ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 24 ਅਪ੍ਰੈਲ : 18 ਵੀਂ ਸਦੀ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ 20 ਅਪ੍ਰੈਲ ਨੂੰ ਦਿੱਲੀ ਤੋਂ ਅਰੰਭ ਹੋਏ ਫ਼ਤਿਹ ਮਾਰਚ ਦੇ ਵਾਇਆ ਹਰਿਆਣਾ ਰਾਹੀਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੁੰਦੇ ਹੋਏ ਅੱਜ ਬਠਿੰਡਾ ਸ਼ਹਿਰ ’ਚ ਪੁੱਜਣ ’ਤੇ ਸੰਗਤ ਵਲੋਂ ਪੂਰੇ ਉਤਸ਼ਾਹ ਨਾਲ ਇਸਦਾ ਸੁਆਗਤ ਕੀਤਾ ਗਿਆ। ਪਹਿਲੇ ਪੜਾਅ ’ਤੇ ਸ਼ਹੀਦ ਭਾਈ ਮਤੀਦਾਸ ਨਗਰ,ਨਛੱਤਰ ਨਗਰ ਜੋਗਾ ਨਗਰ,ਹਰਬੰਸ ਨਗਰ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਦੀਆਂ ਸੰਗਤਾਂ ਵਲੋਂ ਮਾਨਸਾ ਰੋਡ ਆਈਟੀਆਈ ਚੌਕ ਵਿਖੇ ਪੂਰਨ ਉਤਸ਼ਾਹ,ਸ਼ਤਿਕਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਿਆ ਰੁਮਾਲਾ ਸਾਹਿਬ ਭੇਂਟ ਕਰਨ ਤੋਂ ਬਾਅਦ ਪੰਜ ਪਿਆਰੇ ਅਤੇ ਨਿਸ਼ਾਨਚੀਆਂ ਨੂੰ ਗੁਰੂ ਦੀ ਬਖ਼ਸ਼ ਸਿਰਪੋਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਸੰਗਤਾਂ ਦੀ ਫਲਾਂ, ਠੰਡੇ ਮਿੱਠੇ ਜਲ ਅਤੇ ਜਲਜੀਰੇ ਨਾਲ ਸੇਵਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਬੇਦਾਰ ਜਗਰਾਜ ਸਿੰਘ, ਸੁਖਦੇਵ ਸਿੰਘ ਮਾਹੀਨੰਗਲ,ਆਤਮਾ ਸਿੰਘ ਚਹਿਲ, ਭਾਈ ਅਵਤਾਰ ਸਿੰਘ ਕੈਂਥ ਸਹਿਤ ਵੱਡੀ ਗਿਣਤੀ ਵਿਚ ਮੁਹੱਲਾ ਨਿਵਾਸੀਆਂ ਤੇ ਰਾਜਸ਼ੀ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਵਲੋਂ ਸਾਬਕਾ ਵਿਧਾਇਕ ਹੀਰਾ ਸਿੰਘ ਗਬਾੜੀਆਂ,ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ,ਗੁਰਪ੍ਰੀਤ ਸਿੰਘ ਗ੍ਰੰਥੀ ਤਲਵੰਡੀ ਸਾਬੋ ਅਤੇ ਮੈਂਬਰ ਰਾਮ ਸਿੰਘ ਐਸਜੀਪੀਸੀ ਦਾ ਗੁਰੂ ਦੀ ਬਖ਼ਸ ਸਿਰਪੋਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ। ਦੂਜੇ ਪੜਾਅ ਵਿਚ ਹਾਜੀ ਰਤਨ ਚੌਕ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਦੀਆਂ ਸੰਗਤਾਂ ਵਲੋਂ ਵੀ ਸੰਗਤਾਂ ਦੀਆਂ ਸੇਵਾ ਕੀਤੀ ਗਈ। ਤੀਜਾ ਪੜਾਅ ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਦੀ ਕਮੇਟੀ ਹਨੂੰਮਾਨ ਚੋਕ ਅਤੇ ਚੋਥਾ ਪੜਾਅ ਭਗਤ ਨਾਮਦੇਵ ਚੌਕ ਤਿਨਕੋਨੀ ’ਤੇ ਕਸੱਤਰੀ ਟਾਂਕ ਸਭਾ,ਗੁਰਦੁਆਰਾ ਸਾਹਿਬ ਹਜੂਰਾ ਕਪੂਰਾ ਕਾਲੋਨੀ,ਥਰਮਲ ਕਾਲੋਨੀ,ਗੁਰੂ ਕੀ ਸੰਗਤ ਬਾਈਪਾਸ ਅਤੇ ਅਖੀਰਲਾ ਮਲੋਟ ਰੋਡ ਥਰਮਲ ਪਲਾਂਟ ਦੇ ਗੇਟ ਅੱਗੇ ਸਮੂਹ ਸੰਗਤ ਲਈ ਗੁਰੂ ਕਾ ਲੰਗਰ ਵਰਤਾਉਣ ਦੀ ਸੇਵਾ ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ,ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਅਤੇ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਵਲੋਂ ਤਨਮਨਧਨ ਨਾਲ ਸੇਵਾ ਕੀਤੀ ਗਈ। ਇਸ ਮੌਕੇ ਹਰ ਪੜਾਅ ’ਤੇ ਸ੍ਰੋਮਣੀ ਪ੍ਰਬੰਧਕ ਕਮੇਟੀ ਦੇ ਕਵੀਸ਼ਰੀ ਅਤੇ ਢਾਡੀ ਜਥੇ ਤਰਸੇਮ ਸਿੰਘ ਅਤੇ ਮੱਘਰ ਸਿੰਘ ਵਲੋਂ ਸਿੱਖ ਇਤਿਹਾਸ ਬਾਰੇ ਵਾਰਾਂ ਦਾ ਗਾਇਣ ਕੀਤਾ ਗਿਆ।
Share the post "ਬਠਿੰਡਾ ’ਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾਂ ਖਾਲਸਾ ਫਤਿਹ ਮਾਰਚ ਪੁੱਜਣ ’ਤੇ ਸੰਗਤਾਂ ਵਲੋਂ ਭਾਰੀ ਉਤਸ਼ਾਹ ਨਾਲ ਸੁਆਗਤ"