ਬਠਿੰਡਾ, 24 ਅਕਤੂਬਰ : ਜ਼ਿਲੇ ਵਿਚ ਮੰਗਲਵਾਰ ਨੂੰ ਦੁਸਿਹਰੇ ਦਾ ਤਿਊਹਾਰ ਵੱਖ-ਵੱਖ ਥਾਵਾਂ ’ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ। ਬਠਿੰਡਾ ਸ਼ਹਿਰ ’ਚ ਬੁੱਧਵਾਰ ਨੂੰ ਕਈ ਥਾਵਾਂ ’ਤੇ ਰਾਵਣ ਦਹਿਨ ਕੀਤਾ ਗਿਆ। ਇਸੇ ਲੜੀ ਤਹਿਤ ਸ਼ਹਿਰ ਦੇ ਐੱਮ. ਐੱਸ. ਡੀ ਸਕੂਲ ਦੇ ਗਰਾਉਂਡ ਵਿੱਚ ਵੀ ਸੰਸਥਾ ਦੇ ਪ੍ਰਬੰਧਾਂ ਹੇਠ ਦੁਸਿਹਾਰਾ ਮਨਾਇਆ ਗਿਆ।
ਇਸ ਮੌਕੇ ਡੀਜੀਪੀ ਜਤਿੰਦਰ ਜੈਨ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਪ੍ਰਮੁੱਖ ਸਖਸੀਅਤਾਂ ਪੁੱਜੀਆਂ ਹੋਈਆਂ ਸਨ। ਇਸ ਦੌਰਾਨ ਪੁਜਾ ਕਰਨ ਤੋਂ ਬਾਅਦ ਹਉਮੈ ਦੇ ਪ੍ਰਤੀਕ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਦਿੱਤੀ। ਵੱਡੀ ਗਿਣਤੀ ਵਿਚ ਲੋਕ ਸੜਦੀ ਹੋਈ ਬੁਰਾਈ ਅਤੇ ਹਉਮੈ ਨੂੰ ਦੇਖਣ ਲਈ ਪਹੁੰਚੇ। ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਬੱਚਿਆਂ ਵਿਚ ਜ਼ਿਆਦਾ ਉਤਸ਼ਾਹ ਵੇਖਣ ਲਈ ਮਿਲਿਆ। ਇਸ ਮੌਕੇ ਐਮ.ਐਸ.ਡੀ ਸੰਸਥਾਵਾਂ ਦੇ ਆਗੂ ਚਿਰੰਜੀ ਲਾਲ ਗਰਗ ਅਤੇ ਐਡਵੋਕੇਟ ਰਾਜਨ ਗਰਗ ਮੌਜੂਦ ਰਹੇ ।
Share the post "ਬਠਿੰਡਾ ਵਿੱਚ ਵੱਖ-ਵੱਖ ਥਾਵਾਂ ‘ਤੇ ਧੂਮ ਧਾਮ ਨਾਲ ਮਨਾਇਆ ਦੁਸ਼ਿਹਰੇ ਦਾ ਤਿਊਹਾਰ"