ਸੁਖਜਿੰਦਰ ਮਾਨ
ਬਠਿੰਡਾ, 21 ਸਤੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਗਾਏ ਜਾਂਦੇ ਸਾਉਣੀ ਦੇ ਮੇਲਿਆਂ ਦੀ ਲੜੀ ਤਹਿਤ 23 ਅਤੇ 24 ਸਤੰਬਰ ਨੂੰ ਲੁਧਿਆਣਾ ਅਤੇ ਆਖਰੀ ਮੇਲਾ 29 ਸਤੰਬਰ ਨੂੰ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ।ਇਹ ਜਾਣਕਾਰੀ ਨਿਰਦੇਸਕ ਖੇਤਰੀ ਖੋਜ ਕੇਂਦਰ ਬਠਿੰਡਾ ਡਾ. ਪਰਮਜੀਤ ਸਿੰਘ ਨੇ ਸਾਂਝੀ ਕੀਤੀ। ਨਿਰਦੇਸਕ ਖੇਤਰੀ ਖੋਜ ਕੇਂਦਰ ਬਠਿੰਡਾ ਡਾ. ਪਰਮਜੀਤ ਸਿੰਘ ਨੇ ਇਨ੍ਹਾਂ ਮੇਲਿਆਂ ਦੀ ਤਿਆਰੀ ਸਬੰਧੀ ਖੋਜ ਕੇਂਦਰ ਵਿਖੇ ਹੋਈ ਮੀਟਿੰਗ ਵਿੱਚ ਮੇਲੇ ਦੇ ਮੁੱਖ ਆਕਰਸਨ ਖੋਜ ਤਜਰਬੇ, ਪ੍ਰਦਰਸਨੀ ਪਲਾਂਟ, ਬੀਜਾਂ ਤੇ ਪੌਦਿਆਂ ਦੀ ਵਿਕਰੀ ਅਤੇ ਖੇਤੀ ਮਸੀਨਰੀ ਆਦਿ ਦੀਆਂ ਸਟਾਲਾਂ ਅਤੇ ਤਕਨੀਕੀ ਸੈਸਨ ਬਾਰੇ ਵਿਚਾਰ-ਵਟਾਂਦਰਾ ਕੀਤਾ । ਮੀਟਿੰਗ ਦੌਰਾਨ ਇਹਨਾਂ ਮੇਲਿਆਂ ਦੀ ਤਿਆਰੀ ਸਬੰਧੀ ਵੱਖ-ਵੱਖ ਕਮੇਟੀਆਂ ਦੀਆਂ ਗਤੀਵਿਧੀਆਂ ਦਾ ਜਾਇਜਾ ਵੀ ਲਿਆ ਗਿਆ। ਮੀਟਿੰਗ ਦੌਰਾਨ ਹਾੜ੍ਹੀ ਦੀਆਂ ਫਸਲਾਂ ਦੇ ਬੀਜਾਂ ਦੀ ਵਿਕਰੀ ਲਈ ਸੁਯੋਗ ਪ੍ਰਬੰਧ ਲਈ ਵਿਉਤਂਬੰਦੀ ਉਲੀਕੀ ਗਈ। ਇਸ ਤੋਂ ਇਲਾਵਾ ਡਾ. ਜਗਦੀਸ ਗਰੋਵਰ, ਡਾ. ਕੇ.ਐਸ. ਸੇਖੋ, ਡਾ. ਅਵਤਾਰ ਸਿੰਘ ਤੋਂ ਇਲਾਵਾ ਵੱਖ-ਵੱਖ ਕਮੇਟੀਆਂ ਦੇ ਕਨਵੀਨਰਾਂ ਨੇ ਕਿਸਾਨ ਮੇਲੇ ਦੀ ਸਫਲਤਾ ਲਈ ਉਸਰੂ ਸੁਝਾਅ ਦਿੱਤੇ। ਡਾ. ਪਰਮਜੀਤ ਸਿੰਘ ਨੇ ਮੇਲੇ ਦੇ ਉਦੇਸ “ਕਿਸਾਨੀ, ਜਵਾਨੀ ਅਤੇ ਪੌਣ ਪਾਣੀ ਬਚਾਈਏ, ਆਓ ਰੰਗਲਾ ਪੰਜਾਬ ਬਣਾਈਏ” ਤਹਿਤ ਨੌਜਵਾਨ ਕਲੱਬਾਂ, ਗਰਾਮ ਪੰਚਾਇਤਾਂ ਅਤੇ ਸਮੂਹ ਕਿਸਾਨ ਵੀਰਾਂ ਨੂੰ ਪਰਿਵਾਰ ਸਮੇਤ ਸ਼ਿਰਕਤ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਬਾਹਰਲੇ ਸਟੇਸਨਾਂ ਤੋਂ ਸਹਿਯੋਗੀ ਨਿਰਦੇਸਕ ਕਿ੍ਰਸੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਡਾ. ਐਨ.ਐਸ.ਧਾਲੀਵਾਲ, ਉਪ ਨਿਰਦੇਸਕ ਕਿ੍ਰਸੀ ਵਿਗਿਆਨ ਕੇਦਂਰ, ਬਠਿੰਡਾ ਡਾ ਗੁਰਦੀਪ ਸਿੰਘ ਅਤੇ ਜ਼ਿਲ੍ਹਾ ਪਸਾਰ ਮਾਹਿਰ, ਐਫ.ਏ.ਐਸ.ਸੀ. ਬਠਿੰਡਾ ਡਾ. ਏ.ਐਸ.ਸੰਧੂ ਉਚੇਚੇ ਤੌਰ ਤੇ ਸਾਮਿਲ ਹੋਏ।
Share the post "ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ 29 ਸਤੰਬਰ ਨੂੰ ਵਿਖੇ ਲਗਾਇਆ ਜਾਵੇਗਾ ਕਿਸਾਨ ਮੇਲਾ"