ਬਠਿੰਡਾ, 13 ਅਕਤੂਬਰ: ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਇੱਥੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁਕੱਦਮਾ ਨੰਬਰ 289 ਮਿਤੀ 05-10-2023 ਅ/ਧ 384,385,511,506 ਆਈ.ਪੀ.ਸੀ ਅਤੇ 25/54/59 ਆਰਮਜ਼ ਐਕਟ ਥਾਣਾ ਸਿਵਲ ਲਾਇਨ ਬਠਿੰਡਾ ਵਿਖੇ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਵਿਚ ਸਾਹਮਣੇ ਆਇਆ ਸੀ ਕਿ ਫਿਰੋਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਜਾਨ-ਮਾਲ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਸਬੰਧ ਵਿਚ ਐਸ.ਪੀ. ਅਜੈ ਗਾਂਧੀ ਦੀ ਅਗਵਾਈ ਹੇਠ ਇੱਕ ਟੀਮ ਬਣਾਈ ਗਈ ਸੀ, ਜਿਸ ਵਿਚ ਡੀਐਸਪੀ ਡੀ ਦਵਿੰਦਰ ਸਿੰਘ , ਸੀ ਆਈ ਏ-1 ਬਠਿੰਡਾ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਅਤੇ ਇੰਸ: ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ ਨੂੰ ਸਾਮਲ ਕੀਤਾ ਗਿਆ ਸੀ।
ਇਸ ਸਬੰਧੀ ਟੀਮ ਨੇ ਕਾਰਵਾੲਈ ਕਰਦਿਆਂ ਇੱਕ ਖੂਫੀਆ ਇਤਲਾਹ ਦੇ ਆਧਾਰ ’ਤੇ ਇੱਕ ਸਕਾਰਪੀਓ ਗੱਡੀ ਵਿਚ ਸਵਾਰ ਕੁੱਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿੰਨ੍ਹਾਂ ਦੀ ਪਹਿਚਾਣ ਗੁਰਦਿੱਤ ਸਿੰਘ, ਸੁਨੀਲ ਕੁਮਾਰ ਅਤੇ ਰੋਹਿਤ ਕੁਮਾਰ ਦੇ ਤੌਰ ‘ਤੇ ਹੋਈ। ਇੰਨ੍ਹਾਂ ਕੋਲੋਂ ਤਲਾਸ਼ੀ ਦੌਰਾਨ 32 ਬੋਰ ਪਿਸਤੋਲ ਦੇਸੀ ਸਮੇਤ 04 ਰੋਦ ਜਿੰਦਾ 32 ਬੋਰ ਬਰਾਮਦ ਕੀਤੇ ਗਏ। ਐਸ.ਐਸ.ਪੀ ਨੇ ਦਸਿਆ ਕਿ ਕਥਿਤ ਦੋਸੀਆਂ ਨੇ ਦੌਰਾਨੇ ਪੁੱਛ ਗਿੱਛ ਮੰਨਿਆ ਕਿ ਵਿੱਕੀ ਵਾਸੀ ਕੋਟਕਪੂਰਾ ਹਾਲ ਅਬਾਦ ਮਲੇਸ਼ੀਆ ਜੋ ਕਿ ਗੋਲਡੀ ਬਰਾੜ ਦਾ ਕਰੀਬੀ ਸਾਥੀ ਹੈ ।
ਉਸਦੇ ਕਹਿਣ ਤੇ ਫਿਰੋਤੀ ਦੀ ਰਕਮ ਵਸੂਲਦੇ ਹਨ ਅਤੇ ਰਕਮ ਨਾਂ ਮਿਲਣ ਸੂਰਤ ਵਿੱਚ ਡਰਾਉਣ ਲਈ ਜਾਨ-ਮਾਲ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਵੀ ਕਰਦੇ ਹਨ। ਇਸਤੋਂ ਇਲਾਵਾ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਗੁਰਦਿੱਤ ਸਿੰਘ ਅਤੇ ਇਸਦੇ ਹੋਰ ਸਾਥੀਆਂ ਨੇ ਵਿੱਕੀ ਉਕਤ ਦੇ ਕਹਿਣ ਤੇ ਕੋਟਕਪੂਰਾ ਅਤੇ ਫਰੀਦਕੋਟ ਸ਼ਰਾਬ ਠੇਕੇ ’ਤੇ ਬੋਤਲ ਬੰਬ ਸੁੱਟੇ ਸਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।