ਜਲਾਲਾਬਾਦ: ਪੇਸ਼ੀ ਤੋਂ ਪਹਿਲਾ ਸੁਖਪਾਲ ਖਹਿਰਾ ਮੀਡੀਆ ਨਾਲ ਰੂਬਰੂ ਹੋਏ। ਉਨ੍ਹਾਂ ਮੌਜੂਦਾ ‘ਆਪ’ ਸਰਕਾਰ ਤੇ ਮੁੱਖ ਮੰਤਰੀ ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕਰਕੇ ਭਗਵੰਤ ਮਾਨ ਨੇ ਆਪਣੀ ਪਿਆਸ ਭੁਝਾਈ ਹੈ। ਕਿਉਂਕਿ CM ਮਾਨ ਹੱਲੇ ਸਿਆਸਤ ‘ਚ ਨੇ ਤੇ ਉਨ੍ਹਾਂ ਦੀ ਆਪਣੀ ਪੁਲਿਸ ਹੈ, ਵਿਜੀਲੈਂਸ ਹੈ, ਤਾਂ ਉਨ੍ਹਾਂ ਨੇ ਮੇਰੇ ਤੇ ਐਕਸ਼ਨ ਕਰਨਾ ਹੀ ਸੀ। ਉਨ੍ਹਾਂ ਆਪਣੀ ਖਿਲਾਫ਼ ਬਣੇ SIT ਦੀ ਪ੍ਰਧਾਨਗੀ ਕਰ ਰਹੇ ਸਵਪਣ ਸ਼ਰਮਾ ਤੇ ਵੀ ਵੱਡੇ ਇੰਲਾਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸਵਪਣ ਸ਼ਰਮਾ ਨੂੰ ਚੁਣ ਕੇ ਮੇਰੇ ਪਿੱਛੇ ਲੱਗਾਇਆ ਹੈ, ਭਗਵੰਤ ਮਾਨ ਦੀ ਸਾਫ਼ ਆਦੇਸ਼ ਨੇ ਕਿ ਖਹਿਰਾ ਨੂੰ ਠੋਕਣਾ ਹੈ। ਉਨ੍ਹਾਂ ਕਿਹਾ ਕਿ ਇਹ ਬਦਲਾਅ ਦੀ ਰਾਜਨੀਤੀ ਨਹੀਂ ਬਲਕਿ ਬਦਲੇ ਦੀ ਰਾਜਨੀਤੀ ਹੈ।
ਰੇਲ ਗੱਡੀ ‘ਚ ਸਫ਼ਰ ਕਰਨ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਕਰਨਾ ਪਵੇਗਾ ਮੂਸ਼ਕਲਾਂ ਦਾ ਸਾਹਮਣਾ
2015 ਦੇ NDPS ਦੇ ਪੁਰਾਣੇ ਕੇਸ ਵਿਚ ਖਹਿਰਾ ਨੂਮ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਭਾੜੇ ਦੇ ਬਦਮਾਸ਼ਾਂ ਵਾਂਗ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਵਿਅਕਤੀ ਹੈ ਗੁਰਦੇਵ ਸਿੰਘ ਜੋ ਮੈਨੂੰ 2015 ‘ਚ ਕੇਸ ਦਰਜ ਹੋਣ ਤੇ ਫੋਨ ਕਰਦਾ ਸੀ, ਮੈਂ ਉਸ ਨੂੰ ਕਿਹਾ ਸੀ ਕਿ ਮੈਨੂੰ ਕਾਲ ਨਾ ਕਰਿਆ ਕਰ। ਸਿਰਫ਼ ਕਾਲ ਰਿਕਾਰਡ ਦੇ ਆਧਾਰ ਤੇ ਪਹਿਲਾ ਅਕਾਲੀਆਂ ਨੇ ਤੇ ਫਿਰ ਕਾਂਗਰਸ ਨੇ ਮੈਨੂੰ ਇਸ NDPS ਮਾਮਲੇ ‘ਚ ਫਸਾਇਆਂ ਹੈ।
ਸੈਂਟਰ ਹਰਰਾਏਪੁਰ ਦੀਆਂ ਮਿੰਨੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਖੁਰਦ ਨੇ ਓਵਰ ਆਲ ਟਰਾਫ਼ੀ ਜਿੱਤੀ
ਪਹਿਲਾ ਕਿਸੇ ਸਮੇਂ ਜਦੋਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਨਾਲ ਬੈਠਦਾ ਹੁੰਦਾ ਸੀ ਤਾਂ ਉਹ ਇਸ ਕੇਸ ਨੂੰ ਬਿੱਲਕੁੱਲ ਗੱਲਤ ਦੱਸਦਾ ਸੀ। ਮੈਂ ਇਸੇ ਇਲਜ਼ਾਮਾ ਦੇ ਤਹਿਤ ਈ.ਡੀ ਦੇ ਕੇਸ ਵਿਚ 80 ਦਿਨ ਜੇਲ੍ਹ ਕਟੀ ਸੀ। ਹਾਈਕੋਰਟ ਦੇ ਜੱਜ ਨੇ ਮੈਨੂੰ ਇਸੇ ਕੇਸ ਵਿਚ ਬੇਲ ਦਿੱਤੀ ਸੀ। ਤੁਸੀ ਹੁਣ ਸੱਮਜ ਸਕਦੇ ਹੋੋ ਕਿ ਇਕ ਹੀ ਕੇਸ ਵਿਚ ਤੁਸੀ ਬਾਰ-ਬਾਰ ਗ੍ਰਿਫ਼ਤਾਰ ਕਰ ਰਹੇ ਹੋ।
Share the post "ਪੁਲਿਸ ਭਾੜੇ ਦੇ ਬਦਮਾਸ਼ਾਂ ਵਾਂਗ ਕਰ ਰਹੀ ਕੰਮ, ਇਕ ਹੀ ਕੇਸ ‘ਚ ਹੋ ਰਹੀ ਬਾਰ-ਬਾਰ ਗ੍ਰਿਫ਼ਤਾਰੀ:ਸੁਖਪਾਲ ਖਹਿਰਾ"