ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਬਾਰੇ ਦਿੱਤੀ ਗਈ ਜਾਣਕਾਰੀ
ਕਿਸਾਨਾ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤਾ ਗਿਆ ਪ੍ਰੇਰਿਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਅਕਤੂਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸੰਗਤ ਵੱਲੋ ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਸੰਗਤ ਡਾ. ਧਰਮ ਪਾਲ ਮੌਰੀਆ ਦੀ ਯੋਗ ਅਗਵਾਈ ਹੇਠ ਬਲਾਕ ਖੇਤੀਬਾੜੀ ਦਫਤਰ, ਸੰਗਤ ਵਿਖੇ ਹਾੜ੍ਹੀ ਦੀਆਂ ਫਸਲਾਂ ਨੂੰ ਮੁੱਖ ਰੱਖਦਿਆਂ ਬਲਾਕ ਪੱਧਰੀ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੀ ਸੁਰੂਆਤ ਕਰਦਿਆਂ ਡਾ. ਜਸਪ੍ਰੀਤ ਸਿੰਘ ਵੱਲੋ ਕਿਸਾਨਾਂ ਨੂੰ ਜੀ ਆਇਆਂ ਆਖਦਿਆ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਬਾਰੇ ਅਤੇ ਜਾਂਚ ਲਈ ਨਮੂੰਨੇ ਲੈਣ ਦੇ ਢੰਗ ਬਾਰੇ ਦੱਸਿਆ। ਡਾ. ਅਰਸਦੀਪ ਸਿੰਘ ਨੇ ਹਾੜ੍ਹੀ ਦੀ ਤੇਲ ਬੀਜ ਫ਼ਸਲ ਸਰੋਂ, ਉਸ ਦੀਆ ਕਿਸਮਾ, ਖਾਦਾਂ ਦਾ ਪ੍ਰਬੰਧ ਅਤੇ ਛੋਲਿਆਂ ਦੀ ਫ਼ਸਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਡਾ. ਭਰਪੂਰ ਸਿੰਘ ਵੱਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀ ਸਾਂਭ-ਸੰਭਾਲ, ਝੋਨੇ ਦੀ ਫ਼ਸਲ ਦਾ ਘਰੇਲੂ ਬੀਜ ਉਤਪਾਦਨ ਅਤੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਕੀਮਾ ਬਾਰੇ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਹੀ ਜੰਗਲਾਤ ਵਿਭਾਗ ਤੋਂ ਸ੍ਰੀ ਗੁਰਜੰਗ ਸਿੰਘ ਵੱਲੋਂ ਕਿਸਾਨਾਂ ਨੂੰ ਟਾਹਲੀ, ਸੁਹਾਜਣਾ, ਨਿੰਮ ਦੀ ਖੇਤੀ ਅਤੇ ਉਨ੍ਹਾਂ ਦੇ ਮਨੁੱਖੀ ਸਿਹਤ ਤੇ ਚੰਗੇ ਪ੍ਰਭਾਵਾਂ ਬਾਰੇ ਦੱਸਿਆ ਗਿਆ। ਬਾਗਬਾਨੀ ਵਿਭਾਗ ਤੋਂ ਡਾ. ਰੀਨਾ ਵੱਲੋਂ ਬਾਗ ਲਗਾਉਣ ਦੇ ਢੰਗ ਅਤੇ ਬਾਗਾਂ ਤੇ ਮਿਲਣ ਵਾਲੀ ਸਬਿਸਡੀ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਸਿਖਲਾਈ ਟੀਮ ਬਠਿੰਡਾ ਤੋਂ ਪਹੁੰਚੇ ਡਾ. ਜਸਵੀਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਚ ਮਿਲਾਉਣ ਦੇ ਢੰਗ, ਅਤੇ ਇਸ ਤਰ੍ਹਾਂ ਕਰਨ ਨਾਲ ਹੋਣ ਵਾਲੇ ਲਾਭ, ਮਿੱਟੀ ਦੀ ਸਿਹਤ ਚ ਹੋਣ ਵਾਲੇ ਸੁਧਾਰ, ਅਤੇ ਵਾਤਾਵਰਨ ਚ ਹੋਣ ਵਾਲੇ ਸੁਧਾਰ ਨੂੰ ਧਿਆਨ ਚ ਰੱਖਦਿਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਡਾ. ਹਰਦੀਪ ਸਿੰਘ ਵੱਲੋਂ ਕਣਕ ਦੀ ਫ਼ਸਲ ਸਬੰਧੀ ਵਿਸਥਾਰ ਚ ਗੱਲ ਕਰਦਿਆਂ ਕਿਸਮਾ ਦੀ ਚੋਣ, ਬੀਜਾਈ ਦੇ ਢੰਗ, ਬੀਜ਼ ਦੀ ਸੋਧ, ਨਦੀਨਾਂ ਦੀ ਰੋਕਥਾਮ ਅਤੇ ਖਾਦ ਪ੍ਰਬੰਧ ਬਾਰੇ ਜਾਣੂੰ ਕਰਵਾਇਆ।
ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਪਿਛਲੇ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਾ ਕੇ ਖੇਤ ਚ ਮਿਲਾਉਣ ਵਾਲੇ ਬਲਾਕ ਦੇ ਵੱਖ-ਵੱਖ ਪਿੰਡਾ ਤੋ ਆਏ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ। ਅੰਤ ਵਿੱਚ ਬਲਾਕ ਖੇਤੀਬਾੜੀ ਅਫਸਰ ਡਾ. ਧਰਮ ਪਾਲ ਨੇ ਕਿਸਾਨ ਭਰਾਵਾਂ ਨੂੰ ਖੇਤੀ ਖਰਚੇ ਘਟਾਉਣ ਲਈ ਪ੍ਰੇਰਦੇ ਹੋਏ ਖਾਦਾਂ ਦੀ ਵਰਤੋਂ ਖੇਤ ਦੀ ਮਿੱਟੀ ਜਾਂਚ ਆਧਾਰ ਤੇ ਕਰਨ ਲਈ ਕਿਹਾ। ਉਨ੍ਹਾਂ ਵੱਲੋਂ ਖੇਤੀ ਮਸ਼ੀਨਰੀ ਕਿਰਾਏ ਤੇ ਲੈਣ ਲਈ ਆਈ ਖੇਤ ਐਪ ਬਾਰੇ ਕਿਸਾਨਾਂ ਨੂੰ ਦੱਸਦਿਆ ਪਰਾਲੀ ਨੂੰ ਖੇਤ ਚ ਮਿਲਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਕੈਂਪ ਦੌਰਾਨ ਡਾ. ਵਕੀਲ ਸਿੰਘ ਅਤੇ ਅਮਨਦੀਪ ਸਿੰਘ ਵੱਲੋਂ ਵਿਭਾਗੀ ਸਟਾਲ ਲਗਾ ਕੇ ਕਿਸਾਨਾਂ ਨੂੰ ਵੱਖ-ਵੱਖ ਵਿਸ਼ਿਆ ਤੇ ਜਾਣਕਾਰੀ ਸਾਂਝੀ ਕੀਤੀ। ਰਮਨਦੀਪ ਕੌਰ ਬੀ.ਟੀ.ਐਮ ਵੱਲੋਂ ਕਿਸਾਨਾਂ ਨੂੰ ਆਤਮਾ ਸਕੀਮ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਆਤਮਾ ਸਕੀਮ ਤਹਿਤ ਬਣੇ ਸੈਲਫ਼ ਹੈਲਪ ਗਰੁੱਪ ਅਤੇ ਹੋਰ ਸਹਾਇਕ ਕਿੱਤਿਆਂ ਚ ਕਾਮਯਾਬ ਕਿਸਾਨਾਂ ਦੀਆਂ ਸਟਾਲਾਂ ਲਗਵਾ ਕੇ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਲਈ ਪ੍ਰੇਰਿਆ। ਇਸ ਉਪਰਾਲੇ ਚ ਸ੍ਰੀ ਕਰਮਜੀਤ ਸਿੰਘ ਅਤੇ ਸ੍ਰੀ ਗੁਰਤੇਜ ਸਿੰਘ ਏ ਟੀ.ਐਮ ਵੱਲੋ ਜਿੰਮੇਵਾਰੀ ਨਿਭਾਈ ਗਈ। ਸੁਨੀਲ ਕੁਮਾਰ ਜੇ.ਟੀ. ਵੱਲੋਂ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾਈ ਗਈ। ਖੇਤੀਬਾੜੀ ਉਪਨਿਰਿਖਕ ਸ੍ਰੀ ਗੁਰਦੇਵ ਸਿੰਘ, ਸ੍ਰੀ ਸ਼ਿਵ ਪ੍ਰਸਾਦ ਅਤੇ ਮਿਸ ਹਰਪ੍ਰੀਤ ਕੌਰ ਵੱਲੋਂ ਕਿਸਾਨਾਂ ਦੀ ਰਜਿਸ਼ਟ੍ਰੇਸ਼ਨ ਕਰਵਾ ਕੇ ਖੇਤੀ ਸਾਹਿਤ ਦੀ ਵੰਡ ਕੀਤੀ ਗਈ। ਕੈਪ ਵਿੱਚ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਖੇਤੀ ਮਾਹਿਰਾਂ ਦੇ ਵਿਚਾਰ ਸੁਣੇ।
ਬਲਾਕ ਸੰਗਤ ਵੱਲੋ ਹਾੜੀ ਦੀਆਂ ਫਸਲਾਂ ਸਬੰਧੀ ਲਗਾਇਆ ਗਿਆ ਕੈਂਪ
15 Views