ਸ ਫੁਰਮਾਨ ਖ਼ਿਲਾਫ਼ ਵਿਦਿਆਰਥੀਆਂ ਨੇ ਥਾਪਰ ਹਾਲ ਅੱਗੇ ਧਰਨਾ ਲਗਾ ਕੇ ਮੋਰਚਾ ਸ਼ੁਰੂ ਕੀਤਾ ਹੋਇਆ ਹੈ। ਠੰਡ ਦੇ ਮੌਸਮ ਚ ਵਿਦਿਆਰਥੀ ਆਪਣੇ ਰਜਾਈਆਂ ਕੰਬਲ ਲਿਆ ਕੇ ਏਥੇ ਹੀ ਰਾਤ ਕੱਟਦੇ ਨੇ। ਅੱਜ ਛੁੱਟੀ ਵਾਲੇ ਦਿਨ ਵੀ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਚ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਧਰਨੇ ਚ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਨੇ ਗੀਤਾਂ ਕਵਿਤਾਵਾਂ ਅਤੇ ਨਾਹਰਿਆਂ ਰਾਹੀਂ ਆਪਣਾ ਰੋਸ ਜਾਹਰ ਕੀਤਾ। ਅਤੇ 5 ਵਜੇ ਪੀ ਏ ਯੂ ਪ੍ਰੋਫੈਸਰ ਅਤੇ ਡਾਕਟਰਾਂ ਦੀ ਰਿਹਾਇਸ਼ ਅਤੇ ਕੈਂਪਸ ਵਿਚ ਪੈਦਲ ਰੋਸ ਮਾਰਚ ਕੱਢ ਕੇ ਰੋਸ ਜਾਹਿਰ ਕੀਤਾ ਅਤੇ ਇਸ ਦੌਰਾਨ ਇਲੈਕਸ਼ਨ ਕਮਿਸ਼ਨ ਦੇ ਅਫ਼ਸਰਾਂ ਨੇ ਮੁਸ਼ਕਲ ਸੁਣੀ।ਵਿਦਿਆਰਥੀਆਂ ਨੇ ਕਿਹਾ ਕੇ ਜਦੋਂ ਤੱਕ ਓਹਨਾ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਮੋਰਚਾ ਜਾਰੀ ਰਹੇਗਾ ਅਤੇ ਚੋਣਾਂ ਵਾਲੇ ਦਿਨ ਵੀ ਵਿਦਿਆਰਥੀ ਮੋਰਚੇ ਚ ਰਹਿਣਗੇ ਅਤੇ ਵੋਟ ਨਹੀਂ ਪਾਉਣਗੇ। ਕਿਉਕਿੰ ਓਹਨਾ ਦੀ ਮੰਗ ਨਹੀਂ ਮੰਨੀ ਜਾ ਰਹੀ।
Share the post "ਪੀਏਯੂ ’ਚ ਆਨਲਾਈਨ ਪੇਪਰਾਂ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਦਾ ਮੋਰਚਾ ਜਾਰੀ, ਕਿਸਾਨ ਯੂਨੀਅਨ ਵੀ ਹਿਮਾਇਤ ‘ਤੇ ਆਈ"