ਪੂਰਾ ਮੁਆਵਜਾ ਲੈਣ ਲਈ ਐਲਾਨਿਆ ਸੰਘਰਸ ਜਾਰੀ ਰਹੇਗਾ- ਜੇਠੂਕੇ, ਕੋਕਰੀ ਕਲਾਂ
ਸੁਖਜਿੰਦਰ ਮਾਨ
ਬਠਿੰਡਾ, 30 ਅਕਤੂਬਰ: ਖੇਤੀ ਮੰਤਰੀ ਅਤੇ ਮੁੜ ਵਸੇਬਾ ਮੰਤਰੀ ਦੁਆਰਾ ਨਰਮਾ ਤਬਾਹੀ ਤੋਂ ਪੀੜਤ ਕਿਸਾਨਾਂ ਲਈ ਮੁਕੰਮਲ ਤਬਾਹੀ ਦਾ ਮੁਆਵਜਾ ਸਿਰਫ 12000 ਰੁਪਏ ਪ੍ਰਤੀ ਏਕੜ ਦੇਣ ਅਤੇ ਇਸਦਾ 10% ਖੇਤ ਮਜਦੂਰਾਂ ਨੂੰ ਦੇਣ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਸੰਘਰਸਸੀਲ ਕਿਸਾਨਾਂ ਮਜਦੂਰਾਂ ਵੱਲੋਂ ਨਿਗੂਣਾ ਗਰਦਾਨ ਕੇ ਰੱਦ ਕੀਤਾ ਗਿਆ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੋਂ ਜਾਰੀ ਬਿਆਨ ਰਾਹੀਂ ਕਿਹਾ ਕਿ ਅਜਿਹਾ ਕਰਕੇ ਲੱਗਭਗ ਮਹੀਨੇ ਤੋਂ ਨਰਮੇ ਦੀ ਮੁਕੰਮਲ ਤਬਾਹੀ ਦਾ ਮੁਆਵਜਾ 60000 ਰੁਪਏ ਪ੍ਰਤੀ ਏਕੜ ਅਤੇ ਮਜਦੂਰਾਂ ਦੀ ਨਰਮਾ ਚੁਗਾਈ 30000 ਰੁਪਏ ਪ੍ਰਤੀ ਪਰਿਵਾਰ ਲੈਣ ਲਈ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਕੇ ਕੀਤੇ ਗਏ ਜਖਮਾਂ‘ਤੇ ਲੂਣ ਭੁੱਕਣ ਵਾਲਾ ਕੰਮ ਕੀਤਾ ਹੈ। ਜਿਸਦੇ ਚੱਲਦੇ ਜਥੇਬੰਦੀ ਵਲੋਂ ਕਾਂਗਰਸੀ ਵਿਧਾਇਕਾਂ ,ਮੰਤਰੀਆਂ, ਸਾਂਸਦਾਂ ਦਾ ਭਾਜਪਾ ਆਗੂਆਂ ਵਾਂਗ ਹੀ ਪਿੰਡਾਂ ਸਹਿਰਾਂ ਵਿੱਚ ਦਾਖਲਾ ਬੰਦ ਕਰਨ ਅਤੇ ਢੁੱਕਵੇਂ ਮੁਆਵਜੇ ਵਾਲੇ ਝੂਠੇ ਬੈਨਰਾਂ ਉੱਤੇ ਕਾਲੇ ਕਾਟੇ ਮਾਰਨ ਦਾ ਕੀਤਾ ਗਿਆ ਐਲਾਨ ਪੂਰੇ ਜੋਸੋਖਰੋਸ ਨਾਲ ਜਾਰੀ ਰੱਖਿਆ ਜਾਵੇਗਾ।
ਪੰਜਾਬ ਸਰਕਾਰ ਵਲੋਂ ਨਰਮੇ ਦੇ ਖ਼ਰਾਬੇ ਦਾ ਐਲਾਨਿਆਂ ਮੁਆਵਜ਼ਾ ਰੱਦ
9 Views