ਨਸ਼ੇ ਦੀ ਅਲਾਮਤ ਰੋਕਣ ਲਈ ਪਹਿਲ ਖੁਦ ਤੋਂ ਕਰੋ : ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ
ਬਠਿੰਡਾੋ, 14 ਸਤੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ ਵਿਭਾਗ ਵਲੋਂ ਬਠਿੰਡਾ ਪੁਲਿਸ ਨਾਲ ਮਿਲਕੇ ‘“ਸਾਇਬਰ ਕਰਾਇਮ ਤੇ ਨਸ਼ਿਆਂ ਦੀ ਰੋਕਥਾਮ” ਵਿਸ਼ੇ’ ਵਿਸ਼ੇ ਉਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਵਿਦਿਆਰਥੀਆਂ ਨਾਲ ਸਾਇਬਰ ਕਰਾਇਮ ਅਤੇ ਨਸ਼ੇ ਦੇ ਪ੍ਰਚਲਣ ਬਾਰੇ ਵੱਖ – ਵੱਖ ਪਹਿਲੂਆਂ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਾਅਲੀ ਤੇ ਝੂਠੀਆਂ ਫੋਨ ਕਾਲਾਂ ਦੀ ਪਹਿਚਾਣ ਕਰਨ ਨਾਲ ਸਾਇਬਰ ਠੱਗੀ ਤੋਂ ਬਚਿਆ ਜਾ ਸਕਦਾ ਹੈ।
ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਸੂਬੇ ਦੇ ਪੇਂਡੂ ਇਲਾਕਿਆਂ ਵਿੱਚ ਯੂਨਿਟ ਸਥਾਪਤ ਕਰਨ ਦਾ ਸੱਦਾ
ਉਹਨਾਂ ਕਿਹਾ ਕਿ ਦੁਨੀਆਂ ਵਿੱਚ ਕੁੱਝ ਵੀ ਮੁਫ਼ਤ ਨਹੀਂ ਮਿਲਦਾ, ਇਸ ਕਰਕੇ ਪ੍ਰਲੋਭਣ ਤੋਂ ਬਚਣਾ ਜਰੂਰੀ ਹੈ। ਉਹਨਾਂ ਫੋਨ ’ਤੇ ਆਉਂਦੇ ਜਾਅਲੀ ਲਿੰਕ ਨੂੰ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਤੇ ਕਿਹਾ ਕਿ ਇਸ ਨਾਲ ਸਾਰਾ ਡਾਟਾ ਠੱਗਾਂ ਦੇ ਹੱਥ ਲੱਗ ਜਾਂਦਾ ਹੈ, ਜਿਸ ਨਾਲ ਤੁਹਾਡਾ ਵੱਡਾ ਮਾਲੀ ਨੁਕਸਾਨ ਹੋ ਸਕਦਾ ਹੈ । ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਿਆ ਕਿਹਾ ਕਿ ਕੁੱਝ ਮਿੰਟਾਂ ਦੀ ਖੁਸ਼ੀ ਲਈ ਕੀਮਤੀ ਜਾਨ ਦਾਅ ’ਤੇ ਨਹੀਂ ਲਗਾਈ ਜਾਣੀ ਜਾਹੀਦੀ । ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ, ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਤੇ ਉਹਨਾਂ ਦੀਆਂ ਜਗਿਆਸਾਵਾਂ ਨੂੰ ਸ਼ਾਂਤ ਕੀਤਾ।
ਕਾਰਜਕਾਰੀ ਉੱਪ-ਕੁਲਪਤੀ ਪ੍ਰੋ(ਡਾ.) ਜਗਤਾਰ ਸਿੰਘ ਧੀਮਾਨ ਨੇ ਮੁੱਖ ਮਹਿਮਾਨ ਦਾ ਸੁਆਗਤ ਕਰਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਤੇ ਸਾਇਬਰ ਕਰਾਇਮ ਦੀ ਰੋਕਥਾਮ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ । ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆ ਦੀ ਰੋਕਥਾਮ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ। ਪਰੋ ਵਾਈਸ ਚਾਂਸਲਰ (ਡਾ) ਪੁਸ਼ਪਿੰਦਰ ਸਿੰਘ ਔਲਖ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਖੁਸ਼ ਰਹਿਣ ਤੇ ਆਪਣੇ ਮਨੋਬਲ ਨੂੰ ਚੜਦੀ ਕਲਾ ਵਿੱਚ ਰੱਖਣ ਦੀ ਸਲਾਹ ਦਿੱਤੀ ।
ਉਹਨਾਂ ਸਭਨਾਂ ਨੂੰ ਕਸਰਤ ਕਰਨ ਤੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਕਸਰਤ ਨਾਲ ਜੁੜੇ ਨੌਜਵਾਨ ਕਦੇ ਕੁਰਾਹੇ ਨਹੀਂ ਪੈ ਸਕਦੇ।ਇਸ ਮੌਕੇ ਪੁਲਿਸ ਪ੍ਰਸ਼ਾਸਨ ਦੀ ਨੁਮਾਇੰਦਗੀ ਕਰਦਿਆਂ ਰਾਜੇਸ਼ ਸਨੇਹੀ ਡੀ.ਐੱਸ.ਪੀ ਤਲਵੰਡੀ ਸਾਬੋ ਵੱਲੋਂ ਨਸ਼ਿਆਂ ਵਿਰੁੱਧ ਜਾਰੀ ਕੀਤੇ ਪੋਸਟਰ ਵੀ ਸਾਂਝੇ ਕੀਤੇ ਗਏ । ਡੀਨ, ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
Share the post "ਬਠਿੰਡਾ ਪੁਲਿਸ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ‘“ਸਾਇਬਰ ਕਰਾਇਮ ਤੇ ਨਸ਼ਿਆਂ ਦੀ ਰੋਕਥਾਮ” ਵਿਸ਼ੇ’ ’ਤੇ ਸੈਮੀਨਾਰ ਆਯੋਜਿਤ"