ਸੁਖਜਿੰਦਰ ਮਾਨ
ਬਠਿੰਡਾ, 11 ਮਈ : ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਸ਼ਹਿਰ ਵਿਚ ਮਸਾਜ਼ ਸੈਂਟਰਾਂ ਦੀ ਆੜ ਵਿਚ ਚੱਲ ਰਹੇ ਦੇਹ ਵਾਪਰ ਅੱਡਿਆਂ ਦੀ ਚਰਚਾ ਦੇ ਦੌਰਾਨ ਅੱਜ ਸਥਾਨਕ ਪੁਲਿਸ ਦੇ ਸੀ ਆਈ ਏ-1 ਵਿੰਗ ਵਲੋਂ 100 ਫੁੱਟੀ ਰੋਡ ’ਤੇ ‘ਗੁੱਡ ਵਿੱਲ’ ਦੇ ਨਾਮ ਉਪਰ ਚੱਲ ਰਹੇ ਇੱਕ ਦੇਹ ਵਪਾਰ ਅੱਡੇ ਦਾ ਪਰਦਾਫ਼ਾਸ ਕਰਦਿਆਂ ਚਾਰ ਲੜਕੀਆਂ ਸਹਿਤ ਸੱਤ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਤਿੰਨ ਨੌਜਵਾਨਾਂ ਵਿਚੋਂ ਦੋ ਇਸ ਮਸਾਜ ਸੈਂਟਰ ਦੇ ਮੈਨੇਜਰ ਦੱਸੇ ਜਾ ਰਹੇ ਹਨ ਜਦਕਿ ਇੱਕ ਗਾਹਕ ਸੀ। ਜਦੋਂਕਿ ਇਸ ਸੈਂਟਰ ਨੂੰ ਚਲਾਉਣ ਵਾਲੇ ਲੁਧਿਆਣਾ ਵਾਸੀ ਤਿੰਨ ਨੌਜਵਾਨ ਹਾਲੇ ਪੁਲਿਸ ਦੀ ਗ੍ਰਿਫਤਾਰ ਤੋਂ ਬਾਹਰ ਦੱਸੇ ਜਾ ਰਹੇ ਹਨ। ਉਧਰ ਪੁਲਿਸ ਨੇ ਇਸ ਅੱਡੇ ਤੋਂ ਗ੍ਰਿਫਤਾਰ ਕੀਤੀਆਂ ਚਾਰ ਲੜਕੀਆਂ ਸਹਿਤ ਤਿੰਨਾਂ ਨੌਜਵਾਨਾਂ ਜਾਫਰ ਖਾਨ, ਸੋਨੂੰ ਕੁਮਾਰ, ਅਮਨ ਕੁਮਾਰ ਨੂੰ ਅਦਾਲਤ ਵਿਚ ਪੇਸ ਕੀਤਾ, ਜਿੱਥੇ ਅਦਾਲਤ ਨੇ ਇੰਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ। ਮਿਲੀ ਸੂਚਨਾ ਮੁਤਾਬਕ ਪੁਲਿਸ ਨੂੰ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿਚ ਮਸਾਜ਼ ਸੈਂਟਰਾਂ ਦੀ ਆੜ ’ਚ ਦੇਹ ਵਪਾਰ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਇਸ ਸੂਚਨਾ ਨੂੰ ਪੁਖਤਾ ਕਰਨ ਲਈ ਪੁਲਿਸ ਵਲੋਂ ਅੱਜ ਸ਼ਹਿਰ ਦੀ 100 ਫੁੱਟੀ ਰੋਡ ਉਪਰ ਮਿਠਾਈਆਂ ਦੀ ਇੱਕ ਪ੍ਰਸਿੱਧ ਦੁਕਾਨ ਦੇ ਨਜਦੀਕ ਗੁੱਡ ਵਿੱਲ ਦੇ ਨਾਮ ਉਪਰ ਚੱਲੇ ਰਹੇ ਇਸ ਸਪਾ ਸੈਂਟਰ ਵਿਚ ਇੱਕ ਨਕਲੀ ਗਾ੍ਰਹਕ ਭੇਜਿਆ ਗਿਆ। ਜਾਣਕਾਰੀ ਸਹੀ ਹੋਣ ’ਤੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀਆਂ ਹਿਦਾਇਤਾਂ ’ਤੇ ਸੀਆਈਏ-1 ਵਿੰਗ ਦੇ ਇੰਚਾਰਜ਼ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਇਸ ਸੈਂਟਰ ਉਪਰ ਛਾਪਾਮਾਰੀ ਕੀਤੀਗ ਈ। ਇਸ ਛਾਪੇਮਾਰੀ ਦੌਰਾਨ ਪਤਾ ਲੱਗਿਆ ਕਿ ਰਹਿਮਤ,ਰੋਹਿਨ ਅਤੇ ਅਮਿਤ ਵਾਸੀਆਨ ਲੁਧਿਆਣਾ ਵਲੋਂ ਇਸ ਸਪਾ ਸੈਂਟਰ ਦੀ ਆੜ ’ਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ। ਜਿਸਦੇ ਲਈ ਇੰਨ੍ਹਾਂ ਵਲੋਂ ਵਖ ਵਖ ਸ਼ਹਿਰਾਂ ਤੋਂ ਲੜਕੀਆਂ ਇੱਥੇ ਰੱਖੀਆਂ ਹੋਈਆਂ ਸਨ। ਪੁਲਿਸ ਨੇ ਕਾਰਵਾਈ ਕਰਦਿਆਂ ਲੜਕੀਆਂ ਸਹਿਤ ਮੌਕੇ ’ਤੇ ਮੌਜੂਦ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੂਧ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਨੰ 120 ਤਹਿਤ 3,4,5 ਇੰਮਮੋਰਲ ਟਰੈਫਿਕ ਪ੍ਰੋਵੈਸ਼ਨ ਐਕਟ 1956 ਤਹਿਤ ਕੇਸ ਦਰਜ਼ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮੌਕੇ ਤੋਂ 6000/-ਰੁਪਏ ਨਗਦੀ, ਇੱਕ ਰਜਿਸਟਰ ਅਤੇ ਸਰਵਿਸ ਚਾਰਟ ਵੀ ਬ੍ਰਾਮਦ ਕੀਤੇ ਗਏ ਹਨ।
Share the post "ਬਠਿੰਡਾ ’ਚ ਮਸਾਜ਼ ਸੈਂਟਰ ਦੀ ਆੜ ਵਿਚ ਚੱਲਦੇ ਦੇਹ ਵਪਾਰ ਅੱਡੇ ਦਾ ਪਰਦਾਫ਼ਾਸ, ਸੱਤ ਕਾਬੂ, ਤਿੰਨ ਫ਼ਰਾਰ"