ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ : ਸ਼ਹਿਰ ਵਿਚ ਪਿਛਲੇ ਸਮੇਂ ਦੌਰਾਨ ਉਸਾਰੀਆਂ ਨਜਾਇਜ਼ ਇਮਾਰਤਾਂ ਵਿਰੁਧ ਨਗਰ ਨਿਗਮ ਵਲੋਂ ਵੱਡੀ ਮੁਹਿੰਮ ਵਿੱਢੀ ਗਈ ਹੈ, ਜਿਸਦੇ ਤਹਿਤ ਦੋ ਦਿਨਾਂ ’ਚ ਦਰਜਨਾਂ ਇਮਾਰਤ ਉਪਰ ਪੀਲਾ ਪੰਜਾ ਚਲਾਇਆ ਗਿਆ ਹੈ। ਜਦੋਂਕਿ ਕੁੱਝ ਥਾਵਾਂ ’ਤੇ ਕੁਝ ਬਿਲਡਿੰਗਾਂ ਨੂੰ ਸੀਲ ਕੀਤਾ ਗਿਆ। ਇਸਦੀ ਪੁਸ਼ਟੀ ਕਰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਰਾਹੁਲ ਨੇ ਦਸਿਆ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਸਾਰੀਆਂ ਤੇ ਨਕਸ਼ੇ ਪਾਸ ਕਰਵਾਏ ਜਾਣ ਨਹੀਂ ਤਾਂ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅੱਜ ਟੀਮ ਬਠਿੰਡਾ ਦੇ ਭਾਗ ਰੋਡ ,ਸ਼ਕਤੀ ਨਗਰ, ਅਜੀਤ ਰੋਡ , ਗੁਰੂਕੁਲ ਰੋਡ ਸਮੇਤ ਦੁਕਾਨਾਂ ਸਮੇਤ ਕੁਝ ਬਿਲਡਿੰਗਾਂ ਨੂੰ ਸੀਲ ਕੀਤਾ ਹੈ ਅਤੇ ਪੀਲਾ ਪੰਜਾ ਚਲਾਇਆ। ਸ਼ਹਿਰ ਦੀ ਧਾਰਮਿਕ ਸੰਸਥਾ ਮਹਾਵੀਰ ਦਲ ਵੱਲੋਂ ਬਣਾਏ ਗਏ ਹਾਲ ’ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤਾ ਜਿਸ ਦਾ ਮਹਾਵੀਰ ਦਲ ਦੇ ਆਗੂ ਐਡਵੋਕੇਟ ਰਾਜਨ ਗਰਗ ਨੇ ਵਿਰੋਧ ਕੀਤਾ । ਰਾਜਨ ਗਰਗ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸੜਕ ਤੋਂ ਛੱਡ ਕਿ ਉਨ੍ਹਾਂ ਆਪਣੀ ਜਗਾਂ ਵਿੱਚ ਹਾਲ ਦੀ ਉਸਾਰੀ ਕੀਤੀ ਗਈ ਹੈ ਪਰੰਤੂ ਜਾਣ ਬੁੱਝ ਕੇ ਉਨ੍ਹਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਬਠਿੰਡਾ ਵਿੱਚ ਨਗਰ ਨਿਗਮ ਦੀ ਟੀਮ ਨੇ ਨਜਾਇਜ਼ ਇਮਾਰਤਾਂ ’ਤੇ ਚਲਾਇਆ ਪੀਲਾ ਪੰਜਾ
14 Views