ਸੁਖਜਿੰਦਰ ਮਾਨ
ਚੰਡੀਗੜ੍ਹ, 5 ਸਤੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਖੇਡ ਅਤੇ ਸੇਨਾ ਵਿਚ ਹਰਿਆਣਾ ਦੇ ਵੀਰ ਜਵਾਨਾਂ ਦਾ ਸੱਭ ਤੋਂ ਵੱਡਾ ਯੋਗਦਾਨ ਹੈ। ਸਾਡੇ ਸੂਬੇ ਦੇ ਯੂਵਾ ਖਿਡਾਰੀ ਜਿੱਥੇ ਦੇਸ਼ ਦੇ ਲਈ ਮੈਡਲ ਲਿਆ ਰਹੇ ਹਨ, ਉੱਥੇ ਬਾਡਰ ‘ਤੇ ਡਟੇ ਸਿਪਾਹੀ ਭਾਰਤ ਦੀ ਸੁਰੱਖਿਆ ਲਈ ਮੁਸਤੈਦ ਹਨ। ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਅੱਜ ਚਰਖੀ ਦਾਦਰੀ ਜਿਲ੍ਹਾ ਦੇ ਪਿੰਡ ਬਾਸ ਵਿਚ ਅਮਰ ਸ਼ਹੀਦ ਭੁਪੇਂਦਰ ਸਿੰਘ ਚੌਹਾਨ ਦੀ ਪ੍ਰਤਿਮਾ ਦਾ ਉਦਘਾਟਨ ਕਰਲ ਬਾਅਦ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਮਿੱਟੀ ਵਿਚ ਜਨਮੇ ਨੌਜੁਆਨਾਂ ਦੀ ਸੇਨਾ ਵਿਚ ਗਿਣਤੀ ਦੱਸ ਫੀਸਦੀ ਤੋਂ ਵੱਧ ਹੈ। ਸਾਡੇ ਹਰ ਪਿੰਡ ਅਤੇ ਸ਼ਹਿਰ ਵਿਚ ਸਾਬਕਾਂ ਫੌਜੀਆਂ ਅਤੇ ਕੰਮ ਕਰ ਰਹੇ ਫੌਜੀਆਂ ਦੀ ਚੰਗੀ ਖਾਸੀ ਤਾਦਾਦ ਹੈ। ਸਾਨੁੰ ਉਨ੍ਹਾਂ ਸਾਿਰਆਂ ਵੀਰ ਸ਼ਹੀਦਾਂ ਅਤੇ 20 ਤੋਂ 25 ਸਾਲ ਤਕ ਸੀਮਾਵਾਂ ਦੀ ਰੱਖਿਆ ਕਰ ਕੇ ਘਰ ਆਏ ਫੌਜੀਆਂ ਦੇ ਪ੍ਰਤੀ ਸਨਮਾਨ ਦਾ ਭਾਵ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਤਿਆਗ ਅਤੇ ਬਲਿਦਾਨ ਤੋ. ਦੇਸ਼ ਸੁਰੱਖਿਅਤ ਹੈ। ਸ਼ਹੀਦ ਭੁਪੇਂਦਰ ਚੌਹਾਨ ਦੇ ਪਰਿਵਾਰ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਲਾਡਲੇ ਨੂੰ ਦੇਸ਼ ਸੇਵਾ ਲਈ ਭੇਜਣਾ ਕਿਸੇ ਬਲਿਦਾਨ ਤੋਂ ਘੱਟ ਨਹੀਂ। ਇਸ ਵੀਰ ਸ਼ਹੀਦ ਦੇ ਜੀਵਨ ਤੋਂ ਪਿੰਡ ਦੀ ਨੌਜੁਆਨ ਪੀੜੀ ਨੂੰ ਵੀ ਰਾਸ਼ਟਰਭਗਤੀ ਦੀ ਪ੍ਰੇਰਣਾ ਮਿਲਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਇਹ ਕਾਨੂੰਨ ਬਣਾ ਦਿੱਤਾ ਹੈ ਕਿ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਉਸ ਪਿੰਡ ਦੇ ਸ਼ਹੀਦ ਦੇ ਨਾਂਅ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਜੀਂਦ ਜਿਲ੍ਹਾ ਤੋਂ ਕੀਤੀ ਸੀ ਅਤੇ ਹੁਣ ਹਰਿਆਣਾ ਦੇ ਸਾਰੇ 22 ਜਿਲ੍ਹਿਆਂ ਵਿਚ ਇਸ ਨੁੰ ਲਾਗੂ ਕਰ ਦਿੱਤਾ ਗਿਆ ਹੈ। ਸ੍ਰੀ ਦੁਸ਼ਯੰਤ ਚੌਟਾਲਾ ਨੇ ਪਿੰਡ ਬਾਸ ਵਿਚ ਪੰਚਾਇਤ ਦਾ ਪ੍ਰਸਤਾਵ ਮਿਲਣ ‘ਤੇ ਇਕ ਸਮੂਦਾਇਕ ਭਵਨ ਅਤੇ ਲਾਇਬ੍ਰੇਰੀ ਬਨਵਾਉਣ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਸਾਬਕਾ ਵਿਧਾਇਕ ਤੇ ਹਰਿਆਣਾ ਰਿਹਾਇਸ਼ ਦੇ ਚੇਅਰਮੈਨ ਰਾਜਦੀਪ ਫੌਗਾਟ, ਸਾਬਕਾ ਮੰਤਰੀ ਸਤਪਾਲ ਸਾਂਗਵਾਨ ਵੀ ਮੌਜੂਦ ਰਹੇ।
Share the post "ਪਿੰਡ ਬਾਸ ਵਿਚ ਡਿਪਟੀ ਮੁੱਖ ਮੰਤਰੀ ਨੇ ਕੀਤਾ ਸ਼ਹੀਦ ਭੁਪੇਂਦਰ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ"