ਮਾਨਵਤਾ ਦੀ ਸੇਵਾ ਵਿੱਚ ਹਰ ਸਮੇਂ ਸਮਰਪਿਤ ਹੋਵੇ ਜੀਵਨ- -ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਸੁਖਜਿੰਦਰ ਮਾਨ
ਬਠਿੰਡਾ, 25 ਅਪ੍ਰੈਲ: ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਸ਼੍ਰੀ ਐਸ ਪੀ ਦੁੱਗਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਮਾਨਵਤਾ ਦੀ ਸੇਵਾ ਵਿੱਚ ਹਰ ਸਮੇਂ ਸਮਰਪਿਤ ਹੋਵੇ ਸਾਡਾ ਜੀਵਨ, ਅਜਿਹੀ ਹੀ ਭਾਵਨਾ ਨਾਲ ਯੁਕਤ ਜੀਵਨ ਅਸੀਂ ਸਾਰਿਆਂ ਨੇ ਜੀਵਨ ਬਤੀਤ ਕਰਨਾ ਹੈ। ਉਪਰੋਕਤ ਵਿਚਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੁਆਰਾ ‘ਮਾਨਵ ਏਕਤਾ ਦਿਵਸ’ ਮੌਕੇ ਸਮਾਲਖਾ ਅਤੇ ਬਾਕੀ 272 ਸਥਾਨਾਂ ਤੇ ਆਯੋਜਿਤ ਹੋਏ ਖੂਨਦਾਨ ਕੈਂਪਾਂ ਨੂੰ ਜੂਮ ਐਪ ਦੇ ਮਾਧਿਅਮ ਦੁਆਰਾ ਸਾਮੂਹਕ ਰੂਪ ਨਾਲ ਆਪਣਾ ਅਸ਼ੀਰਵਾਦ ਪ੍ਰਦਾਨ ਕਰਦੇ ਹੋਏ ਵਿਅਕਤ ਕੀਤੇ। ਸਤਿਗੁਰੂ ਮਾਤਾ ਜੀ ਨੇ ਅੱਗੇ ਫਰਮਾਇਆ ਕਿ ਬਾਬਾ ਗੁਰਬਚਨ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਆਪਣਾ ਮਹੱਤਵਪੂਰਣ ਯੋਗਦਾਨ ਦੇਣਾ ਹੈ । ਇਸਦੇ ਇਲਾਵਾ ਸਤਿਗੁਰੂ ਮਾਤਾ ਜੀ ਨੇ ਬਾਬਾ ਹਰਦੇਵ ਸਿੰਘ ਜੀ ਦੀਆਂ ਅਹਿਮ ਸਿੱਖਿਆਵਾਂ ਦਾ ਵੀ ਜਿਕਰ ਕੀਤਾ ਕਿ ਖੂਨਦਾਨ ਦੇ ਮਾਧਿਅਮ ਦੁਆਰਾ ਮਾਨਵਤਾ ਦੀ ਸੇਵਾ ਵਿੱਚ ਅਸੀਂ ਆਪਣਾ ਵਡਮੁੱਲਾ ਯੋਗਦਾਨ ਦੇਕੇ ਕਿਸੇ ਦੀ ਜਾਨ ਬਚਾ ਸਕਦੇ ਹਾਂ।