ਬਠਿੰਡਾ, 14 ਸਤੰਬਰ: ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਸਮੇਂ ਸੰਬੋਧਿਤ ਕਰਦਿਆਂ ਇਕਬਾਲ ਸਿੰਘ ਮਾਨ, ਜਿਲਾ ਪ੍ਰਧਾਨ ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਕਿਰਨਾਂ ਖਾਨ, ਜ਼ਿਲ੍ਹਾ ਜ਼ਿਲ੍ਹਾ ਸਰਪ੍ਰਸਤ ਸੁਖਦਰਸ਼ਨ ਸਿੰਘ ਬਠਿੰਡਾ, ਜਿਲ੍ਹਾ ਖਜਾਨਚੀ ਅਮਿਤ ਕੁਮਾਰ, ਜਿਲ੍ਹਾ ਪ੍ਰੈੱਸ ਸਕੱਤਰ ਹਰਮੀਤ ਸਿੰਘ ਬਾਜਾਖਾਨਾ ਨੇ ਸੂਬਾ ਪੱਧਰੀ ਐਕਸ਼ਨ ਦੌਰਾਨ ਅੱਜ ਪੰਜਾਬ ਭਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਅਰਥੀ ਫੂਕ ਮੁਜ਼ਾਹਰੇ ਨੂੰ ਸੰਬੋਧਿਤ ਕੀਤਾ।
ਕੱਚੇ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਪੀਆਰਟੀਸੀ ਕਾਮਿਆਂ ਨੇ ਸਰਕਾਰ ਦੇ ਪੁਤਲੇ ਫੂਕੇ
ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਥਾਂ ਤੇ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਦੀ ਕੈਬਨਿਟ ਨੇ ਤਿੰਨ ਵਾਰੀ ਪਾਸ ਕਰਨ ਤੋਂ ਬਾਅਦ ਉਸਨੂੰ ਲਾਗੂ ਕਰਨ ਦੀ ਬਜਾਏ ਕਮੇਟੀ ਦਾ ਗਠਨ ਕਰ ਦਿੱਤਾ ਹੋਵੇ ਅਤੇ ਜਦੋਂ ਇਸ ਸਬੰਧੀ ਯੂਨੀਅਨ ਦੇ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਇਸ ਝੂਠ ਦੀ ਪੋਲ ਲੋਕਾਂ ਸਾਹਮਣੇ ਖੋਲ੍ਹੀ ਤਾਂ ਪੰਜਾਬ ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਦੀ ਬਦਲੀ ਗੁਰਾਇਆ ਤੋਂ ਧਾਰ ਕਲਾਂ ਪਠਾਨਕੋਟ ਵਿਖੇ ਕਰ ਦਿੱਤੀ।
ਯੂਨੀਅਨ ਵੱਲੋਂ ਇਹ ਫੈਸਲਾ ਵੀ ਲਿਆ ਗਿਆ ਕਿ 1 ਅਕਤੂਬਰ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਕੌਮੀ ਪੱਧਰੀ ਰੈਲੀ ਵਿੱਚ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਜਾ ਰਹੇ ਹਨ। ਰੈਲੀ ਵਿੱਚ ਜਾਣ ਵਾਲੇ ਮੁਲਾਜ਼ਮ ਆਪਣੇ ਆਪਣੇ ਵਹੀਕਲਾਂ ਤੇ ਪੰਜਾਬ ਸਰਕਾਰ ਮੁਰਦਾਬਾਦ, ਮੁੱਖ ਮੰਤਰੀ ਪੰਜਾਬ ਮੁਰਦਾਬਾਦ ਤੇ ਪੈਨਸ਼ਨ ਸਕੀਮ ਬਹਾਲ ਕਰੋ ਦੇ ਨਾਹਰਿਆਂ ਵਾਲੇ ਪੋਸਟਰ ਲਗਾ ਕੇ ਜਾਣਗੇ ਤਾਂ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਇਸ ਝੂਠੇ ਵਾਅਦਿਆਂ ਵਾਲੀ ਸਰਕਾਰ ਤੋਂ ਜਾਣੂ ਕਰਵਾਇਆ ਜਾ ਸਕੇ।
ਮਾਨ ਸਰਕਾਰ ਦਾ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫ਼ਾ, 2 ਟੋਲ ਪਾਲਜ਼ੇ ਕੀਤੇ ਬੰਦ
ਇਸ ਮੌਕੇ ਤੇ ਜਗਮੇਲ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਭੂਮੀ ਰੱਖਿਆ ਵਿਭਾਗ, ਹਰਦੇਵ ਸਿੰਘ ਐਸ ਡੀ ਐਮ ਦਫ਼ਤਰ, ਰਾਜਵੀਰ ਕੌਰ ਡੀਸੀ ਦਫ਼ਤਰ, ਰਾਜਬੀਰ ਸਿੰਘ ਪ੍ਰਧਾਨ , ਪੂਜਾ ਇਰੀਗੇਸ਼ਨ ਵਿਭਾਗ, ਨਾਜਾ ਸਿੰਘ ਡੀ ਸੀ ਦਫਤਰ ਵਿਭਾਗ, ਸੁਖਦੀਪ ਸਿੰਘ ਐਕਸਾਈਜ਼ ਵਿਭਾਗ ਅਤੇ ਹੋਰ ਵੀ ਬਹੁਤ ਸਾਰੇ ਵਿਭਾਗ ਸ਼ਾਮਿਲ ਸਨ।
Share the post "ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਮੁਲਾਜ਼ਮ ਆਗੂ ਦੀ ਵਿਕਟੇਮਾਈਜੇਸ਼ਨ ਵਿਰੁਧ ਮੁੱਖ ਮੰਤਰੀ ਦਾ ਪੁਤਲਾ ਫੁਕਿਆ"