰਿੱਜ ਵਿਖੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ  ਰਾਜਦੀਪ ਸਿੰਘ ਉਰਫ ਰਾਜੂ ਮੋਟਾ, ਸੁਖਵਿੰਦਰ ਸਿੰਘ ਉਰਫ ਮੋਨੀ ਵਾਸੀਆਨ ਪਿੰਡ ਜੈ ਸਿੰਘ ਵਾਲਾ ਅਤੇ ਲਵਪ੍ਰੀਤ ਸਿੰਘ ਉਰਫ ਗੋਰੀ ਵਾਸੀ ਪਿੰਡ ਫੁੱਲੋ ਮਿੱਠੀ ਜ਼ਿਲਾ ਬਠਿੰਡਾ ਨੂੰ ਕਾਬੂ ਕੀਤਾ ਗਿਆ ਜਿੰਨ੍ਹਾਂ ਬਾਰੇ ਇਤਲਾਹ ਸੀ ਕਿ ਇਹ ਸਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਮੌਕੇ ‘ਤੇ ਇੰਨਾਂ ਨੂੰ ਸਪਲੈਂਡਰ ਮੋਟਰਸਾਇਕਲ ਰੰਗ ਕਾਲਾ ਸਮੇਤ ਕਾਬੂ ਕੀਤਾ ਗਿਆ ਜਦਕਿ ਤਲਾਸੀ ਦੌਰਾਨ ਰਾਜਦੀਪ ਸਿੰਘ ਉਰਫ ਰਾਜੂ ਮੋਟਾ ਪਾਸੋਂ ਇੱਕ ਪਿਸਤੋਲ 32 ਬੋਰ ਦੇਸੀ ਸਮੇਤ 5 ਰੋਂਦ ਜਿੰਦਾ 32 ਬੋਰ, ਸੁਖਵਿੰਦਰ ਸਿੰਘ ਉਰਫ ਸੋਨੀ ਪਾਸੋਂ ਇੱਕ ਕਾਪਾ ਲੋਹਾ ਅਤੇ ਲਵਪ੍ਰੀਤ ਸਿੰਘ ਉਕਤ ਪਾਸੋਂ ਹੱਥੀ ਨਲਕਾ ਲੋਹਾ ਬਰਾਮਦ ਹੋਏ। ਇਸਤੋਂ ਇਲਾਵਾ ਰਾਜਦੀਪ ਸਿੰਘ ਉਰਫ ਰਾਜੂ ਮੋਟਾ ਦੇ ਇੰਕਸਾਫ ‘ਤੇ ਇਸਦੇ ਖੇਤ ਵਾਲੀ ਮੋਟਰ ਦੇ ਕਮਰੇ ਵਿੱਚੋਂ ਇੱਕ ਮੋਟਰਸਾਇਕਲ ਪਲਟੀਨਾ ਰੰਗ ਕਾਲਾ ਬਿਨਾਂ ਨੰਬਰੀ ਅਤੇ ਇੱਕ ਮੋਟਰਸਾਇਕਲ ਮਾਰਕਾ ਬਜਾਜ ਰੰਗ ਕਾਲਾ ਬਿਨਾਂ ਨੰਬਰੀ ਬਰਾਮਦ ਹੋਏ ਸਹਿਤ ਇੱਕ ਮੋਬਾਇਲ ਫੋਨ ਮਾਰਕਾ ਸੈਮਸੰਗ ਵੀ ਬਰਾਮਦ ਹੋਇਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਗੈੰਗ ਵਿੱਚ ਸਾਮਲ ਰਾਜਦੀਪ ਉਰਫ ਰਾਜੂ ਸ਼ਾਹ ਦੀ ਗਿ੍ਰਫਤਾਰੀ ਹਾਲੇ ਬਾਕੀ ਹੈ। ਪੁਛਗਿਛ ਦੌਰਾਨ ਇੰਨਾਂ ਮੰਨਿਆ ਕਿ ਇਹ ਗੈਂਗ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਦੇਰ ਰਾਤ ਇਕੱਲੀ-ਕਹਿਰੀ ਖੁੱਲੀ ਦੁਕਾਨ ਨੂੰ ਟਾਰਗੇਟ ਕਰਦੇ ਸਨ ਅਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਅਤੇ ਇਕੱਲੇ ਤੁਰੇ ਜਾਂਦੇ ਰਾਹਗੀਰਾਂ ਪਾਸੋਂ ਪਰਸ ਅਤੇ ਮੋਬਾਇਲ ਖੋਹ ਕਰਨ ਦੇ ਆਦੀ ਹਨ। ਉਕਤ ਗੈਂਗ ਦੇ ਮੈਂਬਰਾਂ ਨੇ ਪੁਛਗਿਛ ਦੌਰਾਨ ਮੰਨਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਅੱਠ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਿੰਨਾਂ ਵਿੱਚ  ਮੁ. ਨੰ.-26, ਮਿਤੀ-28.01.2022, ਅ/ਧ-458,323,325 ਹਿੰ.