6 Views
ਸੁਖਜਿੰਦਰ ਮਾਨ
ਬਠਿੰਡਾ, 15 ਅਕਤੂਬਰ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ (ਇੱਕ ਮੋਹਰੀ ਬੀ-ਸਕੂਲ) ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਫੈਕਲਟੀ ਲਈ ‘ਇੱਕ ਹਫ਼ਤੇ ਦੇ ਟੀਚਰ ਟਰੇਨਿੰਗ ਪ੍ਰੋਗਰਾਮ’ ਦਾ ਆਯੋਜਨ ਕੀਤਾ। ਕਾਲਜ ਦੇ ਸਾਰੇ ਫੈਕਲਟੀ ਮੈਂਬਰਾਂ ਨੇ ਇਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ।ਸੈਸ਼ਨ ਨੂੰ ਦਿਨ-ਵਾਰ ਸਬ-ਸੈਸ਼ਨਾਂ ਵਿੱਚ ਵੰਡਿਆ ਗਿਆ ਸੀ ਜਿੱਥੇ ਫੈਕਲਟੀ ਮੈਂਬਰਾਂ ਦਾ ਗਿਆਨ ਵਧਾਉਣ ਲਈ ਵੱਖ-ਵੱਖ ਡੋਮੇਨ ਨਾਲ ਹਰ ਸੈਸ਼ਨ ਆਯੋਜਿਤ ਕੀਤਾ ਗਿਆ। ਸੈਸ਼ਨ ਦੀ ਸ਼ੁਰੂਆਤ ਕਾਲਜ ਦੇ ਪਿ੍ਰੰਸੀਪਲ ਡਾ. ਸਚਿਨ ਦੇਵ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਕੀਤੀ ਗਈ ਅਤੇ ਇਸ ਨੂੰ ਅੱਗੇ ਡੀਨ (ਅਕਾਦਮਿਕ ਮਾਮਲੇ) ਸ਼੍ਰੀਮਤੀ ਨੀਤੂ ਸਿੰਘ ਦੁਆਰਾ ਜਾਰੀ ਰੱਖਿਆ ਗਿਆ। ਪਹਿਲੇ ਦਿਨ ਸਾਰੇ ਸੀਨੀਅਰ ਅਤੇ ਸਹਿਯੋਗੀਆਂ ਨਾਲ ਭਰਪੂਰ ਗੱਲਬਾਤ ਕੀਤੀ ਗਈ ਜਿੱਥੇ ਡਾ. ਸਚਿਨ ਦੇਵ ਨੇ ਸਾਰੇ ਫੈਕਲਟੀ ਮੈਂਬਰਾਂ ਨੂੰ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਅਪਣਾਉਣ ਲਈ ਮਾਰਗ ਦਰਸ਼ਨ ਕੀਤਾ ਜੋ ਵਿਦਿਆਰਥੀਆਂ ਨੂੰ ਹੋਰ ਸੰਤੁਸ਼ਟ ਕਰਨਗੀਆਂ ਅਤੇ ਭਵਿੱਖ ਲਈ ਉਨ੍ਹਾਂ ਨੂੰ ਬਿਹਤਰ ਆਗੂ ਬਣਾਉਣਗੀਆਂ। ਵਰਕਸ਼ਾਪ ਦੇ ਦੂਜੇ ਦਿਨ ਫੈਕਲਟੀ ਨੂੰ ਸਾਫ਼ਟਵੇਅਰ ਮਾਹਿਰਾਂ ਵੱਲੋਂ ਐਮ.ਐਸ ਟੀਮ ਸਾਫ਼ਟਵੇਅਰ ਦੀ ਵਰਤੋਂ ਬਾਰੇ ਮਾਰਗ ਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਐਮ.ਐਸ. ਟੀਮਜ਼ ਨੂੰ ਆਸਾਨ ਤਰੀਕੇ ਨਾਲ ਵਰਤਣ ਲਈ ਫੈਕਲਟੀ ਨੂੰ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ। ਵਰਕਸ਼ਾਪ ਦਾ ਤੀਜਾ ਦਿਨ ਫੈਕਲਟੀ ਮੈਂਬਰਾਂ ਦੇ ਸੰਚਾਰ ਹੁਨਰ ਨੂੰ ਵਧਾਉਣ ‘ਤੇ ਆਧਾਰਿਤ ਸੀ। ਸੈਸ਼ਨ ਦਾ ਚੌਥਾ ਦਿਨ ਮਾਈਕਰੋਸਾਫ਼ਟ ਆਫ਼ਿਸ ਅਤੇ ਐਮ.ਐਸ. ਐਕਸਲ ‘ਤੇ ਆਧਾਰਤ ਹੁਨਰ ਨੂੰ ਵਧਾਉਣ ਵਾਲਾ ਸੀ। ਕਾਮਰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਗੁਰਮੀਤ ਕੌਰ ਨੇ ਐਮ.ਐਸ.ਐਕਸਲ ਦੇ ਪ੍ਰੈਕਟੀਕਲ ਸਵਾਲਾਂ ਦਾ ਹੱਲ ਕੀਤਾ। ਸੈਸ਼ਨ ਦੇ ਆਖ਼ਰੀ ਦਿਨ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਤੋਂ ਬਿਜ਼ਨਸ ਸਟੱਡੀਜ਼ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਵਿਕਾਸ ਦੀਪ ਨੇ ਫੈਕਲਟੀ ਨੂੰ ਖੋਜ ਦੀ ਲੋੜ ਅਤੇ ਮਹੱਤਤਾ, ਲਾਈਵ ਪ੍ਰੋਜੈਕਟ ਅਤੇ ਵੱਡੇ ਪ੍ਰੋਜੈਕਟ ਵਿੱਚ ਅੰਤਰ ਬਾਰੇ ਮਾਰਗ ਦਰਸ਼ਨ ਕੀਤਾ। ਸ਼੍ਰੀਮਤੀ ਨੀਤੂ ਸਿੰਘ (ਡੀਨ ਅਕਾਦਮਿਕ ਮਾਮਲੇ, ਬੀ.ਐਫ.ਸੀ.ਐਮ.ਟੀ.), ਡਾ. ਅਮਨਪ੍ਰੀਤ (ਮੁਖੀ, ਕਾਮਰਸ ਵਿਭਾਗ ਅਤੇ ਡਾ. ਸੋਨੀਆ (ਕੋ-ਕੋਆਰਡੀਨੇਟਰ, ਰਿਸਰਚ ਐਂਡ ਇਨੋਵੇਸ਼ਨ) ਨੇ ਮਹਿਮਾਨ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਸੈਸ਼ਨ ਵਿੱਚ ਮਾਹਿਰ ਵਜੋਂ ਆਉਣ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।