ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਤੇ ਧਿਆਨ ਦੇਣ ਦੀ ਕੀਤੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 28 ਮਈ: ਪੰਜਾਬ ਰੋਡਵੇਜ ਪਨਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਐਮ ਐਲ ਏ ਅਤੇ ਮੰਤਰੀ ਸਾਹਿਬਾਨਾ ਨੂੰ ਮੰਗ ਪੱਤਰ ਦਿੱਤੇ ਗਏ ਤੇ ਅਪਣੀ ਮੰਗਾ ਬਾਰੇ ਜਾਣੂ ਕਰਵਾਇਆ ਗਿਆ। ਇਸੇ ਕੜੀ ਤਹਿਤ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਵੀ ਮੰਗ ਦਿੱਤਾ ਗਿਆ। ਸੂਬਾ ਪ੍ਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਜਥੇਬੰਦੀ ਵਲੋਂ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨਾ,ਪਨਬੱਸ ਕਰਮਚਾਰੀਆਂ ਦੇ ਸਰਵਿਸ ਰੂਲ ਬਣਾ ਕੇ ਤਰੱਕੀਆਂ ਕਰਨਸੰਬੰਧੀ,ਵਰਕਸ਼ਾਪ ਸਟਾਫ ਨੂੰ ਹਾਈ ਸਕੇਲ ਅਤੇ ਰੈਗੂਲਰ ਸਟਾਫ ਦੀ ਤਰਜ ਤੇ ਛੁੱਟੀਆਂ ਲਾਗੂ ਕਰਨੀਆਂ,ਕੰਡੀਸ਼ਨਾਂ ਅਤੇ ਸੰਘਰਸ਼ਾਂ ਦੌਰਾਨ ਕੱਢੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਤੇ ਬਹਾਲ ਕਰਨਾ,ਅਡਵਾੰਸ ਬੁੱਕਰਾ ਅਤੇ ਡਾਟਾ ਐਟਰੀ ਮੁਲਾਜਮਾਂ ਤੇ ਤਨਖਾਹ ਵਾਧਾ ਲਾਗੂ ਕਰਨਾ, ਪਨਬੱਸ ਵਿੱਚ ਦਸ ਹਜਾਰ ਨਵੀਆਂ ਬੱਸਾ ਸ਼ਾਮਿਲ ਕਰਨਾ ਨੂੰ ਪੂਰਾ ਕਰੇ। ਸਮਸ਼ੇਰ ਸਿੰਘ ਢਿੱਲੋ ਜਰਨਲ ਸਕੱਤਰ ਤੇ ਕੁਲਵੰਤ ਸਿੰਘ ਵੱਲੋ ਦੱਸਿਆ ਗਿਆ ਕਿ ਜਥੇਬੰਦੀ ਵੱਲੋ ਮਿਤੀ 8,9 ਅਤੇ 10 ਜੂਨ ਨੂੰ ਹੜਤਾਲ ਰੱਖੀ ਗਈ ਹੈ ਜਿਸ ਕਾਰਨ ਕਿ ਜਥੇਬੰਦੀ ਨਹੀ ਚਾਹੁੰਦੀ ਕਿ ਪਨਬੱਸ ਅਤੇ ਪੀ ਆਰ ਟੀ ਸੀ ਦੀ ਹੜਤਾਲ ਹੋਣ ਕਾਰਨ ਪੰਜਾਬ ਦੀ ਜਨਤਾ ਨੂੰ ਮੁਸ਼ਕਿਲ ਆਵੇ ਪਰੰਤੂ ਵਰਕਰਾਂ ਨੂੰ ਪੱਕੇ ਕਰਵਾਉਣ ਲਈ ਸਰਕਾਰ ਤੱਕ ਆਵਾਜ ਪਹੁੰਚਾਉਣ ਲਈ ਜਥੇਬੰਦੀ ਨੂੰ ਮਜਬੂਰ ਹੋ ਕੇ ਹੜਤਾਲ ਦੇ ਰਸਤੇ ਤੇ ਤੁਰਨਾਂ ਪੈ ਰਿਹਾ ਹੈ ਕਿਉ ਕਿ ਕਰਮਚਾਰੀਆਂ ਦੀਆਂ ਉਮਰਾਂ ਰਿਟਾਇਰਮੈਂਟ ਤੇ ਪੁੱਜ ਗਈਆਂ ਹਨ ਅਤੇ ਬਹੁਤ ਸਾਰੇ ਕਰਮਚਾਰੀ ਕੱਚੇ ਹੀ ਰਿਟਾਇਰ ਹੋ ਕੇ ਖਾਲੀ ਹੱਥ ਘਰ ਨੂੰ 15 – 20 ਸਾਲ ਸਰਕਾਰੀ ਵਿਭਾਗ ਵਿੱਚ ਸੇਵਾ ਨਿਭਾ ਕੇ ਜਾਣ ਨੂੰ ਮਜਬੂਰ ਨੇ ਕਿਉਕਿ ਕੋਈ ਪੈਨਸ਼ਨ ਜਾ ਭੱਤਾ ਤੱਕ ਰਿਟਾਇਰ ਹੋਣ ਤੇ ਕੱਚੇ ਮੁਲਾਜਮ ਨੂੰ ਨਹੀ ਦਿੱਤਾ ਜਾਦਾ।
ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਨੇ ਦਿੱਤਾ ਮੰਗ ਪੱਤਰ
7 Views