ਦੰ.,ਥਾਣਾ ਸਿਵਲ ਲਾਇਨ ਇਹਨਾਂ ਵੱਲੋਂ ਲੁੱਟ-ਖੋਹ ਕਰਨ ਦੀ ਨੀਅਤ ਨਾਲ ਦੁਕਾਨ ਵਿੱਚ ਦਾਖਲ ਹੋਏ ਸਨ ਅਤੇ ਰੌਲਾ ਪੈਣ ਕਾਰਨ ਦੁਕਾਨਦਾਰ ਦੇ ਮਾਰੂ ਹਥਿਆਰਾਂ ਨਾਲ ਸੱਟ ਮਾਰ ਕੇ ਮੌਕਾ ਤੋਂ ਭੱਜ ਗਏ ਸਨ। ਇਸੇ ਤਰ੍ਹਾਂ ਮੁ. ਨੰ.- 23, ਮਿਤੀ-26.01.2022, ਅ/ਧ-302 ਹਿੰ.ਦੰ.,ਥਾਣਾ ਸਿਵਲ ਲਾਇਨ ਮਾਰੂ ਹਥਿਆਰਾਂ ਨਾਲ ਲੁੱਟਖੋਹ ਦੀ ਨੀਅਤ ਨਾਲ ਸੱਟਾਂ ਮਾਰੀਆਂ ਜਿਸ ਨਾਲ ਜਗਜੀਤ ਸਿੰਘ ਵਾਸੀ ਗਨੇਸ਼ਾ ਬਸਤੀ ਦੀ ਮੌਤ ਹੋ ਗਈ ਅਤੇ ਉਸਦਾ ਪਰਸ ਖੋਹ ਕੀਤਾ ਸੀ, ਜਿਸ ਵਿੱਚ 5500/- ਰੁਪਏ ਅਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਇੱਕ ਹੋਰ ਮਾਮਲੇ ਵਿੱਚ ਮੁ. ਨੰ.- 03, ਮਿਤੀ-18.01.2022, ਅ/ਧ-382,506,34 ਹਿੰ.ਦੰ.,ਥਾਣਾ ਕੋਤਵਾਲੀ 23000/- ਰੁਪਏ ਦੇ ਲੁੱਟੇ ਖੋਹੇ ਗਏ ਸਨ। ਇਸਤੋਂ ਇਲਾਵਾ ਮੁ. ਨੰ.- 106, ਮਿਤੀ-26.10.2021, ਅ/ਧ-379-ਬੀ ਹਿੰ.ਦੰ., ਥਾਣਾ-ਕੈਂਟ ਵਿੱਚ ਦਰਜ ਮੁਕੱਦਮੇ ਤਹਿਤ ਇਹਨਾਂ ਵੱਲੋਂ ਰਾਹ ਜਾਂਦੀ ਔਰਤ ਪਾਸੋਂ ਮਾਰੂ ਹਥਿਆਰ ਨਾਲ ਹਮਲਾ ਕਰਕੇ ਪਰਸ ਖੋਹ ਕੀਤਾ ਸੀ, ਜਿਸ ਵਿੱਚ ਇੱਕ ਮੋਬਾਇਲ ਫੋਨ ਸੈਮਸੰਗ ਅਤੇ ਕੁਝ ਪੈਸੇ ਅਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਇਸੇ ਤਰ੍ਹਾਂ ਸਿਟੀ ਸੈਂਟਰ ਬਠਿੰਡਾ ਨੇੜੇ ਕਚਹਿਰੀ ਬਠਿੰਡਾ ਕੋਲੋਂ ਇੱਕ ਵਿਅਕਤੀ ਪਾਸੋਂ ਮੋਬਾਇਲ ਫੋਨ ਖੋਹ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗਿਰੋਹ ਵਿਰੁੱਧ ਮੁੱਕਦਮਾ ਨੰਬਰ-45, ਮਿਤੀ- 17.03.2022 ਅ/ਧ-379-ਬੀ,379,411,34 ਹਿੰ.ਦੰ. 25/54/59 ਅਸਲਾ ਐਕਟ
ਥਾਣਾ ਕੋਤਵਾਲੀ ਬਠਿੰਡਾ ਦਰਜ ਰਜਿਸਟਰ ਕਰਵਾਇਆ ਗਿਆ ਹੈ। ਇਸਤੋਂ ਇਲਾਵਾ ਰਾਜਦੀਪ ਸਿੰਘ ਉਰਫ ਰਾਜੂ ਸਾਹ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

Related posts

‘ਆਪ‘ ਦੀ ਸਰਕਾਰ ਬਣਨ ‘ਤੇ ਹਰ ਵਪਾਰੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ-ਅਰਵਿੰਦ ਕੇਜਰੀਵਾਲ

punjabusernewssite

ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਸਪੱਸ਼ਟ ਬਹੁਮਤ – ਅਮਿਤ ਰਤਨ

punjabusernewssite

ਪੰਜਾਬ ਸਰਕਾਰ ਵਲੋਂ ਵਿਜੀਲੈਂਸ ਵਿਭਾਗ ਦੇ ਪੰਜ ਅਧਿਕਾਰੀਆਂ ਦੇ ਤਬਾਦਲੇ

punjabusernewssite